ਗੋਲੀਆਂ ਦੀ ਬਾਛੜ ‘ਚ ਅੱਤਵਾਦੀਆਂ ਨਾਲ ਨਿਹੱਥੇ ਹੀ ਭਿੜ ਗਏ ਮਦਨਲਾਲ, ਨਹੀਂ ਤਾਂ ਹੁੰਦੀ ਵੱਡੀ ਤਬਾਹੀ
Sunjuwan camp attack Madan Lal : ਜੰਮੂ ਦੇ ਸੁਜੰਵਾ ਆਰਮੀ ਕੈਂਪ ‘ਤੇ ਸ਼ਨੀਵਾਰ ਸਵੇਰੇ ਹੋਏ ਅੱਤਵਾਦੀ ਹਮਲੇ ‘ਚ ਸੈਨਾ ਦੇ ਪੰਜ ਜਾਵਾਨ ਸ਼ਹੀਦ ਹੋਏ ਹਨ। ਐਤਵਾਰ ਨੂੰ ਸੈਨਾ ਨੇ ਇਸ ਅਪਰੇਸ਼ਨ ਨੂੰ ਖ਼ਤਮ ਕਰ ਦਿੱਤਾ। ਇਸ ਅਪਰੇਸ਼ਨ ‘ਚ ਕੁੱਲ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਅੱਤਵਾਦੀਆਂ ਨੇ ਸਵੇਰੇ ਸਵੇਰੇ ਹਮਲਾ ਕਰ ਦਿੱਤਾ ਸੀ।
ਇਸ ਹਮਲੇ ‘ਚ 50 ਸਾਲਾ ਸੂਬੇਦਾਰ ਮਦਨ ਲਾਲ ਚੌਧਰੀ ਨੇ ਵੀ ਸ਼ਹਾਦਤ ਹਾਸਿਲ ਕੀਤੀ। ਹਿੱਕ ‘ਤੇ ਗੋਲੀ ਲੱਗਣ ਦੇ ਬਾਅਦ ਵੀ ਉਹ ਇਕੱਲੇ ਹੀ ਅੱਤਵਾਦੀਆਂ ਨਾਲ ਭਿੜ ਗਏ ਤੇ ਉਹ ਆਪਣੇ ਅਖੀਰਲੇ ਸਾਹ ਤੱਕ ਅੱਤਵਾਦੀਆਂ ਨਾਲ ਲੜਦੇ ਰਹੇ। ਮਦਨ ਲਾਲ ਨੇ ਅਪਾਣੀ ਜਾਨ ਤਾਂ ਗਵਾ ਦਿੱਤੀ ਪਰ ਅੱਤਵਾਦੀਆਂ ਨੂੰ ਪਰਿਵਾਰਾਂ ਵੱਲ ਨਹੀਂ ਵਧਣ ਦਿੱਤਾ। ਅੱੱਤਵਾਦੀਆਂ ਦੀ ਗੋਲੀਬਾਰੀ ‘ਚ ਸੂਬੇਦਾਰ ਮਦਨਲਾਲ ਚੌਧਰੀ ਜਖਮੀ ਸਨ, ਉਨ੍ਹਾਂ ਨੂੰ ਏਕੇ-47 ਤੋਂ ਮਾਰੀ ਗਈ ਗੋਲੀ ਲੱਗੀ ਸੀ।
ਅੱਤਵਾਦੀਆਂ ਨੇ ਸੈਨਾ ਦੇ ਫੈਮਲੀ ਕਵਾਟਰਾਂ ‘ਤੇ ਹਮਲਾ ਕੀਤਾ ਸੀ। ਇਸ ਦੌਰਾਨ ਮਦਨਲਾਲ ਦਾ ਪਰਿਵਾਰ ਵੀ ਉਥੇ ਹੀ ਸੀ। ਸੂਬੇਦਾਰ ਦਾ ਪਰਿਵਾਰ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਦੇ ਲਈ ਸਮਾਨ ਖਰੀਦਣ ਗਿਆ ਹੋਇਆ ਸੀ।
ਉਨ੍ਹਾਂ ਦੀ ਸ਼ਹਾਦਤ ਦੇ ਬਾਅਦ ਉਨ੍ਹਾਂ ਦੇ ਭਰਾ ਸੁਰਿੰਦਰ ਚੌਧਰੀ ਨੇ ਕਿਹਾ ਕਿ ਅੱਤਵਾਦੀਆਂ ਨਾਲ ਲੜਦੇ ਹੋਏ ਉਨ੍ਹਾਂ ਨੇ ਆਪਣੀ ਜਾਨ ਦਿੱਤੀ ਹੈ, ਫਿਰ ਵੀ ਉਨ੍ਹਾਂ ਨੇ ਪਰਿਵਾਰਾਂ ਨੂੰ ਬਚਾ ਲਿਆ। ਉਨ੍ਹਾਂ ਨੇ ਦੱਸਿਆ ਕਿ ਜਿਸ ਸਮੇਂ ਅੱਤਵਾਦੀਆਂ ਨੇ ਹਮਲਾ ਬੋਲਿਆ ਸੀ ਤਾਂ ਮਦਨਲਾਲ ਨੇ ਸਭ ਤੋਂ ਪਹਿਲਾਂ ਪਿਛੇ ਦੇ ਗੇਟ ਤੋਂ ਪਰਿਵਾਰ ਵਾਲਿਆਂ ਨੂੰ ਸੁਰੱਖਿਆ ਕੱਢਿਆ ਸੀ ਤੇ ਉਸ ਦੇ ਬਾਅਦ ਉਨ੍ਹਾਂ ਨੇ ਆਪ ਅੱਤਵਾਦੀਆਂ ਨਾਲ ਦੋ ਦੋ ਹੱਥ ਕੀਤੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ।
ਗੋਲੀਬਾਰੀ ‘ਚ ਮਦਨਲਾਲ ਦੀ 20 ਸਾਲ ਦੀ ਬੇਟੀ ਨੇਹਾ ਦੇ ਪੈਰ ‘ਚ ਗੋਲੀ ਲੱਗੀ। ਉਨ੍ਹਾਂ ਨੇ ਇਲਾਵਾ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਵੀ ਸੱਟਾਂ ਲੱਗੀਆਂ ਪਰ ਕਿਸੇ ਨੂੰ ਜਿਆਦਾ ਨੁਕਸਾਨ ਨਹੀਂ ਹੋਇਆ।
ਇਸ ਤੋਂ ਪਹਿਲਾਂ ਫੌਜ ਨੇ ਦੋ ਅੱਤਵਾਦੀਆਂ ਨੂੰ ਮਾਰਿਆ ਸੀ। ਰਿਪੋਰਟ ਦੇ ਅਨੁਸਾਰ ਦੋ ਫਿਦਾਈਨੀਆ ਨੂੰ ਮਾਰ ਗਿਰਾਇਆ ਗਿਆ ਹੈ ਅਤੇ ਉਨ੍ਹਾਂ ਕੋਲੋ ਹਥਿਆਰ ਅਤੇ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ, ਜਿਸ ਵਿੱਚ ਗ੍ਰਨੇਡ ਸ਼ਾਮਿਲ ਹਨ ਵੀ ਬਰਾਮਦ ਕੀਤੇ ਗਏ ਹਨ।
ਅੱਤਵਾਦੀ ਫੌਜ ਦੀ ਵਰਦੀ ਵਿੱਚ ਸਨ ਅਤੇ ਉਨ੍ਹਾਂ ਦੇ ਕੋਲ ਏਕੇ 56 ਰਾਇਫਲਾਂ ਸਨ। ਮਾਰੇ ਗਏ ਫਿਦਾਈਨੀਆ ਕੋਲ ਜੈਸ਼-ਏ-ਮੁਹੰਮਦ ਦਾ ਝੰਡਾ ਵੀ ਮਿਲਿਆ ਹੈ ਜਿਸਦੇ ਨਾਲ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਇਹ ਹਮਲਾ ਜੈਸ਼ ਦੇ ਅਫ਼ਜਲ ਗੁਰੂ ਸਕਵਾਇਡ ਨੇ ਕੀਤਾ ਹੈ। ਅੱਤਵਾਦੀ ਫੌਜੀ ਪਰਿਵਾਰਾਂ ਲਈ ਬਣੇ ਹੋਏ ਕਰਵਾਟਰਾਂ ਦੇ ਵਿੱਚ ਛਿਪੇ ਹੋਏ ਸਨ।
ਫੌਜ ਨੇ ਆਪਰੇਸ਼ਨ ਨੂੰ ਅੰਜਾਮ ਦੇਣ ਲਈ ਏਅਰ-ਫੋਰਸ ਦੇ ਕਮਾਂਡੋਜ ਦੀ ਵੀ ਮਦਦ ਲਈ ਹੈ। ਫੌਜ ਨੇ ਕਰੀਬ 156 ਘਰ ਖਾਲੀ ਕਰਵਾ ਲਏ ਹਨ ਅਤੇ ਪਰਿਵਾਰਾਂ ਨੂੰ ਸੁਰੱਖਿਅਤ ਸਥਾਨ ਉੱਤੇ ਲੈ ਜਾਇਆ ਗਿਆ ਹੈ। ਫੌਜ ਅਪਣੀ ਰਣਨੀਤੀ ਦੇ ਤਹਿਤ ਆਪਰੇਸ਼ਨ ਨੂੰ ਅੰਜਾਮ ਦੇ ਰਹੀ ਹੈ ਤਾਂ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।
ਫੌਜ ਦੇ ਅਨੁਸਾਰ ਹੁਣ ਤੱਕ ਇੱਕ ਜੇ.ਸੀ.ਓ. ਅਤੇ ਐੱਨ.ਸੀ.ਓ. ਸ਼ਹੀਦ ਹੋਏ ਹਨ ਅਤੇ ਦੋਵੇਂ ਜੰਮੂ ਕਸ਼ਮੀਰਦੇ ਰਹਿਣ ਵਾਲੇ ਸਨ। ਗੋਲੀਬਾਰੀ ਵਿੱਚ ਇੱਕ ਬੱਚੀ ਵੀ ਮਾਰੀ ਗਈ ਹੈ ਜਦੋਂ ਕਿ ਨੌਂ ਲੋਕ ਜਖ਼ਮੀ ਹੋਏ ਹਨ ਜਿਨ੍ਹਾਂ ਵਿੱਚ ਪੰਜ ਔਰਤਾਂ ਅਤੇ ਬੱਚੇ ਵੀ ਸਾਮਿਲ ਹਨ। ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਨੇ ਫੌਜੀ ਕੈਂਪ ‘ਤੇ ਹਮਲਾ ਕੀਤਾ ਹੈ। ਫੌਜੀ ਕੈਂਪ ‘ਚ ਜਵਾਨਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।