ਜਿੱਥੇ ਇੱਕ ਪਾਸੇ ਕੁੜੀਆਂ ਦੀ ਸੁਰੱਖਿਆ ‘ਤੇ ਸਵਾਲ ਉ ਰਹੇ ਹਨ, ਉਥੇ ਹੀ ਇਕ ਮਾਮਲੇ ‘ਚ ਕੁੜੀ ਵੱਲੋਂ ਮੁੰਡੇ ਨਾਲ ਕੁਕਰਮ ਕਰਨ ਦੀ ਖਬਰ ਨੇ ਸਾਰਿਆਂ ਨੂੰ ਸੋਚ ਵਿੱਚ ਪਾ ਦਿੱਤਾ ਹੈ।
17 ਸਾਲ ਦੀ ਉਮਰ ‘ਚ ਇੱਕ ਨੌਜਵਾਨ ਨੇ 21 ਸਾਲ ਦੀ ਕੁੜੀ ‘ਤੇ ਯੋਨ ਸੋਸ਼ਣ ਕਰਨ ਅਤੇ ਉਸਦੇ ਨਾਲ ਜਬਰਦਸਤੀ ਯੋਨ ਸੰਬੰਧ ਬਣਾਉਣ ਦਾ ਆਰੋਪ ਲਗਾਇਆ ਹੈ।
ਦਰਅਸਲ, ਇਹਨਾਂ ਦੋਵਾਂ ਦੇ ਵਿੱਚ ਪ੍ਰੇਮ ਪ੍ਰਸੰਗ ਦਾ ਇਹ ਖੇਡ ਪਿਛਲੇ ਤਿੰਨ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਲੇਕਿਨ, ਪਿਛਲੇ ਦਿਨੀਂ ਦੋਵੇਂ ਆਪਣੇ-ਆਪਣੇ ਘਰ ਤੋਂ ਗਾਇਬ ਹੋ ਗਏ।
ਇਸਦੇ ਚੱਲਦਿਆਂ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ, ਪਰ ਮਾਮਲਾ ਸੁਲਝਣ ਦੀ ਜਗ੍ਹਾ ਉਲਝ ਗਿਆ ਹੈ।
ਫੜ੍ਹੇ ਜਾਣ ਤੋਂ ਬਾਅਦ ਕੁੜੀ ਨੂੰ ਉਸਦੇ ਪਰਿਵਾਰ ਵਾਲੇ ਘਰ ਲੈ ਗਏ, ਲੇਕਿਨ ਮੁੰਡੇ ਨੂੰ ਬਾਲਕੁੰਜ ‘ਚ ਭੇਜ ਦਿੱਤਾ ਗਿਆ। ਮੁੰਡੇ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸਨਾਂ ਦਾ ਬੱਚਾ ਨਾਬਾਲਿਗ ਹੈ ਅਤੇ ਉਲਟਾ ਉਸਦਾ ਯੌਨ ਸੋਸ਼ਣ ਕੀਤਾ ਗਿਆ ਹੈ। ਇਸ ਦਰਮਿਆਨ ਲੜਕੀ ਜੋ ਕਿ ਬਾਲਗ ਹੈ, ਦੇ ਖਿਲਾਫ ਪੋਸਕੋ ਦੇ ਤਹਿਤ ਖਿਲਾਫ ਮਾਮਲਾ ਦਰਜ ਕੀਤਾ ਕੀਤਾ ਜਾਵੇ।
ਮੁੰਡੇ ਦੇ ਪਰਿਵਾਰ ਵਾਲਿਆਂ ਦੀ ਇਸ ਸ਼ਿਕਾਇਤ ਦਾ ਜ਼ਿਲ੍ਹੇ ਦੀ ਚਾਈਲਡ ਪ੍ਰਾਟੈਕਸ਼ਨ ਕਮੇਟੀ ਨੇ ਐਕਸ਼ਨ ਲਿਆ ਹੈ ਅਤੇ ਕੁੜੀ ਦੇ ਖਿਲਾਫ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ। ਉਥੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਵੀ ਮੁੰਡੇ ਵਾਲਿਆਂ ਦੇ ਖਿਲਾਫ ਰੇਪ ਦਾ ਮਾਮਲਾ ਦਰਜ ਕਰਵਾਉਣ ਦੀ ਧਮਕੀ ਦੇ ਦਿੱਤੀ ਹੈ।