ਦੇਖੋ ਦੁਨੀਅਾ ਦਾ ਅਜਿਹਾ ਦੇਸ਼ ਜਿੱਥੇ ਸਿਰਫ 6 ਮਿੰਟ ਲਈ ਨਿਕਲੀ ਧੁੱਪ , –67 ਡਿਗਰੀ ਤੱਕ ਪਹੁੰਚਿਆ ਪਾਰਾ, ਮਾਸਕੋ ਵਿੱਚ 2017 ਦਸੰਬਰ ਮਹੀਨੇ ਵਿੱਚ ਧੁੱਪ ਕੇਵਲ 6 ਮਿੰਟ ਲਈ ਨਿਕਲੀ।ਇਹ ਗੱਲ ਮਾਸਨੂੰ ਸਟੇਟ ਯੂਨੀਵਰਸਿਟੀ ਦੇ ਮੈਟਰੋਲਾਜਿਕਲ ਸਟੇਸ਼ਨ ਨੇ ਕਹੀ ਹੈ।ਇਸਤੋਂ ਪਹਿਲਾਂ ਦਸੰਬਰ 2000 ਵਿੱਚ ਅਜਿਹਾ ਹੋਇਆ ਸੀ ਕਿ ਸੂਰਜ ਕੇਵਲ ਤਿੰਨ ਘੰਟਿਆਂ ਲਈ ਆਪਣੇ ਦਰਸ਼ਨ ਦਿੱਤੇ ਸੀ।
ਇਸ ਸਾਲ ਰੂਸ ਦੇ ਕਈ ਇਲਾਕਿਆਂ ਵਿੱਚ ਤਾਪਮਾਨ – 67 ਡਿਗਰੀ ਸੈਲਸਿਅਸ ਤੱਕ ਪਹੁੰਚ ਗਿਆ ।ਇਨ੍ਹਾਂ ਇਲਾਕਿਆਂ ਵਿੱਚੋਂ ਇੱਕ ਯਕੂਤੀਆ ਵੀ ਸੀ। ਆਮਤੌਰ ਉੱਤੇ ਯਕੂਤੀਆ ਵਰਗੇ ਇਲਾਕਿਆਂ ਵਿੱਚ ਤਾਪਮਾਨ – 40 ਡਿਗਰੀ ਸੈਲਸੀਅਸ ਤੱਕ ਜਾਂਦਾ ਹੈ।ਓਮਿਆਕਾਨ ਵਰਗੇ ਇਲਾਕਿਆਂ ਵਿੱਚ ਤਾਪਮਾਨ – 50 ਡਿਗਰੀ ਤੱਕ ਰਿਕਾਰਡ ਕੀਤਾ ਗਿਆ।ਇਨ੍ਹਾਂ ਇਲਾਕਿਆਂ ਵਿੱਚ ਲੋਕਾਂ ਦੀਆਂ ਅੱਖਾਂ ਦੀਆਂ ਪਲਕਾਂ
ਉੱਤੇ ਵੀ ਬਰਫ ਜਮੀ ਦਿਖੀ। ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਪੈਨ ਦੀ ਸਿਆਹੀ ਤੱਕ ਜਮ ਗਈ ਹੈ।ਜੋ ਲੋਕ ਪੂਰਾ ਦਿਨ ਗੱਡੀ ਚਲਾਉਂਦੇ ਹਨ , ਉਨ੍ਹਾਂ ਨੂੰ ਡਰ ਲੱਗਦਾ ਹੈ ਕਿ ਕਿਤੇ ਉਨ੍ਹਾਂ ਦੀ ਗੱਡੀ ਹਮੇਸ਼ਾ ਲਈ ਬੰਦ ਨਾ ਹੋ ਜਾਵੇ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸਤੋਂ ਪਹਿਲਾਂ 1933 ਵਿੱਚ ਅਜਿਹਾ ਹੋਇਆ ਸੀ ਕਿ ਪਾਰਾ – 67 ਡਿਗਰੀ ਤੱਕ ਰਿੜ੍ਹ ਗਿਆ ਸੀ । ਅਮਰੀਕਾ ‘ਚ ਠੰਡ ਦਾ ਕਹਿਰ, ‘ਬੰਬ ਸਾਈਕਲੋਨ’ ਨਾਲ 15 ਮੌਤਾਂ ਵਾਸ਼ਿੰਗਟਨ : ਅਮਰੀਕਾ ਵਿਚ ਭਾਰੀ ਬਰਫ਼ਬਾਰੀ ਦੇ ਕਾਰਨ ਆਏ ਬੰਬ ਸਾਈਕਲੋਨ ਨਾਲ ਈਸਟ ਕੋਸਟ ਵਿਚ ਹਾਲਾਤ
ਕਾਫ਼ੀ ਖ਼ਰਾਬ ਹੋ ਗਏ ਹਨ। ਤਾਪਮਾਨ ਵਿਚ ਭਾਰੀ ਗਿਰਾਵਟ ਦੇ ਕਾਰਨ ਟਰੈਵਲ ਸਥਿਤੀ ਕਾਫ਼ੀ ਖ਼ਰਾਬ ਹੋ ਗਈ ਹੈ। ਕਰੀਬ 4 ਹਜ਼ਾਰ ਫਾਈਲਟਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ। ਕਈ ਸੂਬਿਆਂ ਵਿਚ ਬਿਜਲੀ ਦੀ ਸਮੱਸਿਆ ਵੀ ਪੈਦਾ ਹੋ ਗਈ ਹੈ। ਇਹੀ ਨਹੀਂ ਇਸ ਦੇ ਕਾਰਨ 15 ਲੋਕਾਂ ਦੀ ਮੌਤ ਹੋ ਜਾਣ ਦਾ ਵੀ ਸਮਾਚਾਰ ਮਿਲਿਆ ਹੈ।
ਸੜਕਾਂ ‘ਤੇ ਬਰਫ਼ ਦੀ ਮੋਟੀ ਪਰਤ ਜਮ ਗਈ ਹੈ, ਜਿਸ ਕਾਰਨ ਆਵਾਜਾਈ ਵਿਚ ਕਾਫ਼ੀ ਸਮੱਸਿਆ ਪੈਦਾ ਹੋ ਰਹੀ ਹੈ। ਸਕੂਲ ਅਤੇ ਦਫ਼ਤਰ ਬੰਦ ਕਰ ਦਿੱਤੇ ਗਏ ਹਨ। ਨੈਸ਼ਨਲ ਵੈਦਰ ਸਰਵਿਸਜ਼ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਮਾਈਨਸ 13 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ। ਮੌਸਮ ਵਿਭਾਗ ਮੁਤਾਬਕ ਨਾਰਥ ਈਸਟ ਅਮਰੀਕਾ ਵੱਲੋਂ ਕਰੀਬ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਬਰਫ਼ੀਲਾ ਤੂਫ਼ਾਨ ਵਧ ਰਿਹਾ ਹੈ।
ਇਸ ਤੂਫ਼ਾਨ ਦੇ ਕਾਰਨ ਆਉਣ ਵਾਲੇ ਦਿਨਾਂ ਵਿਚ ਹਾਲਾਤ ਹੋਰ ਜ਼ਿਆਦਾ ਵਿਗੜ ਸਕਦੇ ਹਨ। ਵੀਰਵਾਰ ਤੱਕ ਨਿਊਯਾਰਕ ਦੇ ਕਈ ਹਿੱਸਿਆਂ ਵਿਚ 5 ਤੋਂ 9 ਇੰਚ ਤੱਕ ਬਰਫ਼ ਜਮ ਗਈ ਸੀ। ਫਿਲਾਡੇਲਫੀਆ ਵਿਚ 3 ਤੋਂ 6 ਅਤੇ ਵਾਸ਼ਿੰਗਟਨ ਵਿਚ 1 ਤੋਂ 2 ਇੰਚ ਬਰਫ਼ ਦੀ ਮੋਟੀ ਪਰਤ ਜਮੀ ਹੈ। ਪੋਰਟਲੈਂਡ ਮੈਨ ਵਿਚ ਸਭ ਤੋਂ ਜ਼ਿਆਦਾ 10 ਤੋਂ 15 ਇੰਚ ਬਰਫ਼ਬਾਰੀ ਰਿਕਾਰਡ ਕੀਤੀ ਗਈ ਹੈ।
Sikh Website Dedicated Website For Sikh In World