ਪਿਓ ਦੇ ਨਾ ਮਿਲਣ ‘ਤੇ ਨਾਬਾਲਿਗ ਧੀ ਨੂੰ ਚੁੱਕ ਕੇ ਲੈ ਗਈ ਪੁਲਿਸ
ਅਕਸਰ ਸੁਰਖੀਆਂ ‘ਚ ਰਹਿਣ ਵਾਲੀ ਪੰਜਾਬ ਪੁਲਸ ਆਪਣੇ ਹੈਰਾਨ ਕਰ ਦੇਣ ਵਾਲੇ ਕਾਰਨਾਮਿਆਂ ਕਰਕੇ ਇਕ ਵਾਰ ਫਿਰ ਚਰਚਾ ‘ਚ ਹੈ। ਉਹ ਪੁਲਸ ਜਿਸ ਤੇ ਲੋਕਾਂ ਦੀ ਸੁਰੱਖਿਆ ਦਾ ਜਿੱਮਾ ਹੁੰਦਾ ਹੈ ਅੱਜ ਉਸ ਪੁਲਸ ਕਰਕੇ ਹੀ ਲੋਕ ਅਸੁਰੱਖਿਅਤ ਮਹਿਸੁਸ ਕਰਨ ਲੱਗ ਪਏ ਹਨ। ਮਾਮਲਾ ਹ੍ਹੈ ਹੁਸ਼ਿਆਰਪੁਰ ਦੇ ਟਾਂਡਾ ਇਲਾਕੇ ਦਾ।
ਹੋਇਆ ਇੰਝ ਕਿ ਪੁਲਸ ਮੁਲਾਜ਼ਮ ਇਕ ਘਰ ‘ਚ ਛਾਪਾ ਮਾਰਨ ਗਏ ਉਨ੍ਹਾਂ ਹੱਥ ਜਦੋਂ ਘਰ ਦਾ ਕੋਈ ਵੱਡਾ ਜੀਅ ਨਾ ਲੱਗਾ ਤਾਂ ਉਹ ਘਰ ‘ਚ ਮੌਜੂਦ ਨਾਬਾਲਿਗ ਲੜਕੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ।
Police took away minor daughter in absence of father: ਦੋਸ਼ ਇਹ ਲੱਗਿਆ ਕਿ ਪੁਲਸ ਮੁਲਾਜ਼ਮਾਂ ਨੇ ਲੜਕੀ ਦੇ ਨਾਲ ਨਾ ਸਿਰਫ ਕੁੱਟਮਾਰ ਕੀਤੀ ਸਗੋਂ ਅਸ਼ਲੀਲ ਹਰਕਤਾਂ ਵੀ ਕੀਤੀਆਂ। ਇਹ ਇਲਜ਼ਾਮ ਪੰਜਾਬ ਪੁਲਸ ਦੇ ਐੱਸ. ਟੀ. ਐੱਫ. ਵਿੰਗ ਦੇ ਮੁਲਾਜ਼ਮਾਂ ‘ਤੇ ਲੱਗੇ ਹਨ।
ਲੜਕੀ ਦੀ ਮਾਂ ਨੇ ਇਹ ਵੀ ਕਿਹਾ ਕਿ ਪੁਲਸ ਉਨ੍ਹਾਂ ਤੋਂ ਨੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਪਰ ਅਧਿਕਾਰੀਆਂ ਨੇ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੜਕੀ ਨੂੰ ਪੁੱਛਗਿੱਛ ਕਰਨ ਲਈ ਥਾਣੇ ਲੈਕੇ ਗਏ ਸਨ ਅਤੇ ਉਸ ਤੋਂ ਬਾਅਦ ਵਾਪਸ ਛੱਡ ਦਿੱਤਾ ਗਿਆ ਸੀ।
Police took away minor daughter in absence of father: ਅਧਿਕਾਰੀਆਂ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਮਾਮਲੇ ‘ਚ ਚੰਗੀ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੁਆਰਾ ਕੀਤੀ ਗਈ ਇਸ ਕਾਰਨਾਮੇ ਦੀ ਕਾਫੀ ਚਰਚਾ ਹੋ ਰਹੀ ਹੈ।