ਪਟਿਆਲਾ ਦੇ ਗੱਭਰੂ ਦੀ ਲੱਕੜ ਵਾਲੀ ਕਾਰ ਵਿਦੇਸ਼ਾਂ ‘ਚ ਵੀ ਛਾਈ
ਪਟਿਆਲਾ ਦੇ ਨੌਜਵਾਨ ਮਨਦੀਪ ਵੱਲੋਂ ਬਣਾਈ ਵੱਖਰੀ ਕਿਸਮ ਦੀ ਕਾਰ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਹੁਣ ਇਸ ਕਾਰ ਦੇ ਚਰਚੇ ਵਿਦੇਸ਼ਾਂ ਵਿੱਚ ਵੀ ਹੋਣ ਲੱਗ ਪਏ ਹਨ। ਇਸ ਦਾ ਸਬੂਤ ਹੈ ਕਿ ਮਨਦੀਪ ਦੀ ਇਸ ਰਚਨਾ ਨੂੰ ਇੰਗਲੈਂਡ ਦੇ ਚੈਨਲ ਨੇ ਦਸਤਾਵੇਜ਼ੀ ਫ਼ਿਲਮ ਦੇ ਤੌਰ ‘ਤੇ ਵਿਖਾਇਆ ਹੈ। ਇਸ ਚੈਨਲ ਦਾ ਨਾਂ Barcroft TV ਹੈ ਤੇ ਉਨ੍ਹਾਂ ਦਾ ਜ਼ਿਆਦਾਤਰ ਕੰਮ ਪੂਰੇ ਵਿਸ਼ਵ ਵਿੱਚੋਂ ਹੈਰਾਨੀਜਨਕ ਤੇ ਲੀਕ ਤੋਂ ਹਟ ਕੇ ਕੀਤੇ ਕੰਮਾਂ ਜਾਂ ਘਟਨਾਵਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਹੈ। ਆਓ ਤੁਹਾਨੂੰ ਮਨਦੀਪ ਦੀ ਇਸ ਕਲਾਕਾਰੀ ਬਾਰੇ ਕੁਝ ਹੋਰ ਗੱਲਾਂ ਵੀ ਦੱਸਦੇ ਹਾਂ
ਦੋ ਮਹੀਨਿਆਂ ‘ਚ ਕੀਤੀ ਲੱਕੜੀ ਦੀ ਕਾਰ ਤਿਆਰ-
ਪੰਜਾਬ ਵਿੱਚ ਲੱਕੜੀ ਦੇ ਵਾਹਨਨੁਮਾ ਖਿਡੌਣੇ ਬਹੁਤ ਪ੍ਰਚਲਿਤ ਹਨ, ਪਰ ਪਟਿਆਲਾ ਦੇ ਮਨਦੀਪ ਨੇ ਆਪਣੇ ਪਿਤਾ ਨਾਲ ਮਿਲਕੇ ਦੋ ਮਹੀਨਿਆਂ ਦੀ ਸਖ਼ਤ ਮਿਹਨਤ ਨਾਲ ਅਜਿਹੀ ਕਾਰ ਤਿਆਰ ਕਰ ਦਿੱਤੀ ਜਿਸ ਵਿੱਚ ਇੰਜਣ ਤੇ ਪਹੀਆਂ ਆਦਿ ਤੋਂ ਛੁੱਟ ਬਾਕੀ ਸਭ ਲੱਕੜੀ ਦਾ ਹੈ। ਮਨਦੀਪ ਦੀ ਇਹ ਕਾਰ 70 ਮੀਲ ਯਾਨੀ ਤਕਰੀਬਨ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਦੀ ਹੈ ਤੇ ਪਟਿਆਲਾ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ।
ਘਰ ਵਿੱਚ ਹੀ ਕੀਤਾ ਤਿਆਰ-
ਮਨਦੀਪ ਮੁਤਾਬਕ ਉਹ ਆਪਣੇ ਸੁਫਨੇ ਨੂੰ ਸਾਕਾਰ ਕਰਨ ਲਈ ਵਿਸ਼ੇਸ਼ ਤਰ੍ਹਾਂ ਦੀ ਵਰਕਸ਼ਾਪ ਜਾਣ ਲਈ ਆਰਥਿਕ ਤੌਰ ‘ਤੇ ਸਮਰੱਥ ਨਹੀਂ ਸੀ, ਇਸ ਲਈ ਉਸ ਨੇ ਇਹ ਕੰਮ ਆਪਣੇ ਘਰ ਵਿੱਚ ਹੀ ਕੀਤਾ। ਉਸ ਨੇ ਆਪਣੇ ਪਿਤਾ ਮੋਹਿੰਦਰ ਸਿੰਘ ਨਾਲ ਮਿਲ ਕੇ ਮਾਰੂਤੀ 800 ਸੀ.ਸੀ. ਦੇ ਇੰਜਣ ਦੀ ਵਰਤੋਂ ਕਰ ਕੇ ਲੱਕੜ ਦੀ ਇਹ ਕਾਰ ਤਿਆਰ ਕਰ ਲਈ।
ਪਟਿਆਲਾ ਦਾ ਹੀਰੋ ਬਣਿਆ ਅਮਨਦੀਪ-
ਆਪਣੇ ਇਸ ਕਾਰਨਾਮੇ ਨਾਲ ਅਮਨਦੀਪ ਪਟਿਆਲਾ ਦਾ ਹੀਰੋ ਬਣ ਗਿਆ ਹੈ। ਜਦੋਂ ਵੀ ਉਹ ਆਪਣੀ ਕਾਰ ਵਿੱਚ ਕਿਧਰੇ ਨਿਕਲਦਾ ਹੈ ਤਾਂ ਲੋਕ ਉਸ ਨੂੰ ਉਸ ਦੀ ਕਾਰ ਬਾਰੇ ਖੜ੍ਹਾ-ਖੜ੍ਹਾ ਕੇ ਸਵਾਲ ਕਰਦੇ ਹਨ ਤੇ ਤਾਰੀਫ ਵੀ ਕਰਦੇ ਹਨ। ਕਈਆਂ ਨੇ ਤਾਂ ਉਸ ਨੂੰ ਉਨ੍ਹਾਂ ਲਈ ਲੱਕੜ ਦੀ ਕਾਰ ਤਿਆਰ ਕਰਨ ਲਈ ਵੀ ਕਹਿੰਦੇ ਹਨ।
ਮਾਂ ਜਸਵਿੰਦਰ ਨੂੰ ਪੁੱਤ ‘ਤੇ ਮਾਣ
ਅਮਨਦੀਪ ਦੀ ਮਾਂ ਜਸਵਿੰਦਰ ਕੌਰ ਪੁੱਤਰ ਦੀ ਇਸ ਕਾਮਯਾਬੀ ਤੋਂ ਖ਼ੁਸ਼ ਹੈ। ਉਨ੍ਹਾਂ ਕਿਹਾ ਕਿ ਅਮਨਦੀਪ ਨੇ ਕਾਫੀ ਵਧੀਆ ਕੰਮ ਕੀਤਾ ਹੈ ਤੇ ਉਸ ਵੱਲੋਂ ਬਣਾਈ ਲੱਕੜ ਦੀ ਕਾਰ ਨਾਲ ਉਨ੍ਹਾਂ ਦਾ ਨਾਂਅ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿਦੇਸ਼ ਵਿੱਚ ਰੌਸ਼ਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮਨਦੀਪ ਦਾ ਸੁਫ਼ਨਾ ਹੈ ਕਿ ਉਹ ਖ਼ੁਦ ਦੀ ਡਿਜ਼ਾਈਨ ਕੀਤੀ ਕਾਰ ਬਣਾਵੇ ਜਿਸ ਦੀ ਦਿੱਖ ਵਿੰਟੇਜ ਕਾਰ ਜਿਹੀ ਹੋਵੇ।
ਅਮਨਦੀਪ ਨੇ ਦੱਸਿਆ ਕਿ ਇਸ ਕੰਮ ਵਿੱਚ ਉਸ ਦੇ ਪਿਤਾ ਵੀ ਉਸ ਦੀ ਮਦਦ ਕਰਨਗੇ। ਵੇਖੋ Barcroft TV ਵੱਲੋਂ ਅਮਦੀਪ ਦੀ ਕਾਰ ‘ਤੇ ਤਿਆਰ ਕੀਤੀ ਇੱਕ ਛੋਟੀ ਦਸਤਾਵੇਜ਼ੀ ਫ਼ਿਲਮ-