ਦੁਬਈ ਸਰਕਾਰ ਨੇ ਸਿਖਾਂ ਲਈ ਲਿਆ ਵੱਡਾ ਫੈਸਲਾ ਦੇਖੋ
ਕੁਝ ਦਿਨ ਪਹਿਲਾਂ ਦੁਬੱਈ ਦੀ ਸਰਕਾਰ ਵੱਲੋਂ ਦੁਬੱਈ ਵਿੱਚ ਵੱਸਦੀ ਸਿੱਖ ਸੰਗਤ ਲਈ ਵਿਸ਼ੇਸ਼ ਉਪਰਾਲਾ ”ਆਪ ਜੀ ਨੂੰ ਇਹ ਜਾਣ ਕਿ ਬੜੀ ਖ਼ੁਸ਼ੀ ਤੇ ਫ਼ਖ਼ਰ ਮਹਿਸੂਸ ਹੋਵੇਗਾ ਕਿ ਦੁਬੱਈ ਦੀ ਸਰਕਾਰ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਈ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਹੈ ।ਜਿਹੜਾ ਵੀ ਵੀਰ ਭੈਣ ਗੁਰਦੁਆਰਾ ਸਾਹਿਬ ਆਉਣਾ ਚਾਹੁੰਦਾ ਹੈ ਹੁਣ ਉਸਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ । ਕਿਉਂਕਿ ਆਪ ਜੀ ਨੂੰ ਲਿਜਾਣ ਤੇ ਛੱਡਣ ਦਾ ਕੰਮ R T A ਦੀ ਬੱਸਾਂ ਦੁਆਰਾ ਕੀਤਾ ਜਾਵੇਗਾ ।
ਖ਼ਾਸ ਗੱਲ ਇਹ ਹੈ ਕਿ ਮੈਟਰੋ ਵਿੱਚ ਸਫਰ ਕਰਕੇ ਕਿ ਆਏ ਮੁਸਾਫ਼ਰ ਇਸ ਬੱਸ ਵਿੱਚ ਬੈਠ ਕਿ ਗੁਰਦੁਆਰਾ ਸਾਹਿਬ ਪੁੱਜਣ ਤੱਕ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ ,

ਮੈਟਰੋ ਸਟੇਸ਼ਨ ( ਐਨਰਜੀ) ਤੋਂ ਹਰ ਬੱਸ 15 ਮਿੰਟ ਬਾਅਦ ਗੁਰੂ ਨਾਨਕ ਦਰਬਾਰ ਲਈ ਰਵਾਨਾ ਹੋਵੇਗੀ।।
ਇਸ ਕਾਰਜ ਲਈ ਅਸੀਂ ਦੁਬੱਈ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਹਰ ਕੌਮ ਅਤੇ ਹਰ ਮਜਬ ਦੇ ਲੋਕਾਂ ਨੂੰ ਬਰਾਬਰ ਮਾਣ ਸਤਿਕਾਰ ਦਿੰਦੀ ਹੈ,
ਇਹ ਕਾਰਜ ਕਰਕੇ ਦੁਬਈ ਗੌਰਮਿੰਟ ਅਤੇ ਆਰ ਟੀਏ ਦੇ ਮਹਿਕਮੇ ਅਤੇ ਲੋਕਲ ਵਸਨੀਕਾਂ ਨੇ ਇੱਕ ਭਾਈਚਾਰਕ ਨੇੜਤਾ ਦਾ ਵੱਡਾ ਸਬੂਤ ਦਿੱਤਾ ਹੈ ।
ਇਸ ਕਾਰਜ ਨਾਲ ਜਿਸ ਕੋਲ ਕੋਈ ਆਪਣਾ ਸਾਧਨ ਨਹੀਂ ,ਸੀ ਉਹ ਵੀਰ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਜਦਾ ਕਰਨ ਲਈ ਬੜੇ ਅਰਾਮ ਨਾਲ ਜਾ ਸਕਦਾ ਹੈ ।

ਅਜਿਹੇ ਕਾਰਜ ਲਈ ਅਸੀਂ ਜਿੱਥੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਾਂ ,,ਉੱਥੇ ਹੀ ਅਸੀ ਦੁਬਈ ਗੌਰਮਿੰਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ।
ਜਿਸ ਸਦਕਾ ਸਿੱਖ ਸੰਗਤ ਨੂੰ ਇੰਨੀ ਵੱਡੀ ਸਹੂਲਤ ਮੁਹੱਈਆ ਹੋਈ ਹੈ ਤੇ ਨਾਲ ਹੀ ਗੁਰੂ ਨਾਨਕ ਦਰਬਾਰ ਦੁਬਈ ਦੇ ਸਮੂਹ ਪਰਬੰਧਕ ਵੀਰਾਂ ਦਾ ਧੰਨਵਾਦ ਜਿੰਨਾਂ ਨੇ ਇਹ ਕਾਰਜ ਅੱਗੇ ਲੱਗ ਕਿ ਕਰਵਾਇਆਹੈ ।

ਸੋ ਇਸ ਸੁਚੱਜੇ ਕਾਰਜ ਦੀ ਸਮੁੱਚੀ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ।।
Sikh Website Dedicated Website For Sikh In World