ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਸਰਕਾਰ ਦਾ ਵੱਡਾ ਝਟਕਾ ਹੁਣ …..

ਚੰਡੀਗੜ੍ਹ : ਸਰਕਾਰੀ ਮੁਲਾਜ਼ਮਾਂ ਦਾ ਛੁੱਟੀ ਲੈ ਕੇ ਵਿਦੇਸ਼ ਜਾਣਾ ਹੁਣ ਸੌਖਾ ਨਹੀਂ ਹੋਵੇਗਾ ਕਿਉਂਕਿ ਮੁਲਾਜ਼ਮਾਂ ਨੂੰ ‘ਐਕਸ ਇੰਡੀਆ ਲੀਵ’ ਦੇਣ ਨੂੰ ਲੈ ਕੇ ਸਰਕਾਰ ਸਖਤੀ ਕਰਨ ਜਾ ਰਹੀ ਹੈ।

ਇਸ ਦਾ ਕਾਰਨ ਹੈ ਕਿ ਛੁੱਟੀ ਖਤਮ ਹੋਣ ਦੇ ਬਾਵਜੂਦ ਲੰਬੇ ਸਮੇਂ ਤੱਕ ਮੁਲਾਜ਼ਮ ਵਿਦੇਸ਼ ‘ਚ ਹੀ ਰਹਿੰਦੇ ਹਨ ਅਤੇ ਛੁੱਟੀ ਵਧਾਉਣ ਲਈ ਕਰਨ ਲਈ ਅਰਜ਼ੀਆਂ ਭੇਜਦੇ ਰਹਿੰਦੇ ਹਨ। ਇਸ ਦੇ ਚੱਲਦਿਆਂ ਕਈਆਂ ਨੂੰ ਮੁਅੱਤਲ ਵੀ ਕਰ ਦਿੱਤਾ ਜਾਂਦਾ ਹੈ ਪਰ ਵਾਪਸ ਆ ਕੇ ਉਹ ਕੋਈ ਨਾ ਕੋਈ ਜੁਗਾੜ ਨਾ ਲਾ ਕੈ ਨੌਕਰੀ ‘ਤੇ ਬਹਾਲ ਹੋ ਜਾਂਦੇ ਹਨ।
ਅਜਿਹੇ ਮਾਮਲੇ ਐਜੂਕੇਸ਼ਨ, ਹੈਲਥ, ਇਰੀਗੇਸ਼ਨ ਅਤੇ ਪੁਲਸ ਵਿਭਾਗ ‘ਚ ਜ਼ਿਆਦਾ ਪਾਏ ਜਾਂਦੇ ਹਨ। ਅਜਿਹੇ ਮੁਲਾਜ਼ਮਾਂ ‘ਤੇ ਸ਼ਿਕੰਜਾ ਕੱਸਣ ਲਈ ਹੀ ਸਰਕਾਰ ਨਵੀਂ ਪਾਲਿਸੀ ਬਣਾ ਰਹੀ ਹੈ।

Sikh Website Dedicated Website For Sikh In World