ਹੁਣੇ ਪੰਜਾਬ ਚ ਵਾਪਰਿਆ ਕਹਿਰ – ਦੂਰ ਦੂਰ ਤਕ ਲਾਸ਼ਾਂ ਦੇ ਟੁਕੜੇ ਤਕ ਖਿਲਰੇ ਅਤੇ

ਜਲੰਧਰ ਬੁੱਧਵਾਰ ਨੂੰ ਰਾਤ 10 ਵਜੇ ਦੇ ਕਰੀਬ ਚੁਗਿੱਟੀ ਫਲਾਈਓਵਰ ‘ਤੇ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਸਰਬ ਮਲਟੀਪਲੈਕਸ ਪਠਾਨਕੋਟ ਰੋਡ ਤੋਂ ਫਿਲਮ ਦੇਖ ਕੇ ਵਾਪਸ ਪਰਤ ਰਹੀ ਐਕਟਿਵਾ ਸਵਾਰ 46 ਸਾਲ ਦੀ ਇਕ ਔਰਤ ਅਤੇ 9 ਸਾਲ ਦੀ ਉਸਦੀ ਭਾਣਜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂਕਿ ਇਸੇ ਦੌਰਾਨ ਇਕ ਹੋਰ ਐਕਟਿਵਾ ‘ਤੇ ਸਵਾਰ ਇਕ ਹੋਰ ਔਰਤ ਅਤੇ ਮ੍ਰਿਤਕਾ ਦੀ 17 ਸਾਲ ਦੀ ਭਤੀਜੀ ਹਾਦਸੇ ਵਿਚ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਰਾਮਾਮੰਡੀ ਦੇ ਜੌਹਲ ਮਲਟੀਸ਼ਪੈਸਲਿਟੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਮ੍ਰਿਤਕਾ ਦੀ ਪਛਾਣ ਅੰਜੂ ਪਤਨੀ ਤਿਲਕ ਰਾਜ ਵਾਸੀ ਜੋਗਿੰਦਰ ਨਗਰ ਰਾਮਾਮੰਡੀ ਅਤੇ ਉਸਦੀ ਭਾਣਜੀ ਦੀ ਪਛਾਣ ਚਾਹਤ ਮਹਿਰਾ ਪੁੱਤਰੀ ਸੰਜੇ ਮਹਿਰਾ ਵਾਸੀ ਮੁਹੱਲਾ ਲਾਡੋਵਾਲੀ ਰੋਡ ਥਾਣਾ ਨਵੀਂ ਬਾਰਾਂਦਰੀ ਵਜੋਂ ਹੋਈ ਹੈ। ਇਸ ਤੋਂ ਇਲਾਵਾ ਇਕ ਹੋਰ ਹਾਦਸੇ ‘ਚ ਅਲੱਗ ਐਕਟਿਵਾ ‘ਤੇ ਸਵਾਰ ਮ੍ਰਿਤਕਾ ਦੀ ਭੈਣ ਮੰਜੂ ਮਹਿਰਾ ਵਾਸੀ ਲਾਡੋਵਾਲੀ ਰੋਡ ਅਤੇ ਭਤੀਜੀ ਆਰਜੂ ਵਾਸੀ ਸਰਹੰਦ ਮੰਡੀ ਫਤਿਹਗੜ੍ਹ ਸਾਹਿਬ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਈ ਹੈ। ਦਰਦਨਾਕ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਥਾਣਾ ਰਾਮਾਮੰਡੀ ਦੇ ਇੰਚਾਰਜ ਇੰਸ. ਰਾਜੇਸ਼ ਠਾਕੁਰ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।
ਜ਼ਖ਼ਮੀਆਂ ਤੋਂ ਪਤਾ ਲੱਗਾ ਕਿ ਉਹ ਲੰਮਾ ਪਿੰਡ ਚੌਕ ਵਲੋਂ ਐਕਟਿਵਾ ‘ਤੇ ਆਪਣੇ ਘਰਾਂ ਵਲ ਆ ਰਹੀਆਂ ਸਨ ਕਿ ਚੁਗਿੱਟੀ ਪੁਲ ਚੜ੍ਹਦੇ ਸਮੇਂ ਇਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਟਰੱਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਦੇਰ ਰਾਤ ਤੱਕ ਪੁਲਸ ਤਲਾਸ਼ ਕਰ ਰਹੀ ਸੀ। ਪੁਲਸ ਨੇ ਦੋਸ਼ੀ ਟਰੱਕ ਚਾਲਕ ਖਿਲਾਫ ਥਾਣਾ ਰਾਮਾਮੰਡੀ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਵੀ ਦਰਜ ਕਰ ਲਿਆ ਸੀ।
ਦੂਰ ਤੱਕ ਲਾਸ਼ਾਂ ਨੂੰ ਘੜੀਸਦਾ ਲੈ ਗਿਆ ਤੇਜ਼ ਰਫਤਾਰ ਟਰੱਕ, ਹੋਏ ਕਈ ਟੁਕੜੇ
ਚੁਗਿੱਟੀ ਫਲਾਈਓਵਰ ‘ਤੇ ਵਾਪਰਿਆ ਦਰਦਨਾਕ ਹਾਦਸਾ ਕਿਸੇ ਤੋਂ ਵੀ ਦੇਖਿਆ ਨਹੀਂ ਜਾ ਰਿਹਾ ਸੀ ਕਿਉਂਕਿ ਮ੍ਰਿਤਕ ਔਰਤ ਅੰਜੂ ਅਤੇ ਭਾਣਜੀ ਚਾਹਤ ਮਹਿਰਾ ਦੀਆਂ ਲਾਸ਼ਾਂ ਨੂੰ ਟਰੱਕ ਚਾਲਕ ਦੂਰ ਤੱਕ ਘੜੀਸਦਾ ਲੈ ਗਿਆ, ਜਿਸਦੇ ਕਾਰਨ ਦੋਵਾਂ ਲਾਸ਼ਾਂ ਦੇ ਕਈ ਟੁਕੜੇ ਹੋ ਗਏ ਅਤੇ ਪੁਲਸ ਮੁਲਾਜ਼ਮਾਂ ਦੇ ਹਾਲਾਤ ਇਹ ਸਨ ਕਿ ਉਨ੍ਹਾਂ ਨੂੰ ਦੋਵਾਂ ਲਾਸ਼ਾਂ ਨੂੰ ਚੁੱਕਣਾ ਕਾਫੀ ਮੁਸ਼ਕਲ ਹੋ ਗਿਆ ਸੀ। ਪੁਲਸ ਨੂੰ ਦੋਵਾਂ ਲਾਸ਼ਾਂ ਦੇ ਖਿਲਰੇ ਪਏ ਟੁਕੜਿਆਂ ਨੂੰ ਇਕੱਠਾ ਕਰਨ ਵਿਚ ਕਾਫੀ ਸਮਾਂ ਲੱਗ ਗਿਆ। ਪੂਰੀ ਸੜਕ ਖੂਨ ਨਾਲ ਲਥਪਥ ਹੋਈ ਪਈ ਸੀ। ਐੱਸ. ਐੱਚ. ਓ. ਰਾਜੇਸ਼ ਠਾਕੁਰ ਨੇ ਇਸ ਦੌਰਾਨ ਆਪਣੀ ਖਾਸ ਭੂਮਿਕਾ ਨਿਭਾਈ।
ਕਰੀਬ ਇਕ ਘੰਟਾ ਲੱਗਾ ਰਿਹਾ ਜਾਮ
ਹਾਦਸੇ ਤੋਂ ਬਾਅਦ ਚੁਗਿੱਟੀ ਫਲਾਈਓਵਰ ‘ਤੇ ਕਰੀਬ ਇਕ ਘੰਟਾ ਜਾਮ ਲੱਗਾ ਰਿਹਾ। ਦੂਰ ਤੱਕ ਜਾਮ ਵਿਚ ਫਸੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਅੱਗੇ ਕੀ ਹੋਇਆ ਹੈ। ਐੱਸ. ਐੱਚ. ਓ. ਰਾਜੇਸ਼ ਠਾਕੁਰ ਨੇ ਠੰਡ ਅਤੇ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਮੌਕੇ ‘ਤੇ ਖੜ੍ਹੇ ਹੋ ਕੇ ਜਾਮ ਖੁਲ੍ਹਵਾਇਆ, ਜਿਸ ਤੋਂ ਬਾਅਦ ਸਥਿਤੀ ਕੰਟਰੋਲ ਵਿਚ ਹੋਈ।
ਪੋਸਟਮਾਰਟਮ ਲਈ ਭੇਜੀਆਂ ਲਾਸ਼ਾਂ
ਮ੍ਰਿਤਕ ਅੰਜੂ ਅਤੇ ਉਸਦੀ ਭਾਣਜੀ ਚਾਹਤ ਮਹਿਰਾ ਦੀਆਂ ਲਾਸ਼ਾਂ ਨੂੰ ਪੁਲਸ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਸਵੇਰੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
Sikh Website Dedicated Website For Sikh In World