ਹੁਣ ਵੱਟਸਐਪ ਤੇ ਨਹੀਂ ਹੋਵੇਗਾ ਇਹ ਅਸ਼ਲੀਲ ਕੰਮ ….
ਦਿੱਲੀ ਦੇ ਇਕ ਵਕੀਲ ਨੇ ਮੰਗਲਵਾਰ ਨੂੰ ਮੋਬਾਇਲ ਮੈਸੇਜਿੰਗ ਐਪ ਵਟਸਐਪ ਨੂੰ ਲੀਗਲ ਨੋਟਿਸ ਭੇਜਿਆ ਹੈ। ਇਸ ਨੋਟਿਸ ‘ਚ ਵਟਸਐਪ ਨੂੰ 15 ਦਿਨਾਂ ਦੇ ਅੰਦਰ ‘ਮਿਡਲ ਫਿੰਗਰ’ ਇਮੋਜੀ ਹਟਾਉਣ ਲਈ ਕਿਹਾ ਗਿਆ ਹੈ। ਇਹ ਨੋਟਿਸ ਗੁਰਮੀਤ ਸਿੰਘ ਨੇ ਭੇਜਿਆ ਹੈ। ਗੁਰਮੀਤ ਸਿੰਘ ਦਿੱਲੀ ਦੀ ਅਦਾਲਤ ‘ਚ ਪ੍ਰੈਕਟਿਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਿਡਲ ਫਿੰਗਰ ਗੈਰ-ਕਾਨੂੰਨੀ ਹੀ ਨਹੀਂ, ਸਗੋਂ ਅਸ਼ਲੀਲ ਇਸ਼ਾਰਾ ਵੀ ਹੈ। ਇਹ ਭਾਰਤ ‘ਚ ਅਪਰਾਧ ਹੈ।
ਸਿੰਘ ਨੇ ਅੱਗੇ ਕਿਹਾ ਕਿ ਆਈ.ਪੀ.ਸੀ. ਦੀ ਧਾਰਾ 354 ਅਤੇ 509 ਮੁਤਾਬਕ ਇਹ ਇਸ਼ਾਰਾ ਇਕ ਅਪਰਾਧ ਹੈ। ਕਿਸੇ ਵੀ ਵਿਕਅਤੀ ਦੁਆਰਾ ਇਸ ਤਰ੍ਹਾਂ ਦਾ ਇਸ਼ਾਰਾ ਕਰਨਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਵਟਸਐਪ ‘ਚ ਇਸ ਤਰ੍ਹਾਂ ਦੀ ਮਿਡਲ ਫਿੰਗਰ ਇਮੋਜੀ ਦਾ ਇਸਤੇਮਾਲ ਕਰਨਾ ਮਹਿਲਾਵਾਂ ਪ੍ਰਤੀ ਅਪਰਾਧ ਨੂੰ ਵੀ ਉਤਸ਼ਾਹ ਦੇਣਾ ਹੈ। ਇਮੋਜੀ ਇਕ ਡਿਜੀਟਲ ਤਸਵੀਰ ਹੁੰਦੀ ਹੈ ਜਿਸ ਨਾਲ ਤੁਸੀਂ ਆਪਣੀਆਂ ਭਾਵਨਾਵਾਂ ਬਿਆਨ ਕਰਦੇ ਹੋ।
ਇਸ ਦੇ ਚੱਲਦੇ ਵਕੀਲ ਗੁਰਮੀਤ ਸਿੰਘ ਨੇ ਵਟਸਐਪ ਤੋਂ ਇਸ ਤਸਵੀਰ ਨੂੰ 15 ਦਿਨਾਂ ‘ਚ ਹਟਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਐਪ ਅਜਿਹਾ ਨਹੀਂ ਕਰਦੀ ਹੈ ਤਾਂ ਅੱਗੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਮੈਸੇਂਜਰ ਐਪ ਦੀ ਕੰਪਨੀ ‘ਤੇ ਕੇਸ ਕੀਤਾ ਜਾਵੇਗਾ।