ਖ਼ੁਦਕੁਸ਼ੀ ਨੋਟ ਦੀ ਲਾਸਟ ਲਾਈਨ ਨੂੰ ਪੁਲਿਸ ਨੇ ਮੰਨਿਆ ਅਹਿਮ ਸਬੂਤ ਪਿਤਾ ਨੂੰ ਭੇਜਿਆ ਜੇਲ੍ਹ|
2 ਮਹੀਨੇ ਪਹਿਲਾ ਸ਼ਹਿਰ ਦੇ ਅਵੱਧਪੁਰੀ ਇਲਾਕੇ ਵਿਚ ਆਤਮ ਹੱਤਿਆ ਕਰਨ ਵਾਲੀ ਐਸ਼ਵੇਰਿਆ ਦੇ ਪਿਓ ਨੇ ਡਰ ਨਾਲ ਲਾਈ ਸੀ ਫਾਂਸੀ|

ਭੋਪਾਲ ਵਿਚ 2 ਮਹੀਨੇ ਪਹਿਲਾ ਸ਼ਹਿਰ ਦੇ ਅਵੱਧਪੁਰੀ ਇਲਾਕੇ ਵਿਚ ਆਤਮ ਹੱਤਿਆ ਕਰਨ ਵਾਲੀ ਐਸ਼ਵਰਿਆ ਰਾਵ ਦੇ ਪਿਤਾ ਨੇ ਡਰ ਕਾਰਨ ਫਾਸੀ ਲਗਾਈ ਸੀ। ਪੁਲਿਸ ਨੇ ਜਾਚ ਦੇ ਬਾਅਦ ਐਸ਼ਵਰਿਆ ਦੇ ਪਿਤਾ ਸਹਾਇਕ ਪਸ਼ੂ ਚਿਕ੍ਸਤਾ ਅਧਿਕਾਰੀ ਤੇ ਬੇਟੀ ਨੂੰ ਆਤਮਹੱਤਿਆ ਦੇ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸਦੇ ਲਈ ਖ਼ੁਦਕੁਸ਼ੀ ਨੋਟਦੀਆ ਆਖਰੀ ਲਾਈਨਾਂ ਵਿਚ ਲਿਖਿਆ ਗਿਆ ਸੀ ਤੁਹਾਡੇ ਤੋਂ ਡਰ ਲੱਗਦਾ ਹੈ ਨੂੰ ਅਧਾਰ ਬਣਾਇਆ ਗਿਆ ਹੈ।
ਇਹ ਗੱਲਾਂ ਲਿਖੀਆਂ ਸਨ ਨੋਟ ਵਿਚ।
ਰਾਤ ਨੂੰ ਜੋ ਕੁਝ ਹੋਇਆ ਉਹ ਇੱਕ ਐਕਸੀਡੈਂਟ ਸੀ। ਪਾਪਾ ਨੇ ਸ਼ਰਾਬ ਪੀ ਰੱਖੀ ਸੀ। ਉਹਨਾਂ ਮੰਮੀ ਨੂੰ ਗਾਲ੍ਹਾਂ ਕੱਢੀਆਂ ਅਤੇ ਹੰਗਾਮਾ ਕਰਨ ਲੱਗੇ। ਇਸ ਵਾਰ ਮੇਰੇ ਕੋਲੋਂ ਰਿਹਾ ਨਹੀਂ ਗਿਆ ਅਤੇ ਮੈ ਗਲਤੀ ਨਾਲ ਉਹਨਾਂ ਤੇ ਹੱਥ ਚੱਕ ਦਿੱਤਾ। ਉਹ ਹਮੇਸ਼ਾ ਹੀ ਅਜਿਹਾ ਕਰਦੇ ਨੇ। ਆਖਿਰ ਕਦੋ ਤੱਕ ਇਹ ਸਭ ਚਲਦਾ ਰਹੇਗਾ। ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਪਰ ਇਹ ਹੋ ਗਿਆ। ਹੁਣ ਮੈਨੂੰ ਡਰ ਲੱਗ ਰਿਹਾ ਹੈ। ਪਾਪਾ ਮੈਨੂੰ ਜਿੰਦਾ ਨਹੀਂ ਛੱਡਣਗੇ। ਉਹ ਮੈਨੂੰ ਮਾਰ ਦੇਣੇਗੇ। ਮੈਨੂੰ ਬਹੁਤ ਡਰ ਲੱਗ ਰਿਹਾ ਹੈ। ਕੁਝ ਵੀ ਸਮਝ ਨਹੀਂ ਆ ਰਿਹਾ। ਆਪਣੀ ਜਾਨ ਦ ਕੇ ਹੀ ਸਭ ਕੁਝ ਠੀਕ ਕਰ ਸਕਦੀ ਹਾਂ। ਮੇਰੇ ਮਰਨ ਤੋਂ ਬਾਅਦ ਹੀ ਘਰ ਦੇ ਹਾਲਾਤ ਠੀਕ ਹੋਣਗੇ। ਮੈਨੂੰ ਲੱਗਦਾ ਹੈ ਕਿ ਇਸਦੇ ਬਾਅਦ ਘਰ ਦਾ ਮਾਹੌਲ ਬਦਲ ਜਾਵੇਗਾ। ਮੈ ਸਭ ਨੂੰ ਬਹੁਤ ਪਿਆਰ ਕਰਦੀ ਹਾਂ। ਮੈਨੂੰ ਮੁਆਫ ਕਰ ਦੇਣਾ। ਐਸ਼ਵਰਿਆ|

ਪਿਤਾ ਨੇ ਕਿਹਾ ਕੀ ਅਸੀਂ ਆਪਣੇ ਜੁਵਾਕਾ ਨੂੰ ਡਾਟ ਵੀ ਨਹੀਂ ਸਕਦੇ।
ਸ਼ੰਕਰ ਰਾਵ ਨੇ ਦੱਸਿਆ ਕਿ ਬੇਟੀ ਨੇ ਇਸੇ ਸਾਲ 80%ਨੰਬਰਾ ਨਾਲ ਬੀ ਫਾਰਮਾਂ ਪਾਸ ਕੀਤਾ ਸੀ। ਉਹ ਨੌਕਰੀ ਨਾ ਮਿਲਣ ਕਾਰਨ ਟੇਂਸ਼ਨ ਵਿਚ ਸੀ। ਮੈ ਉਸਨੂੰ ਕਿਹਾ ਕਿ ਜੋਬ ਨਹੀਂ ਕਰੇਗੀ ਤਾ ਕੋਈ ਗੱਲ ਨਹੀਂ। ਕੀ ਬੱਚਿਆਂ ਨੂੰ ਥੋੜਾ ਡਾਟ ਵੀ ਨਹੀਂ ਸਕਦੇ। ਸ਼ਹਿਰ ਦੇ ਮਾਹੌਲ ਨੂੰ ਦੇਖਦੇ ਹੋਏ ਬੱਚੇ ਤੇ ਕੋਈ ਕੰਟਰੋਲ ਤਾ ਰੱਖਣਾ ਹੀ ਪਵੇਗਾ।
ਪੁਲਿਸ ਨੇ ਅੰਤਿਮ ਲਾਇਨ ਨੀ ਬਣਾਇਆ ਆਧਾਰ|
ਵਿਜੇ ਲੱਛਮੀ ਹੋਮ ,ਅਵੱਧਪੁਰੀ ਨਿਵਾਸੀ ਸ਼ੰਕਰ ਰਾਵ ਪ੍ਰਾਡਕਰ ਸਹਾਇਕ ਪਸ਼ੂ ਚਿਕ੍ਸਤਾ ਅਧਿਕਾਰੀ ਹੈ। ਉਹਨਾਂ ਦੀ 23 ਸਾਲ ਬੇਟੀ ਐਸ਼ਵਰਿਆ ਬੀ ਫਾਰਮ ਕਰ ਰਹੀ ਸੀ। ਉਸਨੇ 19 ਅਕਤੂਬਰ ਦੀ ਰਾਤ ਫਾਸੀ ਲਗਾ ਕੇ ਖ਼ੁਦਕੁਸ਼ੀ ਕਰ ਲਈ। ਟੀ ਆਈ ਅਵੱਧਪੁਰੀ ਪ੍ਰਗਿਆ ਨਾਮ ਜੋਸ਼ੀ ਦੇ ਅਨੁਸਾਰ ਮੌਕੇ ਨਾਲ ਅੰਗਰੇਜ਼ੀ ਵਿਚ ਲਿਖਿਆ ਇੱਕ ਖ਼ੁਦਕੁਸ਼ੀ ਨੋਟ ਮਿਲਿਆ ਸੀ। ਇਸ ਵਿਚ ਉਸਨੇ ਆਤਮ ਹੱਤਿਆ ਦੇ ਲਈ ਪਿਤਾ ਦੀ ਸ਼ਰਾਬ ਪੀਣ ਦੀ ਆਦਤ ਅਤੇ ਫਾਸੀ ਲਗਾਉਣ ਦੇ ਪਹਿਲਾ ਪਿਤਾ ਤੇ ਹੱਥ ਉਠਾਉਣ ਤੇ ਅਫਸੋਸ ਕੀਤਾ ਸੀ। ਉਸਨੇ ਇਸਨੂੰ ਇੱਕ ਘਟਨਾ ਦੱਸਿਆ ਸੀ ਪਰ ਅਖੀਰ ਲਾਈਨਾਂ ਵਿਚ ਉਸਨੇ ਪਿਤਾ ਦੇ ਖਿਲਾਫ ਆਪਣੇ ਅੰਦਰ ਦਾ ਡਰ ਦੇ ਬਾਰੇ ਵੀ ਦੱਸਿਆ। ਜਾਚ ਦੇ ਦੌਰਾਨ ਪਰਿਵਾਰ ਦੇ ਮੈਂਬਰਾਂ ਨੇ ਵੀ ਸ਼ੰਕਰ ਰਾਵ ਦੀ ਸ਼ਰਾਬ ਦੀ ਲੱਤ ਨੂੰ ਜਿੰਮੇਵਾਰ ਦੱਸਿਆ ਹਾਲਾਂਕਿ ਕਿਸੇ ਨੇ ਉਸਦੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ। ਪਤਨੀ ਦਾ ਕਹਿਣਾ ਸੀ ਕਿ ਸ਼ਰਾਬ ਦੀ ਆਦਤ ਤੋਂ ਅਸੀਂ ਸਾਰੇ ਪਰੇਸ਼ਾਨ ਸੀ। ਪਰ ਜਦ ਉਹ ਸ਼ਰਾਬ ਪੀ ਕੇ ਆਉਂਦੇ ਸੀ। ਪੁਲਿਸ ਨੇ ਸ਼ਨੀਵਾਰ ਨੂੰ ਸ਼ੰਕਰ ਰਾਵ ਦੇ ਖਿਲਾਫ ਬੇਟੀ ਦੀ ਆਤਮ ਹੱਤਿਆ ਦੇ ਲਈ ਉਕਸਾਉਣ ਦਾ ਮਾਮਲਾ ਦਰਜ ਗਿਰਫ਼ਤਾਰ ਕਰ ਲਿਆ।
Sikh Website Dedicated Website For Sikh In World