ਸੀਰੀਆ ਵਿੱਚ ਸਰਕਾਰ ਤੇ ਬਾਗੀਆਂ ਵਿਚਕਾਰ ਚੱਲ ਰਹੇ ਖੂਨੀ ਸੰਘਰਸ਼ ਵਿੱਚ ਜਖ਼ਮੀ ਹੋਈ ਦੋ ਸਾਲ ਦਾ ਬੱਚਾ ਦੇ ਸਮਰਥਨ ਵਿੱਚ ਪੂਰੀ ਦੁਨੀਆ ਅੱਗੇ ਆਈ ਹੈ।
ਇਹ ਬੱਚਾ ਦਮਿਸ਼ਕ ਕੋਲ ਹੋਏ ਹਮਲੇ ਵਿਚ ਆਪਣੀ ਇਕ ਅੱਖ ਗਵਾ ਚੁੱਕਾ ਹੈ। ਕਰੀਮ ਅਬਦੁੱਲ ਰਹਿਮਾਨ ਦੋ ਮਹੀਨੇ ਦਾ ਬੱਚਾ ਹੈ, ਜਿਸ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।
ਸੀਰੀਆ ਦੇ ਪੂਰਬੀ ਗੌਟਾ ਵਿਚ ਸਰਕਾਰੀ ਹਮਲੇ ਵਿਚ ਕਰੀਮ ਨਾਲ ਇਹ ਹਾਦਸਾ ਹੋਇਆ। ਇੰਨਾ ਹੀ ਨਹੀਂ, ਹਮਲੇ ਵਿਚ ਉਸ ਦੀ ਮਾਂ ਦੀ ਮੌਤ ਹੋ ਗਈ।
ਕਰੀਮ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਉਹ ਚਰਚਾ ਵਿਚ ਆ ਗਿਆ। ਸੋਸ਼ਲ ਮੀਡੀਆ ‘ਤੇ ਕਰੀਮ ਲਈ ਕਈ ਹੈਸ਼ਟੈਗ ਚੱਲ ਰਹੇ ਹਨ।
ਸੌਲੀਡੈਰਿਟੀ ਵਿਦ ਕਰੀਮ’ ਹੈਸ਼ਟੈਗ ਦੀ 30 ਹਜ਼ਾਰ ਤੋਂ ਜ਼ਿਆਦਾ ਵਾਰੀ ਵਰਤੋਂ ਕੀਤੀ ਗਈ ਹੈ। ਲੋਕ ਉਸ ਦੇ ਸਮਰਥਨ ਵਿਚ ਆਪਣੀ ਇਕ ਅੱਖ ‘ਤੇ ਹੱਥ ਰੱਖ ਕੇ ਤਸਵੀਰਾਂ ਸਾਂਝੀਆਂ ਕਰ ਰਹੇ ਹਨ।
ਕਰੀਮ ਲਈ ਆਵਾਜ ਕਿੱਥੇ ਤੱਕ ਪਹੁੰਚੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕਮੇਟੀ ਵਿਚ ਬ੍ਰਿਟੇਨ ਦੇ ਪ੍ਰਤੀਨਿਧੀ ਮੈਥਿਊ ਰਾਈਕ੍ਰਾਫਟ ਨੇ ਕਰੀਮ ਦੇ ਸਮਰਥਨ ਵਿਚ ਟਵੀਟ ਕੀਤਾ