ਭਾਰਤੀ ਰਿਜਰਵ ਬੈਂਕ ਆਮ ਲੋਕਾਂ ਲਈ ਵਿੱਤੀ ਲੈਣ ਦੇਣ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੈ। ਇਸ ਦੇ ਲਈ ਕੇਂਦਰੀ ਬੈਂਕ ਸਾਰਿਆਂ ਨੂੰ ਇੱਕ ਐੱਸ ਐੱਮ ਐੱਸ ਭੇਜ ਰਿਹਾ ਹੈ। ਇਸ ਐੱਸ ਐੱਮ ਐੱਸ ਵਿੱਚ ਵਿੱਤੀ ਲੈਣ ਦੇਣ ਅਤੇ ਆਰ ਬੀ ਆਈ ਦੇ ਨਾਲ ਜੁੜੀ ਅਹਿਮ ਜਾਣਕਾਰੀ ਹੈ। ਜਿਸ ‘ਤੇ ਧਿਆਨ ਨਹੀਂ ਦੇਣਾ ਤੁਹਾਡੇ ਲਈ ਭਾਰੀ ਪੈ ਸਕਦਾ ਹੈ। ਦਰਅਸਲ ਭਾਰਤੀ ਰਿਜਰਵ ਬੈਂਕ ਨੇ ਆਰ ਬੀ ਆਈ ਬੋਲ ਰਿਹਾ ਹੈ ਪ੍ਰੋਗਰਾਮ ਦੀ ਸ਼ੁਰੁਆਤ ਕੀਤੀ ਹੈ।
RBI SMS programme
ਇਸ ਦੇ ਤਹਿਤ ਕੇਂਦਰੀ ਬੈਂਕ ਇਹ ਯਕੀਨੀ ਬਨਾਉਣਾ ਚਾਹੁੰਦਾ ਹੈ ਕਿ ਆਮ ਆਦਮੀ ਦੇ ਨਾਲ ਉਸ ਦੇ ਨਾਮ ‘ਤੇ ਧੋਖਾਧੜੀ ਨਾ ਹੋਵੇ। ਇਸ ਅਭਿਆਨ ਦੇ ਜ਼ਰੀਏ ਆਰ ਬੀ ਆਈ ਆਨ ਲਾਈਨ ਸੁਰੱਖਿਅਤ ਟ੍ਰਾਂਜ਼ੈਕਸ਼ਨ ਕਰਨ ਅਤੇ ਵਿੱਤੀ ਲੈਣ ਦੇਣ ਦੇ ਦੌਰਾਨ ਹੋਣ ਵਾਲੀ ਧੋਖਾਧੜੀ ਤੋਂ ਬਚਣ ਨੂੰ ਲੈ ਕੇ ਜਾਣਕਾਰੀ ਦੇ ਰਿਹਾ ਹੈ। ਇਸ ਦੇ ਲਈ ਆਰ ਬੀ ਆਈ ਨੇ ਸਾਰਿਆਂ ਨੂੰ ਐੱਸ ਐੱਮ ਐੱਸ ਭੇਜਣਾ ਸ਼ੁਰੂ ਕਰ ਦਿੱਤਾ ਹੈ।
ਐੱਸ ਐੱਮ ਐੱਸ ਭੇਜਣ ਦੇ ਨਾਲ ਹੀ ਆਰ ਬੀ ਆਈ ਨੇ ਇੱਕ ਟੈਲੀਫੋਨ ਨੰਬਰ ਵੀ ਜਾਰੀ ਕੀਤਾ ਹੈ। ਇਸ ਟੈਲੀਫੋਨ ਨੰਬਰ ਉੱਤੇ ਮਿਸਡ ਕਾਲ ਦੇ ਕੇ ਵੀ ਤੁਸੀ ਵਿੱਤੀ ਲੈਣ ਦੇਣ ਅਤੇ ਆਰ ਬੀ ਆਈ ਦੇ ਨਾਮ ‘ਤੇ ਹੋਣ ਵਾਲੇ ਫਰਜੀ ਵਾੜੇ ਨੂੰ ਲੈ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ। ਦਰਅਸਲ ਪਿਛਲੇ ਦਿਨਾਂ ਕਈ ਲੋਕਾਂ ਨੂੰ ਆਰ ਬੀ ਆਈ ਦੇ ਨਾਮ ਤੋਂ ਇੱਕ ਈਮੇਲ ਆਇਆ ਸੀ। ਇਸ ਈਮੇਲ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਨੂੰ ਵੱਡੀ ਰਕਮ ਦਿੱਤੀ ਜਾਵੇਗੀ। ਅਜਿਹੇ ਮੇਲ ਨੂੰ ਆਰ ਬੀ ਆਈ ਦੇ ਵੱਲੋਂ ਭੇਜਿਆ ਹੋਇਆ ਦੱਸਿਆ ਜਾਂਦਾ ਹੈ। ਇਸ ਈਮੇਲ ਦਾ ਸੱਚ ਇਹ ਹੈ ਕਿ ਇਹ ਫਰਜੀ ਹੁੰਦੇ ਹਨ।
ਆਰ ਬੀ ਆਈ ਦੇ ਵੱਲੋਂ ਭੇਜੇ ਗਏ ਐੱਸ ਐੱਮ ਐੱਸ ਵਿੱਚ ਵੀ ਇਹੀ ਗੱਲ ਕਹੀ ਗਈ ਹੈ। ਹਾਲਾਂਕਿ ਇਹ ਪਹਿਲਾ ਅਤੇ ਆਖਰੀ ਐੱਸ ਐੱਮ ਐੱਸ ਨਹੀਂ ਹੈ। ਆਰ ਬੀ ਆਈ ਅੱਗੇ ਵੀ ਅਜਿਹੇ ਐੱਸ ਐੱਮ ਐੱਸ ਭੇਜਦਾ ਰਹੇਗਾ, ਤਾਂ ਜੋ ਤੁਸੀ ਤੇ ਅਸੀ ਆਸਾਨੀ ਨਾਲ ਟਰਾਂਜੈਕਸ਼ਨ ਕਰ ਸਕੀਏ। ਇਸ ਦੇ ਲਈ ਇਸ ਐੱਸ ਐੱਮ ਐੱਸ ਨੂੰ ਨਜਰ ਅੰਦਾਜ ਭੁੱਲ ਕੇ ਵੀ ਨਾ ਕਰਨਾ।
RBI SMS programme
ਇਨ੍ਹਾਂ ਮਾਮਲਿਆਂ ਨੂੰ ਲੈ ਕੇ ਜੇਕਰ ਤੁਸੀ ਜ਼ਿਆਦਾ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ, ਤਾਂ ਤੁਸੀ 8691960000 ‘ਤੇ ਮਿਸਡ ਕਾਲ ਦੇ ਸਕਦੇ ਹੋ ਅਤੇ ਇੱਥੋਂ ਵੀ ਤੁਹਾਨੂੰ ਆਰ ਬੀ ਆਈ ਦੇ ਨਾਮ ‘ਤੇ ਹੋਣ ਵਾਲੀ ਧੋਖਾਧੜੀ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਮਿਲੇਗੀ। ਅਜਿਹੇ ਵਿੱਚ ਧਿਆਨ ਰੱਖੋ ਜਦੋਂ ਵੀ ਤੁਹਾਨੂੰ ਆਰ ਬੀ ਆਈ ਦੇ ਵੱਲੋਂ ਅਜਿਹਾ ਕੋਈ ਐੱਸ ਐੱਮ ਐੱਸ ਆਏ, ਤਾਂ ਉਸ ‘ਤੇ ਧਿਆਨ ਜਰੂਰ ਦਿਓ। ਤਾਂ ਜੋ ਭਵਿੱਖ ਵਿੱਚ ਤੁਸੀ ਕਿਸੇ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚ ਸਕੋ। ਅਹਿਜੇ ‘ਚ ਤੁਹਾਨੂੰ ਸੁਚੇਤ ਰਹਿਣਾ ਪਵੇਗਾ ਤਾਂ ਜੋ ਸਾਡੇ ਨਾਲ ਕਿਸੇ ਵੀ ਤਰਾਂ ਦਾ ਕੋਈ ਧੋਖਾ ਨਾ ਹੋ ਸਕੇ। ਇਸ ਤੋਂ ਇਲਾਵਾ ਤੁਹਾਨੂੰ ਹੋਰ ਲੋਕਾਂ ਨੂੰ ਵੀ ਇਸ ਗੱਲ ਤੋਂ ਸੁਚੇਤ ਕਰਨਾ ਚਾਹੀਦਾ ਹੈ।