ਟੈਲੀਕਾਮ ਸੈਕਟਰ ‘ਚ ਹਾਈ-ਕੰਪੀਟੀਸ਼ਨ ਵਿਚ ਦੇਸ਼ ਦਾ ਸਭ ਤੋਂ ਵੱਡੀ ਟੈਲੀਕਾਮ ਆਪਰੇਟਰ ਭਾਰਤੀ ਏਅਰਟੈੱਲ 360 ਦਿਨਾਂ ਵਾਲਾ ਇਕ ਨਵਾਂ ਪਲਾਨ ਲੈ ਕੇ ਆਈ ਹੈ। ਕੰਪਨੀ ਨੇ ਇਹ ਪਲਾਨ ਪ੍ਰੀਪੇਡ ਗਾਹਕਾਂ ਲਈ ਪੇਸ਼ ਕੀਤਾ ਹੈ। ਏਅਰਟੈੱਲ ਦੇ 3,999 ਰੁਪਏ ਵਾਲੇ ਇਸ ਪਲਾਨ ‘ਚ 360 ਦਿਨਾਂ ਲਈ 300 ਜੀ.ਬੀ. ਮੋਬਾਇਲ ਡਾਟਾ ਦਿੱਤਾ ਜਾਵੇਗਾ। ਉਥੇ ਹੀ 300 ਜੀ.ਬੀ. ਡਾਟਾ ਦੇ ਨਾਲ ਕੰਪਨੀ ਅਨਲਿਮਟਿਡ ਲੋਕਲ/ਐੱਸ.ਟੀ.ਡੀ. ਕਾਲਸ ਵੀ ਆਫਰ ਕਰ ਰਹੀ ਹੈ।
ਇਹ ਜਾਣਕਾਰੀ ਕੰਪਨੀ ਦੀ ਵੈੱਬਸਾਈਟ ਏਅਰਟੈੱਲ ਡਾਟ ਇੰਨ ਤੋਂ ਮਿਲੀ ਹੈ। ਭਾਰਤੀ ਏਅਰਟੈੱਲ ਪ੍ਰੀਪੇਡ ਗਾਹਕਾਂ ਨੂੰ 3,999 ਰੁਪਏ ਦੇ ਰੀਚਾਰਜ ਪੈਕ ‘ਚ ਨੈਸ਼ਨਲ ਰੋਮਿੰਗ ‘ਚ ਆਊਟਗੋਇੰਗ ਕਾਲ ਅਤੇ ਹਰ ਦਿਨ 100 ਐੱਸ.ਐੱਮ.ਐੱਸ. ਮੁਫਤ ਦੇ ਰਹੀ ਹੈ।
ਇਹ ਹਨ ਏਅਰਟੈੱਲ ਦੇ ਕੁਝ ਰੀਚਾਰਜ ਪਲਾਨ
ਏਅਰਟੈੱਲ 3,999 ਰੁਪਏ ਰੀਚਾਰਜ : ਇਸ ਪੈਕ ‘ਚ ਗਾਹਕਾਂ ਨੂੰ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲ, ਨੈਸ਼ਨਲ ਰੋਮਿੰਗ ‘ਚ ਆਊਟਗੋਇੰਗ ਕਾਲ ਅਤੇ ਮੁਫਤ ਐੱਸ.ਐੱਮ.ਐੱਸ. (ਹਰ ਦਿਨ 1ਦਦ) ਦੇ ਨਾਲ 300 ਜੀ.ਬੀ. ਡਾਟਾ 360 ਦਿਨਾਂ ਲਈ ਦਿੱਤਾ ਜਾਵੇਗਾ। ਇਸ ਪਲਾਨ ਦੀ ਜਾਣਕਾਰੀ ਕੰਪਨੀ ਨੇ ਆਪਣੀ ਵੈੱਬਸਾਈਟ ‘ਤੇ ਦਿੱਤੀ ਹੈ।
ਏਅਰਟੈੱਲ 1,999 ਰੁਪਏ ਰੀਚਾਰਜ ਪੈਕ : ਇਸ ਪੈਕ ‘ਚ ਕੰਪਨੀ 125 ਜੀ.ਬੀ. ਡਾਟਾ ਆਫਰ ਕਰ ਰਹੀ ਹੈ। 1,999 ਰੁਪਏ ਵਾਲੇ ਪਲਾਨ ਦੀ ਮਿਆਦ 180 ਦਿਨਾਂ ਦੀ ਹੈ। ਇਸ ਪੈਕ ‘ਚ ਗਾਹਕਾਂ ਨੂੰ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲ, ਨੈਸ਼ਨਲ ਰੋਮਿੰਗ ‘ਚ ਆਊਟਗੋਇੰਗ ਕਾਲ ਅਤੇ ਮੁਫਤ ਐੱਸ.ਐੱਮ.ਐੱਸ. (ਹਰ ਦਿਨ 100) ਦੇ ਨਾਲ 125 ਜੀ.ਬੀ. ਡਾਟਾ ਦਿੱਤਾ ਜਾਵੇਗਾ।
ਏਅਰਟੈੱਲ 999 ਰੁਪਏ ਰੀਚਾਰਜ ਪੈਕ : ਇਸ ਪਲਾਨ ‘ਚ ਏਅਰਟੈੱਲ 90 ਦਿਨਾਂ ਲਈ 60 ਜੀ.ਬੀ. ਡਾਟਾ ਆਫਰ ਕਰ ਰਹੀ ਹੈ। ਇਸ ਪੈਕ ‘ਚ ਗਾਹਕਾਂ ਨੂੰ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲ, ਨੈਸ਼ਨਲ ਰੋਮਿੰਗ ‘ਚ ਆਊਟਗੋਇੰਗ ਕਾਲ ਅਤੇ ਮੁਫਤ ਐੱਸ.ਐੱਮ.ਐੱਸ. (ਹਰ ਰੋਜ਼ 100) ਦਿੱਤਾ ਜਾਵੇਗਾ।