ਭਾਰਤ- ਪਾਕਿਸਤਾਨ ਸਰਹੱਦ ਹਮੇਸ਼ਾ ਤੋਂ ਹੀ ਸੁਰਖੀਆਂ ‘ਚ ਰਹੀ ਹੈ, ਚਾਹੇ ਗੱਲ ਅੱਵਾਦ ਦੀ ਹੋਵੇ ਜਾਂ ਨਸ਼ਿਆਂ ਸੀ। ਚਾਹੇ ਇਸ ਸਰਹੱਦ ‘ਤੇ 8 ਇਨਫਰਾਰੈੱਡ ਤੇ ਲੇਜ਼ਰਬੀਮ ਸਿਸਟਮ ਲੱਗਾ ਹੈ ਅਤੇ ਕੰਮ ਕਰ ਹਾ ਹੈ ਪਰ ਪੰਜਾਬ ‘ਚ ਨਸ਼ੇ ਸਮੇਤ ਹਥਿਆਰਾਂ ਦਾ ਆਉਣਾ ਅਜੇ ਵੀ ਬੰਦ ਨਹੀਂ ਹੋ ਪਾਇਆ ਹੈ, ਜਿਸਦਾ ਮੁੱਖ ਕਾਰਨ ਭੂਗੌਲਿਕ ਕਾਰਨ ਮੰਨ੍ਹੇ ਜਾਂਦੇ ਹਨ।ਇਸ ਮਾਮਲੇ ਦੀ ਜਾਂਚ ਕਰਨ ਲਈ ਇੱਕ ਖੁਫੀਆ ਏਜੰਸੀ ਨੂੰ ਵਿਸ਼ੇਸ਼ ਤੌਰ ‘ਤੇ ਗਠਿਤ ਕੀਤਾ ਗਿਆ ਸੀ, ਜਿਸਨੇ ਆੋਣੀ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਹੈ। ਇਸ ਰਿਪੋਰਟ ‘ਚ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਅਤੇ ਡਰੱਗ ਸਮੱਗਲਰ ਹੁਣ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਤਾਕ ‘ਚ ਬੈਠੇ ਹਨ। ਉਹ ਪੰਜਾਬ ਵਿਚ ਹਥਿਆਰ ਅਤੇ ਨਸ਼ੇ ਦੀ ਖੇਪ ਭੇਜਣ ਲਈ ਡਰੋਨ ਅਤੇ ਪੈਰਾ-ਗਲਾਈਡਰਜ਼ ਦੀ ਵਰਤੋਂ ਕਰ ਸਕਦੇ ਹਨ।
ਗਠਿਤ ਏਜੰਸੀ ਵਿਚ ਭਾਰਤੀ ਫੌਜ, ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੇ ਅਧਿਕਾਰੀ ਵੀ ਸ਼ਾਮਲ ਹਨ ਅਤੇ ਉਹਨਾਂ ਦੁਆਰਾ ਇਸ ਰਿਪੋਰਟ ਵਿਚ ਇਹ ਚਿੰਤਾ ਵੀ ਜਤਾਈ ਗਈ ਹੈ ਕਿ ਪੰਜਾਬ ‘ਚ ਮੁੜ ਅੱਤਵਾਦੀ ਗਤੀਵਿਧੀਆਂ ਨੂੰ ਜ਼ਿੰਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
Terrorist activities in Punjab happening again: ਵੈਸੇ ਜੇਕਰ ਪੰਜਾਬ ਦੇ ਮਾਹੌਲ ‘ਤੇ ਉਂਝ ਵੀ ਨਿਗਾਹ ਮਾਰੀ ਜਾਵੇ ਤਾਂ ਸਰਹੱਦ ‘ਤੇ ਗੈਪਸ ਦਾ ਫਾeਦਾ ਅੱਤਵਾਦੀਆਂ ਅਤੇ ਸਮੱਗਲਰਾਂ ਵੱਲੋਂ ਘੁਸਪੈਠ ਅਤੇ ਸਮੱਗਲਿੰਗ ਲਈ ਚੁੱਕਿਆ ਜਾ ਰਿਹਾ ਹੈ। ਹਾਲਾਂਕਿ ਸੁਰੱਖਿਆ ਏਜੰਸੀਆਂ ਦਾ ਦਾਅਵਾ ਹੈ ਕਿ ਸਰਹੱਦ ‘ਤੇ ਅਜਿਹੇ ਕੋਈ ਗੈਪਸ ਨਹੀਂ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਪੈਂਦੀ ਕੌਮਾਂਤਰੀ ਸਰਹੱਦ ‘ਤੇ ਜ਼ਿਲਾ ਗੁਰਦਾਸਪੁਰ ਅਤੇ ਪਠਾਨਕੋਟ ਵਿਚ ਤਾਂ ਆਈ.ਐੱਸ. ਆਈ. ਨੂੰ ਦਾ ਕੰਮ ਰਾਵੀ ਅਤੇ ਉਜ ਦਰਿਆ ਦਾ ਰਸਤੇ ਸਾਰ ਦਿੰਦਾ ਹੈ।
ਦੱੱਸਣਯੋਗ ਹੈ ਕਿ ਪੰਜਾਬ ‘ਚ ਹੋਈਆਂ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਤੋਂ ਪਹਿਲਾਂ ਜਨਵਰੀ 2016 ‘ਚ ਪਠਾਨਕੋਟ ਏਅਰਬੇਸ ‘ਤੇ ਹਮਲਾ ਹੋਇਆ ਸੀ। ਇਸ ਤੋਂ ਇਲਾਵਾ ਇਹਨਾਂ ਹੱਤਿਆਵਾਂ ਲਈ ਫੰਡਿੰਗ ਕਰਨ ਵਾਲੇ ਯੂ. ਕੇ. ਦੇ ਨਾਗਰਿਕ ਜਗਤਾਰ ਸਿੰਘ ਜੌਹਲ ਅਤੇ ਇੰਗਲੈਂਡ ਤੋਂ ਡਿਪੋਰਟ ਕੀਤੇ ਗਏ ਤਲਜੀਤ ਸਿੰਘ ਉਰਫ ਜਿੰਮੀ ਸਿੰਘ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ।
ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਆਉਣ ਵਾਲੇ 6 ਮਹੀਨੇ ਪੰਜਾਬ ‘ਚ ਤਣਾਅੂਰਨ ਹੋ ਸਕਦੇ ਹਨ ਅਤੇ ਪੰਜਾਬ ਵਿਚ ਅੱਤਵਾਦੀ ਸਰਗਰਮੀਆਂ ਮੁੜ ਜ਼ਿੰਦਾ ਹੋ ਸਕਦੀਆਂ ਹਨ।