ਬੀਜਿੰਗ- ਬ੍ਰਿਟਿਸ਼ ਫਿਜਿ਼ਕਸ ਵਿਗਿਆਨੀ ਸਟੀਫਨ ਹਾੱਕਿੰਗ ਨੇ ਚੇਤਾਵਨੀ ਦਿੱਤੀ ਹੈ ਕਿ ਮਨੁੱਖੀ ਜਾਤੀ ਦੀ ਵਧਦੀ ਆਬਾਦੀ ਤੇ ਵੱਡੇ ਪੈਮਾਨੇ ‘ਤੇ ਊਰਜਾ ਖਪਤ ਨਾਲ ਧਰਤੀ 600 ਸਾਲਾਂ ਤੋਂ ਘੱਟ ਸਮਾਂ ਜਾਂ ਸਾਲ 2600 ਤੱਕ ਅੱਗ ਦੇ ਗੋਲੇ ਵਿੱਚ ਬਦਲ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਮਨੁੱਖੀ ਨਸਲ ਦੀ ਜੇ ਕੁਝ ਹੋਰ ਲੱਖ ਸਾਲਾਂ ਤੱਕ ਹੋਂਦ ਨਿਸ਼ਚਿਤ ਕਰਨੀ ਹੈ ਤਾਂ ਇਨਸਾਨਾਂ ਨੂੰ ਕਿਸੇ ਹੋਰ ਗ੍ਰਹਿ ਵੱਲ ਜਾਣਾ ਹੋਵੇਗਾ, ਜਿਥੇ ਅਜੇ ਕੋਈ ਨਹੀਂ ਗਿਆ।
ਬੀਜਿੰਗ ਵਿੱਚ ਟੇਂਸੇਂਟ ਡਬਲਯੂ ਈ ਸਮਿਟ ਵਿੱਚ ਇਕ ਵੀਡੀਓ ਦੇ ਜ਼ਰੀਏ ਉਨ੍ਹਾਂ ਨੇ ਕਿਹਾ, ‘ਮਨੁੱਖੀ ਨਸਲ ਦੀ ਵਧਦੀ ਆਬਾਦੀ ਅਤੇ ਊਰਜਾ ਦੇ ਬੇਹਿਸਾਬ ਇਸਤੇਮਾਲ ਦੇ ਕਾਰਨ ਸਾਡੀ ਦੁਨੀਆ ਇਕ ਅੱਗ ਦੇ ਗੋਲੇ ਵਿੱਚ ਬਦਲਣ ਜਾ ਰਹੀ ਹੈ।
’ ਹਾੱਕਿੰਗ ਨੇ ਵਿਗਿਆਨੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੂਰਜੀ ਮੰਡਲ ਦੇ ਬਾਹਰ ਇਕ ਅਜਿਹੇ ਤਾਰੇ ਦੀ ਖੋਜ ਕਰੋ, ਜਿਥੇ ਗ੍ਰਹਿਾਂ ਦੀ ਪਰਿਕ੍ਰਮਾ ਇਨਸਾਨਾਂ ਦੇ ਰਹਿਣ ਲਾਇਕ ਹੋਵੇ।