ਅੱਜ ਸੂਰਜ ਕੁਝ ਘੰਟੇ ਲਈ ਨਿਕਲਿਆ ਪਰ ਫੇਰ ਧੂੰਏ ਨੇ ਢਾਹ ਲਿਆ ਅਤੇ ਹੇਠਾਂ ਨਾਸਾ ਵੱਲੋ ਜਾਰੀ ਕੁਝ ਤਸਵੀਰਾਂ ਜੋ ਕਿ ਪੰਜਾਬ ਦੇ ਹਾਲਾਤ ਬਿਆਨ ਕਰ ਰਹੀਆਂ ਹਨ!!!!Satellite images from National Aeronautics and Space Administration (NASA) over Punjab and Haryana in the last couple of weeks reveal some hard facts.
Every year, the first instances of crop burning were recorded at the fag end of September around Amritsar. The red dots on the map over Punjab progressively increases as October starts. By the third and fourth week of October and leading well into November, the map of Punjab and some parts of Haryana is littered with hundreds of red dots reflecting the instances of crop burning.
ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਸੂਰਜ ਦੇ ਦਰਸ਼ਨ ਨਾ ਦੇ ਬਰਾਬਰ ਹੋ ਰਹੇ ਹਨ। ਇੱਕ ਪਾਸੇ ਹਵਾ ਪ੍ਰਦੂਸ਼ਣ ਤੇ ਦੂਜੇ ਪਾਸੇ ਧੁੰਦ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਰਿਹਾ ਹੈ।
ਇਸ ਕਾਰਨ ਜਿੱਥੇ ਲੋਕਾਂ ਦੀ ਸਿਹਤ ਨੂੰ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸੜਕ ਹਾਦਸੇ ਵੀ ਹੋ ਰਹੇ ਹਨ। ਅੱਜ ਸਵੇਰੇ ਵੀ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਭਿਆਨਕ ਸੜਕ ਹਾਦਸੇ ਕਾਰਨ 6 ਲੋਕਾਂ ਦੀ ਮੌਤ ਤੇ ਦਰਜਨ ਤੋਂ ਵੱਧ ਜ਼ਖਮੀ ਹੋ ਗਏ। ਅਜਿਹੇ ਵਿੱਚ ਚੰਡੀਗੜ੍ਹ ਦੇ ਮੌਸਮ ਵਿਭਾਗ ਨੇ ਲੋਕਾਂ ਨੂੰ ਅਲਰਟ ਕੀਤਾ ਹੈ।