ਵਾਸ਼ਿੰਗਟਨ: ਟਰੰਪ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜੇਕਰ ਉੱਤਰ ਕੋਰੀਆ ਅਮਰੀਕਾ ਨੂੰ ਧਮਕਾਉਣਾ ਬੰਦ ਨਹੀਂ ਕਰੇਗਾ ਤਾਂ ਉਸ ‘ਤੇ ਅਜਿਹਾ ਹਮਲਾ ਹੋਵੇਗਾ ਜਿਸ ਨੂੰ ਕਿਸੇ ਨੇ ਨਹੀਂ ਦੇਖਿਆ ਹੋਵੇਗਾ। ਉੱਤਰ ਕੋਰੀਆ ਵੱਲੋਂ ਅਮਰੀਕਾ ਨੂੰ ਮਾਤ ਪਾਉਣ ਵਾਲੀ ਮਿਜ਼ਾਈਲ ਬਣਾਉਣ ਦੀਆਂ ਖਬਰਾਂ ਤੋਂ ਬਾਅਦ ਦੋਹਾਂ ਦੇਸ਼ਾਂ ‘ਚ ਕਾਫੀ ਕੱਟੜਤਾ ਵਧ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ ਕੋਰੀਆ ਨੂੰ ਯੁੱਧ ਦੀ ਧਮਕੀ ਤੱਕ ਦੇ ਦਿੱਤੀ ਸੀ। ਅਜਿਹਾ ਲੱਗ ਰਿਹਾ ਹੈ ਕਿ ਅਮਰੀਕਾ ਨੇ ਉੱਤਰ ਕੋਰੀਆ ‘ਤੇ ਹਮਲਾ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ ਤੇ ਇਸੇ ਦੌਰਾਨ ਉਸ ਨੇ ਪ੍ਰਮਾਣੂ ਹਥਿਆਰਾਂ ਨੂੰ ਆਪਣੇ ਸੁਰੱਖਿਅਤ ਹੱਥਾਂ ‘ਚ ਲੈਣ ਲਈ ਖਾਸ ਪਲਾਨ ਬਣਾ ਲਿਆ ਹੈ।
ਅਮਰੀਕਾ ਨੇ ਹਾਲ ਹੀ ‘ਚ ਉਨ੍ਹਾਂ ਹਾਲਾਤਾਂ ਦੀ ਸਮੀਖਿਆ ਕੀਤੀ ਹੈ ਕਿ ਉੱਤਰ ਕੋਰੀਆ ‘ਤੇ ਜ਼ਮੀਨੀ ਹਮਲਾ ਕਰਕੇ ਕਿਵੇਂ ਪ੍ਰਮਾਣੂ ਹਥਿਆਰਾਂ ‘ਤੇ ਕਬਜ਼ਾ ਕੀਤਾ ਜਾ ਸਕਦਾ ਹੈ। ਸ਼ਨੀਵਾਰ ਨੂੰ ਇਕ ਨਿਊਜ਼ ਚੈਨੇਲ ਨੇ ਇਕ ਖਬਰ ਪ੍ਰਕਾਸ਼ਿਤ ਕੀਤੀ ਹੈ। ਖਬਰ ਮੁਤਾਬਕ ਅਮਰੀਕਾ ਨੂੰ ਇਸ ਗੱਲ ਦਾ ਪੂਰਾ ਸ਼ੱਕ ਹੈ ਕਿ ਜੰਗ ਦੌਰਾਨ ਪਿਓਂਗਯਾਂਗ ਬਾਇਓਲਾਜੀਕਲ ਤੇ ਕੈਮੀਕਲ ਹਥਿਆਰਾਂ ਦੀ ਵੀ ਵਰਤੋਂ ਕਰ ਸਕਦਾ ਹੈ।
ਇਹ ਖਬਰ ਅਜਿਹੇ ਵੇਲੇ ‘ਚ ਆਈ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਏਸ਼ੀਆ ਦੇ ਦੌਰੇ ‘ਤੇ ਹਨ ਤੇ ਉਨ੍ਹਾਂ ਦੇ ਏਜੰਡੇ ‘ਚ ਨਾਰਥ ਕੋਰੀਆ ਟੌਪ ‘ਤੇ ਹੈ।ਰਿਪੋਰਟ ਮੁਤਾਬਕ ਸੰਸਦ ਮੈਂਬਰਾਂ ਨੂੰ ਭੇਜੇ ਗਏ ਪੱਤਰ ‘ਚ ਪੈਂਟਾਗਨ ਨੇ ਨਾਰਥ ਕੋਰੀਆ ਦੇ ਹਮਲੇ ਦਾ ਜਵਾਬ ਦੇਣ ਦੀਆਂ ਤਿਆਰੀਆਂ ਦਾ ਪੂਰਾ ਜ਼ਿਕਰ ਕੀਤਾ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਜੇਕਰ ਪਿਓਂਯਾਂਗ ਨੇ ਹਮਲਾ ਕੀਤਾ ਤਾਂ ਅਮਰੀਕਾ ਦਾ ਅਗਲਾ ਕਦਮ ਕੀ ਹੋਵੇਗਾ।ਸਪੱਸ਼ਟ ਹੈ ਕਿ ਅਮਰੀਕਾ ਨੇ ਨਾਰਥ ਕੋਰੀਆ ਨਾਲ ਨਜਿੱਠਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਪੈਂਟਾਗਨ ਦੇ ਜੁਆਇੰਟ ਸਟਾਫ ਦੇ ਉਪ ਨਿਰਦੇਸ਼ਕ ਰਿਅਰ ਐਡਮਿਰਲ ਮਾਈਕਲ ਜੇ. ਡਿਊਮਾਟ ਨੇ ਇਹ ਪੱਤਰ ਲਿਖਿਆ ਹੈ। ਇਸ ‘ਚ ਦੋਵਾਂ ਸਦਨਾਂ ਦੇ ਕਈ ਸੰਸਦ ਮੈਂਬਰਾਂ ਨੇ ਨਾਰਥ ਕੋਰੀਆ ਨਾਲ ਜੰਗ ਦੇ ਸਮੇਂ ਸੰਭਾਵਿਤ ਕੈਜ਼ੁਅਲਟੀ ਦੀ ਸਮੀਖਿਆ ਦੀ ਜਾਣਕਾਰੀ ਮੰਗੀ ਹੈ।
ਅਮਰੀਕੀ ਫੌਜ ਦੇ ਇਕ ਸੀਨੀਅਰ ਜਨਰਲ ਨੇ ਉੱਤਰ ਕੋਰੀਆ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪਿਓਂਗਯਾਂਗ ‘ਤੇ ਲੱਗੀ ਗਲੋਬਲ ਪਾਬੰਦੀ ਉਸ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣ ‘ਚ ਅਸਫਲ ਹੁੰਦੇ ਹਨ ਤਾਂ ਅਮਰੀਕਾ ਦੀ ਅਗਲੀ ਯੋਜਨਾ ਤਿਆਰ ਹੈ।