ਗੁਰੂ ਨਾਨਕ ਦੇਵ ਜੀ ਨੇ ਇਸ ਦੁਨੀਆਂ ‘ਚ ਭੁੱਲੇ ਭਟਕੇ ਲੋਕਾਂ ਨੂੰ ਸੱਚ ਦਾ ਮਾਰਗ ਦਿਖਾਇਆ। ਗੁਰੂ ਸਾਹਿਬ ਆਪਣੇ ਇਸ ਉਦੇਸ਼ ਨੂੰ ਦੇਸ਼-ਵਿਦੇਸ਼ ਦਾ ਦੌਰਾ ਕਰ ਕੇ ਹੀ ਪੂਰਾ ਕਰ ਸਕਦੇ ਸੀ। ਆਪਣੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਗੁਰੂ ਜੀ ਨੇ ਚਾਰੋਂ ਦਿਸ਼ਾਵਾਂ ਦੀ ਲੰਬੀ ਯਾਤਰਾ ਕੀਤੀ, ਜਿਨ੍ਹਾਂ ਨੂੰ ਚਾਰ ਉਦਾਸੀਆਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਦੌਰਾਨ ਗੁਰੂ ਜੀ ਨੇ ਲੋਕਾਂ ਨੂੰ ਸੱਚ ਦੇ ਰਸਤੇ ‘ਤੇ ਚੱਲਣ ਲਈ ਕਿਹਾ।
Chamranlal Apra sells 700 rupees worth
ਪੁਰਾਤਨ ਸਮੇਂ ‘ਚ ਇਹ ਨਵਾਬ ਦੌਲਤ ਖਾਨ ਦਾ ਆਪਣਾ ਮੋਦੀਖਾਨਾ ਸੀ। ਗੁਰੂ ਨਾਨਕ ਦੇਵ ਜੀ ਨੇ ਕਾਰਜ ਕਰਦਿਆਂ ਤੇਰਾ-ਤੇਰਾ ਦਾ ਉਚਾਰਨ ਕਰਦੇ ਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਦੇਸ਼ਾਂ-ਵਿਦੇਸ਼ਾਂ ‘ਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
Chamranlal Apra sells 700 rupees worth
ਉਥੇ ਹੀ ਜਲੰਧਰ ਦੇ ਨਾਲ ਅੱਪਰਾ ਦੇ ਰਹਿਣ ਵਾਲੇ ਸ਼ਕਸ਼ ਨੇ ਗੁਰੂ ਜੀ ਦੀ ਸਿੱਖਿਆਂ ਤੇਰਾ ਹੀ ਤੇਰਾ ‘ਤੇ ਅੱਜ ਗੁਰ ਪੁਰਬ ਵਾਲੇ ਦਿਨ ਅਜਿਹਾ ਚੰਗਾ ਕੰਮ ਕਰ ਵਿਖਾਇਆ ਜਿਸ ਨਾਲ ਸਭ ਨੂੰ ਹੈਰਾਨੀ ਹੋਈ ਅੱਪਰਾ ਦੇ ਚਮਨਲਾਲ ਹਰ ਸਾਲ ਗੁਰਪੁਰਬ ਮੌਕੇ 3 ਦਿਨ ਤਕ ਤੇਰਾ-ਤੇਰਾ ਤੋਲ ਕੇ 700 ਰੁਪਏ ਦਾ ਸਮਾਨ ਵੀ 13 ਰੁਪਏ ਵਿਚ ਵੇਚ ਦਿੰਦੇ ਹਨ। ਉਹ 5 ਸਾਲ ਤੋਂ ਅਜਿਹਾ ਕਰ ਰਹੇ ਹਨ। ਚਮਨਲਾਲ ਆਮ ਦਿਨਾਂ ਵਿਚ ਵੀ ਰੋਜ਼ਾਨਾ 3 ਘੰਟੇ ਦੁਕਾਨ ਖੋਲ੍ਹਦੇ ਹਨ ਅਤੇ ਇਕ ਸਾਮਾਨ ‘ਤੇ 20 ਰੁਪਏ ਤੋਂ ਜ਼ਿਆਦਾ ਮੁਨਾਫਾ ਨਹੀਂ ਕਮਾਉਂਦੇ।
Chamranlal Apra sells 700 rupees worth
ਉਹਨਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਦੇ ਮੋਦੀਖਾਨੇ ‘ਚ ਸਭ ਤੇਰਾ-ਤੇਰਾ ਕਹਿ ਕੇ ਇਕੋ ਸਮਾਨ ਅਨਾਜ ਤੋਲਿਆ ਕਰਦੇ ਸਨ। ਇਸ ਤੋਂ ਸਿੱਖਿਆ ਮਿਲਦੀ ਹੈ ਕਿ ਦੂਜਿਆਂ ਦੀ ਮਦਦ ਕਰਨ ਨਾਲ ਕਦੇ ਵੀ ਕੋਈ ਚੀਜ਼ ਘੱਟ ਨਹੀਂ ਹੁੰਦੀ।
Chamranlal Apra sells 700 rupees worth
ਚਮਨਲਾਲ ਦੱਸਦੇ ਹਨ ਕਿ 5 ਸਾਲ ਪਹਿਲਾਂ ਉਨ੍ਹਾਂ ਦੀ ਦੁਕਾਨ ‘ਤੇ ਇਕ ਗ੍ਰਾਹਕ ਆਇਆ ਸੀ ਅਤੇ ਉਸ ਨੇ ਗੁਰਪੁਰਬ ਦਾ ਹਵਾਲਾ ਦੇ ਕੇ ਰੇਟ ਘੱਟ ਕਰਨ ਦੀ ਗੱਲ ਕਹੀ ਸੀ। ਉਦੋਂ ਤੋਂ ਉਹ ਅਜਿਹਾ ਕਰ ਰਹੇ ਹਨ। ਜਥੇਦਾਰ ਰਾਜਿੰਦਰ ਸਿੰਘ ਅੱਪਰਾ ਨੇ ਦੱਸਿਆ ਕਿ ਚਮਨਲਾਲ ਇਲਾਕੇ ‘ਚ ਕਾਫੀ ਮਸ਼ਹੂਰ ਹਨ। ਉਨ੍ਹਾਂ ਦਾ ਪਰਿਵਾਰ ਵੰਡ ਸਮੇਂ ਪਾਕਿਸਤਾਨ ਤੋਂ ਆਇਆ ਸੀ।