ਤੁਸੀਂ ਕੈਨੇਡਾ ਦੀ ਪੀ.ਆਰ ਇਸ ਤਰੀਕੇ ਨਾਲ ਹਾਸਲ ਕਰ ਸਕਦੇ ਹੋ,ਜਾਣੋਂ:ਕੈਨੇਡਾ ਦੇ ਕਿਊਬਕ ਸੂਬੇ ਨੇ 2018 ਲਈ ਆਪਣੀ ਇਮੀਗ੍ਰੇਸ਼ਨ ਯੋਜਨਾ ਜਾਰੀ ਕਰ ਦਿੱਤੀ ਹੈ ਕਿ ਜਿਹੜੀ ਵਿਦੇਸ਼ੀ ਕਾਮਿਆਂ ਅਤੇ ਕੌਮਾਂਤਰੀ ਵਿਦਿਆਰਥੀਆਂ ਦੀ ਮਦਦ ਲਈ ਤਿਆਰ ਕੀਤੀ ਗਈ ਹੈ ਜੋ ਸੂਬੇ ‘ਚ ਪੱਕੇ ਤੌਰ ‘ਤੇ ਵਸਣਾ ਚਾਹੁੰਦੇ ਹਨ।ਜਿਨ੍ਹਾਂ ‘ਚ ਕਿਊਬਕ ਵੱਲੋਂ ਚੁਣੇ ਗਏ ਅਤੇ ਕਿਊਬਕ ਸਿਲੇਕਸ਼ਨ ਸਰਟੀਫਿਕੇਟ ਜਾਰੀ ਕੀਤੇ ਗਏ ਲੋਕਾਂ ਦੀ ਗਿਣਤੀ ਤੋਂ ਇਲਾਵਾ ਪਰਮਾਨੈਂਟ ਰੈਜ਼ੀਡੈਂਟ ਵੱਜੋਂ ਸੱਦੇ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵੱਖੋਂ-ਵੱਖਰੇ ਤੌਰ ‘ਤੇ ਸ਼ਾਮਲ ਹੈ।ਕਿਊਬਕ ਸਿਲੈਕਸ਼ਨ ਸਰਟੀਫਿਕੇਟ ਇਕ ਅਜਿਹਾ ਦਸਤਾਵੇਜ਼ ਹੈ ਜਿਹੜਾ ਇਸ ਗੱਲ ਦਾ ਐਲਾਨ ਕਰਦਾ ਹੈ ਕਿ ਸਰਟੀਫਿਕੇਟ ਧਾਰਕ ਨੂੰ ਸੂਬੇ ‘ਚ ਲਾਗੂ ਪ੍ਰਕਿਰਿਆ ਅਧੀਨ ਚੁਣਿਆ ਗਿਆ।ਕਿਊਬਕ ਸਿਲੈਕਸ਼ਨ ਸਰਟੀਫਿਕੇਟ ਧਾਰਕ ਪ੍ਰਵਾਸੀ ਕੈਨੇਡਾ ਦੀ ਪੀ.ਆਰ.ਵਾਸਤੇ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਅਰਜ਼ੀ ਦਾਖਲ ਕਰ ਸਕਦਾ ਹੈ।ਰੋਬਾਰੀਆਂ,ਕਿਊਬਕ ਵਾਸੀਆਂ ਦੇ ਰਿਸ਼ਤੇਦਾਰਾਂ ਅਤੇ ਰਫਿਊਜ਼ੀਆਂ ਦਾ ਸਵਾਗਤ ਕੀਤਾ ਜਾਵੇਗਾ।ਕਿਊਬਕ ਸਰਕਾਰ ਵੱਲੋਂ ਅਗਲੇ ਸਾਲ ਮਾਹਰ ਕਾਮਿਆਂ ਨੂੰ 29 ਹਜ਼ਾਰ ਸਰਟੀਫਿਕੇਟ ਜਾਰੀ ਕੀਤੇ ਜਾਣਗੇ।ਜਿਨ੍ਹਾਂ ‘ਚ ਰੈਗੂਲਰ ਸਕਿੱਲਡ ਵਰਕਰ ਪ੍ਰੋਗਰਾਮ ਅਤੇ ਕਿਊਬਕ ਐਕਸਪੀਰੀਐਂਸ ਪ੍ਰੋਗਰਾਮ ਦੇ ਸੱਦੇ ਵਾਲੇ ਸਰਟੀਫਿਕੇਟ ਸ਼ਾਮਲ ਹੋਣਗੇ।ਰੈਗੂਲਰ ਸਕਿੱਲਡ ਵਰਕਰ ਪ੍ਰੋਗਰਾਮ ਇੱਕ ਅੰਕਾਂ ‘ਤੇ ਆਧਾਰਿਤ ਯੋਜਨਾ ਹੈ ਜਿਸ ਅਧੀਨ ਨਵੇਂ ਪ੍ਰੋਗਰਾਮ ਨੂੰ ਤੈਅ ਕੀਤੇ ਗਏ ਅੰਕ ਲੈਣੇ ਲਾਜ਼ਮੀ ਹਨ।ਇਹ ਅੰਕ ਸਿਖਲਾਈ ਦੇ ਇਲਾਕੇ,ਕੰਮ ਦੇ ਤਜ਼ਰਬੇ,ਉਮਰ, ਭਾਸ਼ਾ ‘ਚ ਮੁਹਾਰਤ,ਕਿਊਬਕ ‘ਚ ਕਿਸੇ ਨਾਲ ਕੋਈ ਸਬੰਧ-ਰਿਸ਼ਤਾ ਅਤੇ ਬਿਨੈਕਾਰ ਦੇ ਪਤੀ-ਪਤਨੀ ਦੇ ਵੇਰਵਿਆਂ ਨੂੰ ਘੋਖਿਆ ਜਾਂਦਾ ਹੈ।2018 ਦੀ ਇਮੀਗ੍ਰੇਸ਼ਨ ਯੋਜਨਾ ‘ਚ ਟੀਚਾ ਮਿੱਥਿਆ ਗਿਆ ਹੈ ਕਿ ਘੱਟੋਂ-ਘੱਟੋਂ 85 ਫ਼ੀਸਦੀ ਨਵੇਂ ਮਾਹਰ ਕਾਮਿਆਂ ਨੂੰ ਫਰੈਂਚ ਭਾਸ਼ਾ ਦਾ ਗਿਆਨ ਹੋਵੇ।ਇਸ ਸਾਲ ਦੇ ਸ਼ੁਰੂ ‘ਚ ਕਿਊਬਕ ਸਰਕਾਰ ਨੇ ਐਲਾਨ ਕੀਤਾ ਸੀ ਕਿ 31 ਮਾਰਚ 2018 ਤੋਂ ਪਹਿਲਾਂ ਰੈਗੂਲਰ ਸਕਿੱਲਡ ਵਰਕਰ ਪ੍ਰੋਗਰਾਮ ਤਹਿਤ 5 ਹਜ਼ਾਰ ਨਵੀਆਂ ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ। ਪਰ ਪੱਕੀ ਤਰੀਕ ਬਾਰੇ ਐਲਾਨ ਕੀਤਾ ਜਾਣਾ ਬਾਕੀ ਹੈ।ਇਸ ਤੋਂ ਇਲਾਵਾ ਕਿਊਬਕ ‘ਚ ਆਰਜ਼ੀ ਤੌਰ ‘ਤੇ ਰਹਿ ਰਹੇ ਲੋਕ ਆਉਣ ਵਾਲੇ ਸਮੇਂ ‘ਚ ਕਿਊਬਕ ਸਕਿੱਲਡ ਸਰਟੀਫਿਕੇਟ ਲਈ ਅਪਲਾਈ ਕਰਨ ਦੇ ਯੋਗ ਮੰਨੇ ਜਾ ਸਕਦੇ ਹਨ।ਕਿਊਬਕ ਸਰਕਾਰ ਵੱਲੋਂ ਅਗਲੇ ਸਾਲ 43 ਹਜ਼ਾਰ ਤੱਕ ਨਵੇਂ ਪ੍ਰਵਾਸੀਆਂ ਲਈ ਬੂਹੇ ਖੋਲ੍ਹੇ ਜਾ ਸਕਦੇ ਹਨ।