ਸਾਵਧਾਨ !ਲੜਕੀਆਂ ਦੇ ਵਿਆਹ ਕਰਨ ਤੋਂ ਪਹਿਲਾਂ ਮਾਪੇ ਪੜ੍ਹਨ ਇਹ ਖ਼ਬਰ:ਭਾਰਤ ਵਿੱਚ ਲਗਭਗ 23 ਕਰੋੜ ਲੜਕੀਆਂ ਦੇ ਵਿਆਹ ਬਾਲ ਉਮਰੇ ਹੋ ਜਾਂਦੇ ਹਨ।ਬਾਲ ਉਮਰ ਦੇ ਵਿਆਹ ਲੜਕੀਆਂ ਦੇ ਸਰਬਪੱਖੀ ਵਿਕਾਸ ਨੂੰ ਰੋਕਦੇ ਹਨ।ਛੋਟੀ ਉਮਰ ਵਿੱਚ ਵਿਆਹ ਹੋਣ ਨਾਲ ਇਹ ਕੁੜੀਆਂ ਛੋਟੀ ਉਮਰ ਵਿੱਚ ਹੀ ਮਾਵਾਂ ਬਣ ਜਾਂਦੀਆਂ ਹਨ। ਛੋਟੀ ਉਮਰ ਵਿੱਚ ਮਾਂ ਬਣਨ ਕਰ ਕੇ ਬਹੁਤੀਆਂ ਲੜਕੀਆਂ ਜਣੇਪੇ ਸਮੇਂ ਮਰ ਜਾਂਦੀਆਂ ਹਨ।ਇਸੇ ਕਰ ਕੇ ਹੀ ਸ਼ਾਇਦ ਭਾਰਤ ਵਿੱਚ ਜੱਚਗੀ ਦੌਰਾਨ ਸੱਠ ਹਜ਼ਾਰ ਔਰਤਾਂ ਮਰ ਜਾਂਦੀਆਂ ਹਨ।
ਜਿਸ ਦੇ ਲਈ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਸ਼ਰਾਬਬੰਦੀ ਦੇ ਬਾਅਦ ਬਾਲ ਵਿਆਹ ਨੂੰ ਰੋਕਣ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ।ਪਟਨਾ ਦੇ ਜ਼ਿਲ੍ਹਾ ਅਧਿਕਾਰੀ ਨੇ ਅਜਿਹਾ ਹੀ ਨਿਰਦੇਸ਼ ਦਿੱਤਾ ਹੈ ਕਿ ਬਾਲ -ਵਿਆਹ ਵਿੱਚ ਜੇਕਰ ਬੈਂਡ ਵਾਲੇ ਨੇ ਗਾਣਾ ਵਜਾਇਆ ਤਾਂ ਉਸਦੇ ਖਿਲਾਫ ਵੀ ਕਾਰਵਾਈ ਹੋਵੇਗੀ।
ਬੁੱਧਵਾਰ ਨੂੰ ਪਟਨਾ ਵਿੱਚ ਸਾਰੇ ਧਰਮ ਗੁਰੂਆਂ ਦੇ ਨਾਲ ਇੱਕ ਬੈਠਕ ਹੋਈ ਜਿੱਥੇ ਸਭ ਨੇ ਬਾਲ ਵਿਆਹ ਨਾ ਕਰਾਉਣ ਦੀ ਸਹੁੰ ਚੁੱਕੀ।ਉਸੇ ਬੈਠਕ ਵਿੱਚ ਜਿਲ੍ਹਾ ਅਧਿਕਾਰੀ ਸੰਜੇ ਅੱਗਰਵਾਲ ਨੇ ਇਹ ਨਿਰਦੇਸ਼ ਦਿੱਤਾ ਕਿ ਬੈਂਡ ਵਾਲੇ ਅਤੇ ਵਿਆਹ ਦੇ ਕਾਰਡ ਛਾਪਣ ਵਾਲੇ ਦੋਨਾਂ ਨੂੰ ਇਹ ਘੋਸ਼ਣਾ- ਪੱਤਰ ਵਿੱਚ ਲਿਖਕੇ ਦੇਣਾ ਹੋਵੇਗਾ ਕਿ ਮੁੰਡਾ ਅਤੇ ਕੁੜੀ ਬਾਲਗ਼ ਹੈ।ਹਰ ਵਿਆਹ ਦੇ ਕਾਰਡ ਵਿੱਚ ਕਾਰਡ ਨੂੰ ਪ੍ਰਿੰਟ ਕਰਨ ਵਾਲਿਆਂ ਦਾ ਨਾਮ ਅਤੇ ਪਤਾ ਦੇਣਾ ਹੋਵੇਗਾ।
ਇਸਦਾ ਮਤਲਬ ਲਾੜਾ ਅਤੇ ਲਾੜੀ ਵਿੱਚੋਂ ਕੋਈ ਇੱਕ ਵੀ ਨਾਬਾਲਗ਼ ਪਾਇਆ ਗਿਆ ਤਾਂ ਸਭ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।ਹਾਲਾਂਕਿ ਇਸ ਮੁੱਦੇ ਉੱਤੇ ਜਾਗਰੂਕਤਾ ਫੈਲਾਉਣ ਲਈ ਹਰ ਸਕੂਲ ਵਿੱਚ ਅਭਿਆਨ ਦੀ ਸ਼ੁਰੂਆਤ ਕਰਨ ਦੀ ਵੀ ਘੋਸ਼ਣਾ ਕੀਤੀ ਗਈ।ਪੇਂਡੂ ਇਲਾਕਿਆਂ ਵਿੱਚ ਇਸ ਮੁੱਦੇ ਉੱਤੇ ਜੀਵਿਕਾ ਦੇ ਕਰਮਚਾਰੀ ਅਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਚੌਕੰਨ੍ਹੇ ਰਹਿਣ ਦਾ ਨਿਰਦੇਸ਼ ਦਿੱਤਾ ਗਿਆ।
ਇਸ ਤੋਂ ਪਹਿਲਾਂ ਰਾਜ ਸਰਕਾਰ ਨੇ ਇੱਕ ਆਦੇਸ਼ ਦੇ ਤਹਿਤ ਬਾਲ ਵਿਆਹ ਕਰਾਉਣ ਉੱਤੇ ਪੰਡਿਤ ਜਾਂ ਉਸ ਧਰਮ ਦੇ ਵਿਆਹ ਦੇ ਸਮੇਂ ਮੌਜੂਦ ਧਰਮ ਗੁਰੂ ਦੇ ਖਿਲਾਫ ਕਾਰਵਾਈ ਦਾ ਐਲਾਨ ਕੀਤਾ ਸੀ।ਪਰ ਰਾਜ ਸਰਕਾਰ ਨੂੰ ਪਤਾ ਹੈ ਕਿ ਬਾਲ ਵਿਆਹ ਸਿਰਫ਼ ਆਦੇਸ਼ ਦੇਣ ਨਾਲ ਨਹੀਂ ਸਗੋਂ ਜਾਗਰੂਕਤਾ ਨਾਲ ਵੀ ਕਾਬੂ ਪਾਇਆ ਜਾ ਸਕਦਾ ਹੈ।