ਪੰਜਾਬ ਦੇ ਸ਼ਰਾਬੀ ਹੁਣ ਰਹਿਣਗੇ ਮੌਜਾਂ ‘ਚ.., ਪੜ੍ਹੋ ਇਹ ਖਬਰ! : ਪੰਜਾਬ ਸਰਕਾਰ ਨੇ ਸੂਬੇ ਦੇ ਵਿੱਤੀ ਹਾਲਾਤਾਂ ਨੂੰ ਦੇਖਦਿਆਂ ਕੇਂਦਰ ਤੋਂ ਕੋਈ ਮਦਦ ਨਾ ਮਿਲਦੀ ਦੇਖ ਇੱਕ ਅਨੋਖਾ ਫੈਸਲਾ ਲਿਆ ਹੈ ਜਿਸ ਨੇ ਪੰਜਾਬ ਦੇ ਸ਼ਰਾਬੀਆਂ ਲਈ ਮੌਜਾਂ ਦਾ ਮਾਹੌਲ ਬਣਾ ਕੇ ਰੱਖ ਦਿਤਾ ਹੈ।
ਪੰਜਾਬ ਸਰਕਾਰ ਸੂਬੇ ਵਿਚ ਸ਼ਰਾਬ ਦੇ ਦਾਮ ਘਟਾਉਣ ਜਾ ਰਹੀ ਹੈ ਅਤੇ ਇਹ ਕਮੀ ਕੋਈ ਘੱਟ ਨਹੀਂ ਬਲਕਿ ਬਹੁਤ ਜ਼ਿਆਦਾ ਹੋਣ ਵਾਲੀ ਹੈ। ਦੱਸਣਯੋਗ ਹੈ ਕਿ ਸਰਕਾਰ ਹਰ ਬੋਤਲ ‘ਚ ਇਕ ਤਿਹਾਈ ਦਾਮ ਘਟ ਕe ਸਕਦੀ ਹੈ।
ਇਸ ਬਾਰੇ ਖੁਲਾਸਾ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਉਮੀਦ ਜਤਾਈ ਹੈ ਕਿ ਇਹ ਫੈਸਲਾ ਗੁਆਂਢੀ ਸੂਬੇ ਤੋਂ ਆਉਣ ਵਾਲੀ ਸ਼ਰਾਬ ਦੀ ਤਸਕਰੀ ਨੂੰ ਖਤਮ ਕਰਨ ਲਈ ਤਾਂ ਲਾਹੇਵੰਦ ਹੋਵੇਗਾ ਹੀ ਇਸ ਨਾਲ ਸਗੋਂ ਸੂਬਾ ਸਰਕਾਰ ਨੂੰ ਹਰ ਸਾਲ 2000 ਕਰੋੜ ਰੁਪਏ ਦੀ ਆਮਦਨੀ ਹੋ ਸਕਦੀ ਹੈ।
ਇਸ ਤੋਂ ਇਲਾਵਾ ਸੂਬਾ ਸਰਕਾਰ ਪੰਜਾਬ ਲਾਟਰੀ ਵਿਭਾਗ ਨਾਲ 20 ਤੋਂ 30 ਕਰੋੜ ਰੁਪਏ ਦੀ ਕਮਾਈ ਕਰ ਰਹੀ ਹੈ। ਇਸ ‘ਚ ਸੁਧਾਰ ਕਰਕੇ ਫਿਰ ਤੋਂ ਪੁਰਾਣੀ ਆਮਦਨੀ 300 ਕਰੋੜ ਰੁਪਏ ਤਕ ਲਿਆਉਣ ਦੀਆਂ ਤਿਆਰੀਆਂ ਕੱਸੀਆਂ ਜਾ ਰਹੀਆਂ ਹਨ।
ਇਸ ਦੇ ਨਾਲ ਹੋਰਨਾਂ ਸਰਕਾਰੀ ਵਿਭਾਗਾਂ ਤੋਂ ਸਰਕਾਰੀ ਆਮਦਨੀ ਵਧਾਉਣ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ।