ਕੁਝ ਲੋਕ ਪੈਸਾ ਕਮਾਉਣ ਲਈ ਦੂਜੇ ਲੋਕਾਂ ਨੂੰ ਧੋਖਾ ਦੇ ਕੇ ਜਾਂ ਠੱਗੀ ਮਾਰ ਕੇ ਉਨ੍ਹਾਂ ਤੋਂ ਪੈਸੇ ਵਸੂਲ ਲੈਂਦੇ ਹਨ ਅਤੇ ਉਨ੍ਹਾਂ ਦਾ ਕੋਈ ਕੰਮ ਨਹੀਂ ਕਰਵਾਉਂਦੇ। ਲੜਕੀਆਂ ਅਜਿਹੇ ਮਾਮਲਿਆਂ ਵਿਚ ਅਕਸਰ ਅਜਿਹੇ ਲੋਕਾਂ ਦਾ ਸ਼ਿਕਾਰ ਬਣ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲੇ ਅਮਰੀਕਾ ਵਿਚ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ਲੜਕੀਆਂ ਨੂੰ ਨੌਕਰੀ ਦਿਵਾਉਣ ਦੇ ਨਾਂ ‘ਤੇ ਪੈਸੇ ਠੱਗੇ ਅਤੇ ਨਾਲ ਹੀ ਉਨ੍ਹਾਂ ਦਾ ਸਰੀਰਕ ਸ਼ੋਸਣ ਵੀ ਕੀਤਾ।
ਅਮਰੀਕਾ ਦੇ ਫਲੋਰੀਡਾ ਦੇ ਇੱਕ ਵਿਅਕਤੀ ‘ਤੇ ਦੋਸ਼ ਲੱਗਿਆ ਹੈ ਕਿ ਉਹ ਔਰਤਾਂ ਨੂੰ ਮਾਡਲ, ਡਾਂਸਰ ਬਣਾਉਣ ਦੇ ਨਾਂਅ ‘ਤੇ ਹਿਊਮਨ ਟ੍ਰੈਫਕਿੰਗ ਵਿਚ ਫਸਾ ਦਿੰਦਾ ਸੀ। ਇੱਕ ਔਰਤ ਨੂੰ ਤਾਂ ਉਸ ਨੇ ਚਾਰ ਦਿਨਾਂ ਵਿਚ 100 ਪੁਰਸ਼ਾਂ ਦੇ ਨਾਲ ਸੌਣ ਲਈ ਮਜ਼ਬੂਰ ਕੀਤਾ। ਮਹਿਲਾ ਸਵਿਮਸੂਟ ਮਾਡਲ ਬਣਨ ਦੇ ਲਈ ਸੁਪਨਿਆਂ ਦੇ ਨਾਲ ਉਸ ਦੇ ਕੋਲ ਆਈ ਸੀ।
ਰਿਪੋਰਟ ਮੁਤਾਬਕ ਵਿਅਕਤੀ ਇੱਕ ਵੈਬਸਾਈਟ ‘ਤੇ ਨੌਕਰੀ ਦਾ ਇਸ਼ਤਿਹਾਰ ਦਿੰਦਾ ਸੀ। ਨੌਕਰੀ ਦੇ ਲਾਲਚ ਵਿਚ ਔਰਤਾਂ ਉਸ ਨਾਲ ਸੰਪਰਕ ਕਰਦੀਆਂ ਸਨ। ਮੁਲਜ਼ਮ ਰਾਬਰਟ ਮਾਈਨਰ 27 ਸਾਲ ਦਾ ਹੈ। ਉਸ ‘ਤੇ ਹਿਊਮਨ ਟ੍ਰੈਫਿਕਿੰਗ, ਮਨੀ ਲਾਂਡ੍ਰਿੰਗ ਅਤੇ ਪ੍ਰਾਸਟੀਟਿਊਸ਼ਨ ਦਾ ਦੋਸ਼ ਲੱਗਿਆ ਹੈ।
ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ ਸਾਬਤ ਹੋਣ ‘ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਮੁਲਜ਼ਮ ਪੀੜਤ ਔਰਤਾਂ ਦੀ ਫੋਟੋਜ਼ ਆਨਲਾਈਨ ਵੀ ਪੋਸਟ ਕਰ ਦਿੰਦਾ ਸੀ। ਹੁਣ ਤੱਕ ਘੱਟ ਤੋਂ ਘੱਟ 5 ਔਰਤਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਮੁਲਜ਼ਮ ਨੇ ਉਨ੍ਹਾਂ ਨੂੰ ਸੈਕਸ਼ੁਅਲ ਸਰਵਿਸ ਕਰਨ ਲਈ ਮਜਬੂਰ ਕੀਤਾ। ਪੰਜੇ ਲੜਕੀਆਂ ਦੀ ਉਮਰ 18 ਤੋਂ 22 ਸਾਲ ਦੇ ਵਿਚਕਾਰ ਸੀ।
ਇੱਕ ਲੜਕੀ ਨੂੰ ਮਾਡਲ ਬਣਾਉਣ ਦੇ ਲਈ ਬੱਸ ਸਟਾਪ ਤੋਂ ਪਿਕ ਕੀਤਾ ਅਤੇ ਇੱਕ ਹੋਟਲ ਦੇ ਰੂਮ ਵਿਚ ਲੈ ਗਿਆ। ਇਸ ਤੋਂ ਬਾਅਦ ਉਸ ਦੇ ਨਾਲ ਚਾਕੂ ਦੇ ਜ਼ੋਰ ‘ਤੇ ਸਰੀਰਕ ਸ਼ੋਸਣ ਕੀਤਾ। ਪੁਰਸ਼ਾਂ ਤੋਂ 3 ਹਜ਼ਾਰ ਤੋਂ 9 ਹਜ਼ਾਰ ਰੁਪਏ ਤੱਕ ਚਾਰਜ ਕੀਤੇ ਜਾਂਦੇ ਸਨ।
ਬੈਂਕ ਰਿਕਾਰਡ ਤੋਂ ਵੀ ਪਤਾ ਚੱਲਿਆ ਹੈ ਕਿ ਪਿਛਲੇ ਤਿੰਨ ਸਾਲ ਵਿਚ ਇਸ ਵਿਅਕਤੀ ਨੇ ਆਪਣੇ ਬੈਂਕ ਵਿਚ ਇੱਕ ਕਰੋੜ 47 ਲੱਖ ਰੁਪਏ ਜਮ੍ਹਾਂ ਕੀਤੇ। ਪੁਲਿਸ ਉਸ ਦੇ ਕੋਲੋਂ ਹੋਰ ਵੀ ਪੁੱਛਗਿੱਛ ਕਰ ਰਹੀ ਹੈ, ਜਿਸ ਤੋਂ ਹੋਰ ਵੀ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ। ਉਕਤ ਔਰਤਾਂ ਨੇ ਉਸ ਨੂੰ ਸਖ਼ਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ।