ਸਿੱਖਾਂ ਵਿੱਚ ਮੀਟ ਖਾਣ ਜਾ ਨਾਂ ਖਾਣ ਬਾਰੇ ਬਹੁਤ ਵੱਡੀ ਗੱਲ ਦੱਸੀ ਸੰਤ ਮਸਕੀਨ ਜੀ ਨੇ ਸਾਰੇ ਦੇਖੋ ਅਤੇ ਸ਼ੇਅਰ ਕਰੋ ..
ਗੁਰਬਾਣੀ ਅਤੇ ਇਤਿਹਾਸ ਰਾਹੀਂ ਇਸ ਵਿਸ਼ੇ ਤੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਰਥਕ ਚਰਚਾ ਕੋਈ ਵੀ ਮਾੜੀ ਨਹੀਂ ਪਰ ਢੁਚਰਾਂ ਢਾਈ ਜਾਣੀਆਂ ਪਾਣੀ ਰਿੜਕਨ ਵਾਲੀ ਗੱਲ ਹੈ।
ਖਾਣਾ ਖਾਣ ਬਾਰੇ ਗੁਰੂ ਨਾਨਕ ਜੀ ਦੇ ਵਿਚਾਰ- ਬਾਬਾ ਹੋਰੁ ਖਾਣਾ ਖੁਸ਼ੀ ਖੁਆਰੁ॥ ਜਿਤੁ ਖਾਦੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (16) ਜਿਸ ਵੀ ਭੋਜਨ ਖਾਣ ਨਾਲ ਮਨ ਵਿੱਚ ਵਿਕਾਰ ਪੈਦਾ ਹੋਣ ਅਤੇ ਸਰੀਰ ਪੀੜਤ ਹੋਵੇ ਉਹ ਖਾਣਾ ਨਹੀਂ ਖਾਣਾ ਚਾਹੀਦਾ ਭਾਂਵੇ ਦੁੱਧ ਹੋਵੇ ਜਾਂ ਮਾਸ। ਸੋ ਕਿਸੇ ਵਾਸਤੇ ਦੁੱਧ ਚੰਗਾ ਤੇ ਕਿਸੇ ਵਾਸਤੇ ਮਾਸ, ਕਿਸੇ ਨੂੰ ਦਾਲ ਚੌਲ ਹੀ ਮਾਫਕ ਹਨ। ਗੱਲ ਚਸਕਿਆਂ ਤੇ ਰਸਾਂ ਕਸਾਂ ਤੋਂ ਬਚਣ ਦੀ ਹੈ- ਖਸਮੁ ਵਿਸਾਰਿ ਕੀਏ ਰਸ ਭੋਗ॥ ਤਾ ਤਨਿ ਊਠਿ ਖਲੋਏ ਰੋਗ॥ (1256) ਮਾਲਕ ਨੂੰ ਤਿਆਗ ਕੇ ਖਾਦੇ ਪਦਾਰਥਾਂ, ਭੋਗੇ ਭੋਗਾਂ ਅਤੇ ਰਸਾਂ ਕਰਕੇ ਤਾਂ ਸਰੀਰਕ ਰੋਗ ਲੱਗ ਜਾਂਦੇ ਹਨ।
ਇਕੱਲਾ ਮਾਸ ਹੀ ਰਸ ਨਹੀਂ ਸੋਨਾ, ਚਾਂਦੀ, ਇਸਤ੍ਰੀ, ਸੁਗੰਧੀਆਂ, ਘੋੜ ਸਵਾਰੀ, ਸੋਹਣੀਆਂ ਸੇਜਾਂ, ਮਹਿਲ ਮਾੜੀਆਂ, ਮਿੱਠੇ ਪਦਾਰਥ ਅਤੇ ਮਾਸ ਆਦਿਕ ਇਹ ਸਾਰੇ ਹੀ ਰਸ ਹਨ- ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥ ਏਤੇ ਰਸੁ ਸਰੀਰ ਕੇ ਕੈ ਘਟਿ ਨਾਮੁ ਨਿਵਾਸ॥ (15) ਲੋੜ (ਹੱਦ) ਲਿਮਿਟ ਵਿੱਚ ਰਹਿਣ ਦੀ ਹੈ ਨਾਂ ਕਿ ਛੱਡਣ ਦੀ- ਥੋੜਾ ਸਵੇਂ ਥੋੜਾ ਹੀ ਖਾਵੈ॥ ਗੁਰਮੁਖ ਰਿਦੈ ਗਰੀਬੀ ਆਵੈ॥ (ਭਾ.ਗੁ.) ਇਕੱਲਾ ਮਾਸ ਛੱਡ ਕੇ ਤੁਸੀਂ ਰਸਾਂ ਤੋਂ ਮੁਕਤ ਨਹੀਂ ਹੋ ਸਕਦੇ। ਭੋਜਨ ਦੇ ਤੌਰ ਤੇ ਮਾਸ ਖਾਣ ਦੀ ਰੀਤ ਤਾਂ ਪਹਿਲਾਂ ਤੋਂ ਹੀ ਚੱਲੀ ਆ ਰਹੀ ਸੀ।
ਹਿੰਦੂ ਘਰਾਣੇ ਵਿੱਚ ਜਦ ਬੱਚਾ 9 ਸਾਲ ਦਾ ਹੋ ਜਾਂਦਾ ਤਾਂ ਜਨੇਊ ਦੀ ਰਸਮ ਬੜੀ ਧੂੰਮ-ਧਾਮ ਨਾਲ ਕੀਤੀ ਜਾਂਦੀ ਅਤੇ ਬਕਰਾ ਰਿਨ੍ਹ ਕੇ ਖਾਦਾ ਜਾਂਦਾ- ਕੁਹਿ ਬਕਰਾ ਰਿੰਨ੍ਹਿ ਖਾਇਆ ਸਭੁ ਕੋ ਆਖੈ ਪਾਇ॥ (472) ਇੱਥੇ ਗੁਰੂ ਜੀ ਨੇ ਰਸਮੀ ਜਨੇਊ ਦਾ ਖੰਡਨ ਕੀਤਾ, ਨਾ ਕਿ ਮਾਸ ਦਾ ਸਗੋਂ ਇਹ ਵੀ ਦੱਸਿਆ- ਮਾਸੁ ਪੁਰਾਣੀ ਮਾਸੁ ਕਤੇਬੀਂ ਚਹੁ ਜੁਗਿ ਮਾਸੁ ਸਮਾਣਾ॥ ਜਜਿ ਕਾਜਿ ਵਿਆਹਿ ਸੁਹਾਵੇ ਓਥੇ ਮਾਸੁ ਸਮਾਣਾ॥ (1290) ਮੰਨੇ ਗਏ ਚਾਰ ਜੁਗਾਂ ਭਾਵ ਲੰਬੇ ਸਮੇਂ ਤੋਂ ਵੇਦਾਂ ਕਤੇਬਾਂ ਵਿੱਚ ਵੀ ਮਾਸ ਦੀ ਚਰਚਾ ਹੈ, ਕਿਸੇ ਵੱਡੇ ਕਾਜ ਵਿਆਹ ਆਦਿਕ ਵਿੱਚ ਮਾਸ ਇਕੱਠਾ ਹੁੰਦਾ ਹੈ।