ਮੋਦੀ ਨੇ ਵੀ ਕੀਤੀ ਸ਼ੁਰੂਆਤ…..

 

ਨਵੀਂ ਦਿੱਲੀ: ਗੁਜਰਾਤ ‘ਚ ਕੈਸ਼ ਕਾਂਡ ‘ਤੇ ਕੋਹਰਾਮ ਮੱਚਿਆ ਹੋਇਆ ਹੈ। ਇਸ ਨੂੰ ਲੈ ਕੇ ਕਾਂਗਰਸ ਨੇ ਬੀਜੇਪੀ ‘ਤੇ ਹਮਲਾ ਬੋਲਿਆ। ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਗੁਜਰਾਤ ‘ਚ ਰਿਸ਼ਵਤਖੋਰੀ ਦਾ ਖੁੱਲ੍ਹਾ ਖੇਡ ਚੱਲ ਰਿਹਾ ਹੈ ਤੇ ਜੋ ਲੋਕਤੰਤਰ ਲਈ ਵੱਡਾ ਧੱਬਾ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਹਾਈਕੋਰਟ ਦੀ ਨਿਗਰਾਨੀ ‘ਚ ਕਰਵਾਉਣ ਦੀ ਮੰਗ ਕੀਤੀ।

ਜਿਕਰਯੋਗ ਹੈ ਕਿ ਮੋਦੀ ਖੁਦ ਪੂਰਾ ਜ਼ੋਰ ਲਾ ਰਹੇ ਹਨ ਕਿ ਓਹਨਾ ਦੀ ਪਾਰਟੀ ਗੁਜਰਾਤ ਫਿਰ ਜਿੱਤੇ | ਓਹਨਾ ਦੇ ਹੁਕਮ ਤੇ ਹੀ ਪਾਰਟੀ ਦੇ ਬਾਕੀ ਲੀਡਰ ਪਟੇਲ ਸਮਾਜ ਦੇ ਪ੍ਰਭਾਵਸ਼ਹਾਲੀ ਲੀਡਰਾਂ ਨੂੰ ਪਾਰਟੀ ਵਿਚ ਲਿਆਉਣ ਲਈ ਹਰ ਤਰਾਂ ਦੇ ਹਥਕੰਡੇ ਵਰਤ ਰਹੇ ਹਨ |
ਪਾਟੀਦਾਰ ਲੀਡਰ ਨਰਿੰਦਰ ਪਟੇਲ ਤੇ ਨਿਖਿਲ ਸਵਾਨੀ ਦੇ ਬੀਜੇਪੀ ਛੱਡਣ ‘ਤੇ ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਚਾਲ, ਚਰਿੱਤਰ ਤੇ ਚਿਹਰਾ ਹੈ ਜੋ ਕਹਿੰਦੇ ਸੀ ਨਾ ਖਾਵਾਂਗਾ ਤੇ ਨਾ ਹੀ ਖਾਣ ਦਵਾਂਗਾ।

 

ਤਿਵਾੜੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਉਸ ਭਾਸ਼ਣ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਜਿਸ ‘ਚ ਉਨ੍ਹਾਂ ਜੋ ਬੀਜੇਪੀ ਨੂੰ ਵੋਟ ਨਹੀਂ ਦੇਣਗੇ, ਉਸ ਨੂੰ ਪੈਸੇ ਦੇਣੇ ਬੰਦ ਕਰ ਦੇਵਾਂਗਾ। ਤਿਵਾੜੀ ਨੇ ਅੱਗੇ ਕਿਹਾ ਕਿ ਬੀਜੇਪੀ ਚੋਣਾਂ ਤੋਂ ਭੱਜ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਚੋਣਾਂ ਹਾਰ ਰਹੀ ਹੈ ਤੇ ਚੋਣ ਕਮੀਸ਼ਨ ਇਸ ਖੇਡ ‘ਚ ਕਿਉਂ ਸ਼ਾਮਲ ਹੈ?
ਤਿਵਾੜੀ ਨੇ ਪਾਟੀਦਾਰ ਨੇਤਾ ਨਰਿੰਦਰ ਪਟੇਲ ਵੱਲੋਂ ਬੀਜੇਪੀ ‘ਤੇ ਲਾਏ ਇਲਜ਼ਾਮਾਂ ਦੀ ਹਾਈਕੋਰਟ ਦੇ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਤੇ ਬੀਜੇਪੀ ‘ਤੇ ਐਫਆਈਆਰ ਦਰਜ ਵੀ ਕੀਤੀ ਜਾਵੇ। ਓਹਨਾ ਕਿਹਾ ਖੁਦ ਨੂੰ ਇਮਾਨਦਾਰ ਕਹਿਣ ਵਾਲੇ ਮੋਦੀ ਦਾ ਇਹ ਬਹੁਤ ਵੱਡਾ ਘਪਲਾ ਹੈ |

error: Content is protected !!