ਅੱਜ ਤਾਂ ਭਾੲੀ ਸਾਬ ਨੇ ਸਿਰਾ ਹੀ ਕਰ ਦਿੱਤਾ .. ਕਰਵਾ ਚੌਥ ਤੇ ਬੀਬੀਆਂ ਲੲੀ ਵਿਸ਼ੇਸ਼ ..
ਅੱਜ ‘ਕਰਵਾ ਚੌਥ’ ਦਾ ਵਰਤ ਹੈ, ਜਿਸ ਨੂੰ ਸੁਹਾਗਣਾਂ ਦਾ ਦਿਨ ਮੰਨਿਆ ਜਾਂਦਾ ਹੈ ਅਤੇ ਉਹ ਆਪਣੇ ਸੁਹਾਗ ਦੀ ਲੰਬੀ ਉਮਰ ਲਈ ‘ਵਰਤ’ ਰੱਖਦੀਆਂ ਹਨ।
ਟੀ. ਵੀ. ਚੈਨਲਾਂ ਨੇ, ਬਹੁਰਾਸ਼ਟਰੀ ਕੰਪਨੀਆਂ ਦੇ ਮਾਲ ਦੀ ਵਿਕਰੀ ਲਈ ਹਰ ਕਰਮਕਾਂਡ ਨੂੰ ਵੱਡਾ ਹੁਲਾਰਾ ਦਿੱਤਾ ਹੈ। ਅੱਜ ਸਿੱਖ ਪਰਿਵਾਰਾਂ ’ਚ ਹਿੰਦੂਵਾਦੀ ਕਰਮਕਾਂਡ ਪੂਰੀ ਤਰਾਂ ਭਾਰੂ ਹੋ ਰਹੇ ਹਨ। ਰੋਜ਼ਾਨਾ ਗੁਰਦੁਆਰੇ ਜਾਣ ਵਾਲੀਆਂ, ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੀਆਂ ਬਹੁਤੀਆਂ ਸਿੱਖ ਬੀਬੀਆਂ ਵੀ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ। ਸ਼ਨੀ ਤੇ ਕਾਲੀ ਮਾਤਾ ਦੇ ਮੰਦਿਰ ’ਚ ਸਿੱਖ ਬੀਬੀਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ।
ਜੋਤਸ਼ੀਆਂ, ਤਾਂਤਰਿਕਾਂ, ਵਸਤੂ ਸ਼ਾਸਤਰਾਂ ਅਤੇ ਬਾਬਿਆਂ ਤੋਂ ਆਪਣੀ ਮੰਗ ਦੀ ਪੂਰਤੀ ਲਈ ਵਿਸ਼ੇਸ਼ ਸ਼ਬਦ ਲੈਣ ਵਾਲੇ ਸਿੱਖਾਂ ਦੀ ਗਿਣਤੀ 80 ਫ਼ੀਸਦੀ ਟੱਪ ਚੁੱਕੀ ਹੈ। ਜੋਤਸ਼ੀਆਂ ਵੱਲੋਂ ਦੱਸੀ ਨਗ ਵਾਲੀ ਮੁੰਦਰੀ ਤੋਂ ਬਿਨਾਂ ਸ਼ਾਇਦ ਹੀ ਕਿਸੇ ਸਿੱਖ ਦੀ ਉਂਗਲੀ ਖ਼ਾਲੀ ਹੋਵੇ। ਜਨਮ ਪੱਤਰੀਆਂ, ਕੁੰਡਲੀਆਂ, ਮੰਗਲੀਕ ਤੇ ਵਿਆਹ-ਸ਼ਾਦੀਆਂ ਲਈ ਦਿਨ ਤਿਉਹਾਰ ਕਢਾਉਣੇ, ਸਿੱਖਾਂ ਦੇ ਹਿੱਸੇ ਵੀ ਆ ਗਏ ਹਨ।
ਸਿੱਖਾਂ ਲਈ ਗੁਰਬਾਣੀ ਸਭ ਤੋਂ ਵੱਡੀ ਟੇਕ ਸੀ, ਪ੍ਰੰਤੂ ਅੱਜ ਉਨਾਂ ਦੀ ਟੇਕ ਬਾਬਿਆਂ, ਜੋਤਸ਼ੀਆਂ ਤੇ ਤਾਂਤਰਿਕਾਂ ਤੱਕ ਸੀਮਤ ਹੋ ਗਈ ਹੈ। ਵਹਿਮ-ਭਰਮ ਮਨੁੱਖ ਨੂੰ ਮਾਨਸਿਕ ਰੂਪ ’ਚ ਕੰਮਜ਼ੋਰ ਕਰਕੇ ਅਖੌਤੀ ਧਾਰਮਿਕ ਆਗੂਆਂ ਦੇ ਗੁਲਾਮ ਬਣਾਉਣ ਲਈ ਘੜੇ ਗਏ ਸਨ। ਪ੍ਰੰਤੂ ਵਿੱਦਿਆ ਦਾ ਚਾਨਣ ਹੋਣ, ਵਿਗਿਆਨ ਦੇ ਚਮਤਕਾਰ ਸਾਹਮਣੇ ਆਉਣ ਅਤੇ ਗੁਰਬਾਣੀ ਦੇ ਹੋਕੇ ਦੇ ਬਾਵਜੂਦ, ਮਨੁੱਖ ਇਸ ਹਨੇਰੇ ਖੂਹ ’ਚ ਡਿੱਗਣ ਲਈ ਤਿਆਰ ਰਹਿੰਦਾ ਹੈ, ਕਿਉਂਕਿ ਉਹ ਮਾਨਸਿਕ ਰੂਪ ’ਚ ਅੰਨੀ ਧਾਰਮਿਕ ਆਸਥਾ ਦਾ ਗ਼ੁਲਾਮ ਰਹਿੰਦਾ ਹੈ।
ਇਸ ਮਾਨਸਿਕ ਗ਼ੁਲਾਮੀ ਦੇ ਧੰਦੁਕਾਰੇ ਤੋਂ ਛੁਟਕਾਰੇ ਲਈ ਗੁਰਬਾਣੀ ਦਾ ਲਿਸ਼ਕਾਰਾ ਤੇ ਚਾਨਣ ਇੱਕੋ ਮਾਤਰ ਚਾਨਣ ਮੁਨਾਰਾ ਹੈ, ਪ੍ਰੰਤੂ ਅੱਜ ਇਸ ਮਾਰਗ ਦੇ ਰਾਂਹੀ ਵੀ ਭਟਕ ਚੁੱਕੇ ਹਨ ਅਤੇ ਉਹ ਅਗਿਆਨੀ, ਪਾਖੰਡੀ, ਲੋਭੀਆਂ ਦੇ ਪਿਛਲੱਗ ਬਣ ਗਏ ਹਨ। ਅਸੀਂ ਚਾਹੁੰਦੇ ਹਾਂ ਕਿ ਅੱਜ ਦੇ ਦਿਨ ਸਾਡੇ ਉਪਰੋਕਤ ਹੋਕੇ ਨੂੰ ਸੁਣਨ ਵਾਲਾ ਹਰ ਸਿੱਖ ਤੇ ਸਿੱਖ ਬੀਬੀ, ਇਸ ਪਾਖੰਡ ਵਿਰੁੱਧ ਉਨਾਂ ਸਿੱਖ ਬੀਬੀਆਂ ਨੂੰ ਇਕ ਵਾਰ ਹਲੂਣਾ ਜ਼ਰੂਰ ਦੇਵੇ, ਜਿਹੜੇ ਟੀ. ਵੀ. ਚੈਨਲ ਦੇ ਕੂੜ ਪ੍ਰਚਾਰ ਅਤੇ ਪਾਖੰਡੀ ਸ਼ਕਤੀਆਂ ਦੇ ਪ੍ਰਭਾਵ ਦਾ ਸ਼ਿਕਾਰ ਹੋ ਕੇ ਗੁਰਬਾਣੀ ਸਿਧਾਂਤਾਂ ਨੂੰ ਪਿੱਠ ਦੇ ਕੇ, ‘ਕਰਵਾ ਚੌਥ’ ਵਰਗੇ ਆਡੰਬਰ ਦਾ ਭਾਗੀਦਾਰ ਬਣ ਰਿਹਾ ਹੈ। ਗੁਰਬਾਣੀ ਸਿਧਾਤਾਂ ਦੀ ਰੋਸ਼ਨੀ ’ਚ ਮਨੁੱਖ ਨੂੰ ਗਿਆਨਵਾਨ ਬਣਾਉਣ ਲਈ ਹਰ ਪੱਧਰ ਤੇ ਉਪਰਾਲੇ ਜ਼ਰੂਰ ਤੇਜ਼ ਕਰਨੇ ਚਾਹੀਦੇ ਹਨ ਤਾਂ ਕਿ ਘੱਟੋ-ਘੱਟ ਸਿੱਖ ਵਿਹੜਿਆ ’ਚ ਇਨਾਂ ਪਾਖੰਡ ਤੇ ਆਡੰਬਰਾਂ ਲਈ ਕੋਈ ਥਾਂ ਨਾ ਹੋਵੇ ਅਤੇ ਸਿੱਖੀ ਦੇ ਨਿਆਰੇਪਣ ਤੇ ਨਿਰਾਲੇਪਣ ਦਾ ਕਤਲੇਆਮ ਨਾ ਹੋਵੇ।