8ਵੀਂ ਪਾਸ ਲਈ ਖੁਸ਼ਖਬਰੀ, ਇਸ ਵਿਭਾਗ ਨੇ 672 ਅਹੁਦਿਆਂ ‘ਤੇ ਖੋਲ੍ਹੀ ਭਰਤੀ
ਘੱਟ ਪੜ੍ਹੇ- ਲਿਖੇ ਉਮੀਦਵਾਰਾਂ ਲਈ ਖੁਸ਼ਖਬਰੀ ਹੈ ਕਿ ਸਾਊਥ ਈਸਟਰਨ ਕੋਲਫੀਲਡਸ ਲਿਮਟਿਡ ਨੇ ਆਪਣੇ ਟਰੇਡ ਏਪਰੇਂਟਿਸ ਦੇ 672 ਅਹੁਦਿਆਂ ‘ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਅਨੁਸਾਰ ਇਸ ਲਈ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਅਹੁਦਿਆਂ ਲਈ ਅਪਲਾਈ ਕਰਨ ਲਈ ਸਿੱਖਿਆ ਯੋਗਤਾ- 8ਵੀਂ/10ਵੀਂ+ ਆਈ.ਟੀ.ਆਈ. ਨਿਰਧਾਰਿਤ ਕੀਤੀ ਗਈ ਹੈ ।
ਅਪਲਾਈ ਕਰਨ ਲਈ ਆਖਰੀ ਤਾਰੀਕ 7 ਮਈ 2018 ਹੈ ਉਮੀਦਵਾਰ ਇਸ ਤਰੀਕ ਤੋਂ ਪਹਿਲਾ ਅਪਲਾਈ ਕਰ ਸਕਦੇ ਹਨ । ਉਮੀਦਵਾਰ ਦੀ ਉਮਰ 16 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਮੈਰਿਟ ਅਨੁਸਾਰ ਕੀਤੀ ਜਾਵੇਗੀ। ਅਪਲਾਈ ਕਰਨ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ secl.gov.in ਰਾਹੀਂ 7 ਮਈ 2018 ਤੱਕ ਅਪਲਾਈ ਕਰ ਸਕਦੇ ਹਨ।
ਇਹ ਵੀ ਪੜੋ: ਜੋ ਉਮੀਦਵਾਰ ਪੁਲਿਸ ਵਿਭਾਗ ‘ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ ਉਹਨਾਂ ਲਈ ਖੁਸ਼ਖਬਰੀ ਹੈ ਕਿ ਪੱਛਮ ਬੰਗਾਲ ਪੁਲਸ ਕਾਂਸਟੇਬਲ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ‘ਚ ਕਾਂਸਟੇਬਲ ਲਈ 5707 ਭਰਤੀਆਂ ਹਨ।ਉਮੀਦਵਾਰਾਂ ਨੂੰ ਦੱਸ ਦੇਈਏ ਕਿ ਅਹੁਦਿਆਂ ਦੀ ਗਿਣਤੀ 5707 ਹੈ , ਇਹਨਾਂ ਅਹੁਦਿਆਂ ਲਈ ਉਮੀਦਵਾਰ ਦੀ ਸਿੱਖਿਅਤ ਯੋਗਤਾ ਬਿਨੈਕਾਰ ਨੇ ਕਿਸੇ ਵੀ ਮਾਨਤਾਪ੍ਰਾਪਤ ਸੰਸਥਾਨ ਤੋਂ 12ਵੀਂ ਪਾਸ ਕੀਤੀ ਹੋਵੇ। ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ 18 ਤੋਂ 27 ਸਾਲ ਦੇ ਵਿਚ ਹੋਣੀ ਚਾਹੀਦੀ ਹੈ। ਫਾਰਮ ਫੀਸ- ਜਨਰਲ/ਓ. ਬੀ. ਸੀ. ਬਿਨੈਕਾਰਾਂ ਲਈ 170 ਰੁਪਏ ਅਤੇ ਐੱਸ. ਟੀ./ਐੱਸ. ਸੀ. ਲਈ 20 ਰੁਪਏ ਫੀਸ ਹੈ।
ਸੈਲਰੀ- 5400 ਤੋਂ 25200 ਰੁਪਏ। ਆਨਲਾਈਨ ਫਾਰਮ ਭਰਨ ਦੀ ਤਰੀਕ 30 ਅਪ੍ਰੈਲ 2018 ਨਿਰਧਾਰਿਤ ਕੀਤੀ ਗਈ ਹੈ । ਆਫਲਾਈਨ ਫਾਰਮ ਭਰਨ ਦੀ ਤਰੀਕ- 2 ਮਈ 2018 , ਚੋਣ ਪ੍ਰਕਿਰਿਆ- ਲਿਖਤ ਪ੍ਰੀਖਿਆ, ਫਿਜਿਕਲ ਟੈਸਟ ਅਤੇ ਇੰਟਰਵਿਊ ਦੇ ਆਧਾਰ ‘ਤੇ ਕੀਤੀ ਜਾਵੇਗੀ ਚੋਣ। ਚਾਹਵਾਨ ਬਿਨੈਕਾਰ ਅਧਿਕਾਰਿਕ ਵੈੱਬਸਾਈਟ policewb.gov.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਆਫਲਾਈਨ ਫਾਰਮ ਭਰਨ ਲਈ ਬਿਨੈਕਾਰ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਪੱਛਮ ਬੰਗਾਲ ਪੁਲਸ ਦਫਤਰ ‘ਚ ਜਮ੍ਹਾ ਕਰਵਾ ਸਕਦੇ ਹਨ। ਹੋਰ ਜਾਣਕਾਰੀ ਲਈ ਅਧਿਕਾਰਿਕ ਵੈੱਬਸਾਈਟ ਦੇਖੋ।
ਇਹ ਵੀ ਪੜੋ: ਪੜ੍ਹੇ-ਲਿਖੇ ਨੌਜੁਆਨਾਂ ਲਈ ਖ਼ੁਸ਼ਖ਼ਬਰੀ ਹੈ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਆਪਣੇ ਜੂਨੀਅਰ ਐਕਜੂਕੇਟਿਵ ਅਫਸਰਾਂ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ | ਅਹੁਦਿਆਂ ਦੀ ਦੀ ਕੁੱਲ ਗਿਣਤੀ 542 ਹੈ | ਚਾਹਵਾਨ ਬਿਨੈਕਾਰ 4 ਮਈ ਤੋਂ ਪਹਿਲਾਂ ਆਨਲਾਈਨ ਅਪਲਾਈ ਕਰ ਸਕਦੇ ਹਨ। ਅਹੁਦਿਆਂ ਲਈ ਅਪਲਾਈ ਕਰਨ ਲਈ ਸਿੱਖਿਅਤ ਯੋਗਤਾ ਬਿਨੈਕਾਰ ਨੇ ਕਿਸੇ ਵੀ ਮਾਨਤਾਪ੍ਰਾਪਤ ਸੰਸਥਾਨ ਤੋਂ ਸਿਵਲ, ਇਲੈਕਟ੍ਰਿਕਲ, ਇਲੈਕਟ੍ਰਾਨਕਿਸ ਅਤੇ ਆਰਕੀਟੈਕਚਰ ‘ਚ ਇੰਜੀਨਅਰਿੰਗ ਕੀਤੀ ਹੋਵੇ।
ਅਹੁਦਿਆਂ ਲਈ ਉਮੀਦਵਾਰ ਦੀ ਉਮਰ ਜਨਰਲ ਬਿਨੈਕਾਰ ਦੀ 27 ਸਾਲ, ਓ. ਬੀ. ਸੀ. ਦੀ ਉਮਰ 30 ਸਾਲ ਅਤੇ ਐੱਸ. ਸੀ./ਐੱਸ. ਟੀ. ਦੀ 32 ਸਾਲ ਉਮਰ ਸੀਮਾ ਤੈਅ ਕੀਤੀ ਗਈ ਹੈ। ਤਨਖਾਹ- 40000 ਤੋਂ 140000 ਰੁਪਏ। ਫਾਰਮ ਫੀਸ- ਜਨਰਲ/ਓ. ਬੀ. ਸੀ. ਬਿਨੈਕਾਰਾਂ ਨੂੰ 300 ਰੁਪਏ ਫੀਸ। ਅਹੁਦਿਆਂ ਲਈ ਅਪਲਾਈ ਕਰਨ ਦੀ ਅੰਤਿਮ ਤਰੀਕ- 04 ਮਈ, 2018 ਨਿਰਧਾਰਿਤ ਕੀਤੀ ਗਈ ਹੈ | ਚੋਣ ਪ੍ਰਕਿਰਿਆ- GATE‐2018 ‘ਚ ਆਏ ਨੰਬਰਾਂ ਦੇ ਆਧਾਰ ‘ਤੇ ਹੋਵੇਗਾ। ਚਾਹਵਾਨ ਬਿਨੈਕਾਰ ਅਧਿਕਾਰਿਕ ਵੈੱਬਸਾਈਟ www.aai.aero ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।