8ਵੀਂ ਪਾਤਿਸ਼ਾਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ‘ਚ ਹੋਇਆ ਚਮਤਕਾਰ, ਦੇਖੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ..
ਚੰਡੀਗੜ੍ਹ\ਅੰਬਾਲਾ : ਜਨਮ ਤੋਂ ਹੀ ਸੁਨਣ-ਬੋਲਣ ਤੋਂ ਅਸਮਰੱਥ ਜ਼ਿਲਾ ਲੁਧਿਆਣਾ ਦੀ ਹਦੀਵਾਲ ਪਿੰਡ ਦੀ ਰਹਿਣ ਵਾਲੀ 16 ਸਾਲਾ ਸਿਮਰਤ ਦੀ ਆਵਾਜ਼ ਪਰਤ ਆਈ ਹੈ। ਪਰਿਵਾਰ ਦਾ ਦਾਅਵਾ ਹੈ ਕਿ ਅਜਿਹਾ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਸਿਮਰਤ ਨੂੰ ਪੰਜੋਖਰਾ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ‘ਚ ਪੰਜ ਐਤਵਾਰ ਇਸ਼ਨਾਨ ਕਰਵਾਇਆ ਅਤੇ ਪ੍ਰਸਾਦਿ ਦੇ ਨਾਲ ਉਸ ਲਈ ਅਰਦਾਸ ਕਰਵਾਈ ਸੀ।
ਲਗਭਗ ਡੇਢ ਮਹੀਨੇ ਪਹਿਲਾਂ ਉਹ ਪੰਜੋਖਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ‘ਚ ਪਹੁੰਚੇ ਸਨ। ਗੁਰਦੁਆਰਾ ਸਾਹਿਬ ਦੀ ਮਾਨਤਾ ਹੈ ਕਿ ਇਥੇ ਗੂੰਗੇ-ਬੋਲੇ ਬੋਲਣ ਲੱਗ ਪੈਂਦੇ ਹਨ। 18 ਜੂਨ ਐਤਵਾਰ ਨੂੰ ਪਰਿਵਾਰ ਆਪਣੀ ਧੀ ਨੂੰ ਲੈ ਕੇ ਇਥੇ ਪਹੁੰਚਿਆ ਅਤੇ ਗੁਰਦੁਆਰੇ ਦੇ ਹੈੱਡ ਗ੍ਰੰਥੀ ਬੂਟਾ ਸਿੰਘ ਨੂੰ ਦੱਸਿਆ ਕਿ ਇਥੇ ਇਸ਼ਨਾਨ ਕਰਕੇ ਅਰਦਾਸ ਕਰਵਾਉਣ ਤੋਂ ਬਾਅਦ ਹੁਣ ਉਨ੍ਹਾਂ ਦੀ ਧੀ ਬੋਲਣ ਲੱਗ ਗਈ ਹੈ, ਉਸ ਨੂੰ ਸੁਨਣ ਵੀ ਲੱਗਾ ਹੈ।
ਇਸ ਤੋਂ ਬਾਅਦ ਗੁਰਦੁਆਰੇ ‘ਚ ਉਸ ਦੀ ਅਰਦਾਸ ਕਰਵਾਈ ਗਈ। ਇਥੇ ਮੌਜੂਦ ਸੰਗਤ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਪਰਿਵਾਰ ਅਨੁਸਾਰ ਸਿਮਰਤ ਦੇ ਸੁਨਣ ਅਤੇ ਬੋਲ ਨਾ ਸਕਣ ਸੰਬੰਧੀ ਉਨ੍ਹਾਂ ਨੂੰ ਉਸ ਦੇ ਬਚਪਨ ‘ਚ ਹੀ ਪਤਾ ਲੱਗ ਗਿਆ। ਜਿਸ ਤੋਂ ਬਾਅਦ ਸਥਾਨਕ ਡਾਕਟਰਾਂ ਤੋਂ ਲੈ ਕੇ ਪੀ. ਜੀ. ਆਈ. ਤੱਕ ਸਿਮਰਤ ਦਾ ਇਲਾਜ ਕਰਵਾਇਆ ਪਰ ਠੀਕ ਨਹੀਂ ਹੋਈ। ਜਦੋਂ ਉਨ੍ਹਾਂ ਗੁਰੂ ਘਰ ਆਕੇ ਅਰਦਾਸ ਕਰਵਾਈ ਤਾਂ ਉਨ੍ਹਾਂ ਦੀ ਧੀ ਬਿਲਕੁਲ ਠੀਕ ਹੋ ਗਈ।