7 ਕਰੋੜ ਵਾਲੀ Bentley ਕਾਰ ਨੂੰ ਦਫ਼ਨਾਉਣ ਦਾ ਫੈਸਲਾ !ਅਗਲੇ ਜਨਮ ‘ਚ ਕਰਨੀ ਸਵਾਰੀ

ਬ੍ਰਾਜ਼ੀਲ ਦੇ ਅਮੀਰ ਲੋਕਾਂ ਵਿਚੋਂ ਇੱਕ ,ਨੇ 2013 ਵਿੱਚ ਐਲਾਨ ਕੀਤਾ ਕਿ ਉਹ ਆਪਣੀ ਕਰੋੜਾਂ ਦੀ ਕੀਮਤ (ਲਗਭਗ 7 ਕਰੋੜ )ਵਾਲੀ ਬੇਨਟਲੇ ਕਾਰ ਨੂੰ ਦਫ਼ਨਾਉਣ ਜਾ ਰਿਹਾ ਤਾਂ ਕਿ ਮੌਤ ਤੋਂ ਬਾਦ ਅਗਲੀ ਦੁਨੀਆ ਵਿੱਚ ਵੀ ਉਹ ਇਸ ਕਾਰ ਦੀ ਸਵਾਰੀ ਕਰ ਸਕੇ ।ਮੀਡੀਆ ਵਿੱਚ ਇਸ ਖਬਰ ਨੇ ਯੂਨੀਹੋ ਦੀ ਬਹੁਤ ਆਲੋਚਨਾ ਕੀਤੀ ਕਿ ਇਸ ਤੋਂ ਚੰਗਾ ਹੁੰਦਾ ਜੇਕਰ ਉਹ ਕਾਰ ਦਾਨ ਕਰ ਦਿੰਦੇ ਤਾਂ ਜੋ ਕਿਸੇ ਹੋਰ ਦੇ ਕੰਮ ਆ ਸਕੇ ,ਪਰ Scarpa ਨੇ ਆਪਣਾ ਇਰਾਦਾ ਨਹੀਂ ਬਦਲਿਆ ,ਮਿੱਥੇ ਹੋਏ ਦਿਨ ਦਫ਼ਨਾਉਣ ਦੀ ਤਿਆਰੀ ਸ਼ੁਰੂ ਕੀਤੀ ਗਈ 

ਪਰ ਉਸੇ ਵਕਤ ਯੂਨੀਹੋ ਨੇ ਆਪਣਾ ਅਸਲੀ ਮੰਤਵ ਦੱਸਿਆ 

” ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੀ ਕਾਰ ਨੂੰ ਦਫ਼ਨਾਉਣ ਦਾ ਪ੍ਰੋਗਰਾਮ ਰੱਦ ਕਰਦਾ ਹਾਂ।’’ਲੋਕ ਗੁੱਸੇ ਤੇ ਹੈਰਾਨੀ ਨਾਲ ਯੂਨੀਹੋ ਦੇ ਮੂੰਹ ਵੱਲ ਵੇਖ ਰਹੇ ਸਨ। ਉਹ ਮੁੜ ਕਹਿਣ ਲੱਗਾ, ‘‘ਆਪਣੀ ਕਾਰ ਤਾਂ ਮੈਂ ਪਹਿਲਾਂ ਵੀ ਨਹੀਂ ਸਾਂ ਦਫ਼ਨਾਉਣਾ ਚਾਹੁੰਦਾ, ਪਰ ਉਸੇ ਸੁਨੇਹੇ ਲਈ ਮੈਨੂੰ ਇਹ ਸਾਰਾ ਨਾਟਕ ਕਰਨਾ ਪਿਆ। ਤੁਸੀਂ ਲੋਕ ਇਸੇ ਗੱਲੋਂ ਮੇਰੀ ਆਲੋਚਨਾ ਕਰਦੇ ਰਹੇ ਕਿ ਮੈਂ ਆਪਣੀ ਕੀਮਤੀ ਕਾਰ ਨੂੰ ਦਫ਼ਨਾਉਣਾ ਚਾਹੁੰਦਾ ਸੀ, ਪਰ ਮੇਰੀ ਕਾਰ ਨਾਲੋਂ ਜ਼ਿਆਦਾ ਬੇਸ਼ਕੀਮਤੀ ਚੀਜ਼ਾਂ ਤੁਸੀਂ ਨਿੱਤ ਦਿਨ ਦਫ਼ਨਾਉਂਦੇ ਹੋ, ਅਜਾਈਂ ਗੁਆਉਂਦੇ ਹੋ। 

ਤੁਸੀਂ ਕਦੇ ਸੋਚਿਆ ਹੈ ਕਿ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਹੋਰ ਸੱਜਣ-ਸਨੇਹੀਆਂ ਦੀ ਮੌਤ ਉਪਰੰਤ ਉਨ੍ਹਾਂ ਦੇ ਬੇਸ਼ਕੀਮਤੀ ਅੰਗ ਦਿਲ, ਗੁਰਦੇ,ਫੇਫੜੇ, ਲਿਵਰ ਤੇ ਅੱਖਾਂ ਵੀ ਨਾਲ ਹੀ ਦਫ਼ਨਾ ਦਿੰਦੇ ਹੋ। ਮੇਰੀ ਕਾਰ ਦੀ ਕੀਮਤ ਤਾਂ ਇਨ੍ਹਾਂ ਅੰਗਾਂ ਦੇ ਮੁਕਾਬਲੇ ਕੁਝ ਵੀ ਨਹੀਂ ਹੈ। ਆਪਾਂ ਸਭ ਜਾਣਦੇ ਹਾਂ ਕਿ ਅਜਾਈਂ ਦਫ਼ਨਾਏ ਜਾਣ ਵਾਲੇ ਇਹ ਅੰਗ ਜੀਵਨ ਦੇਣ ਵਾਲੇ ਹਨ, ਬੁਝ ਰਹੀਆਂ ਜ਼ਿੰਦਗੀਆਂ ਦੇ ਚਿਰਾਗ਼ ਰੌਸ਼ਨ ਕਰਨ ਵਾਲੇ ਹਨ। ਮੈਂ ਆਪਣੀ ਕਾਰ ਦਫ਼ਨਾਉਣ ਦੇ ਬਹਾਨੇ ਇਹੋ ਸੁਨੇਹਾ ਤੁਹਾਡੇ ਤਕ ਪਹੁੰਚਾਉਣਾ ਚਾਹੁੰਦਾ ਸਾਂ ਕਿ ਆਪਾਂ ਬੇਸ਼ਕੀਮਤੀ ਅੰਗਾਂ ਨੂੰ ਅਜਾਈਂ ਗੁਆਉਣ ਦੀ ਬਜਾਏ ਅੰਗ ਦਾਨ ਕਰਨ ਦੀ ਮੁਹਿੰਮ ਨਾਲ ਜੁੜ ਕੇ ਅੰਗ ਵਿਹੂਣੇ ਲੱਖਾਂ ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਵਿੱਚ ਆਪੋ-ਆਪਣਾ ਹਿੱਸਾ ਪਾਈਏ।

’’ਯੂਨੀਹੋ ਦਾ ਸੁਨੇਹਾ ਸੁਣ ਕੇ ਲੋਕਾਂ ਦੀ ਭੀੜ ਵਿੱਚ ਚੁੱਪ ਪਸਰ ਗਈ। ਪਹਿਲਾਂ ਉਸ ਦੀ ਆਲੋਚਨਾ ਕਰਨ ਵਾਲੇ ਲੋਕ ਹੁਣ ਯੂਨੀਹੋ ਦੀ ਸੋਚ ਨੂੰ ਸਲਾਮ ਕਰ ਰਹੇ ਸਨ। ਆਪਣੀ ਗੱਲ ਮੁਕਾ ਕੇ ਉਹ ਉਸੇ ਬੈਂਟਲੇ ਕਾਰ ਵਿੱਚਬੈਠ ਕੇ ਘਰ ਨੂੰ ਪਰਤ ਆਇਆ।ਉਸ ਦਾ ਗਜ਼ਬ ਸੁਨੇਹਾ ਸਾਰੀ ਮਾਨਵਤਾ ਲਈ ਹੈ ਜਿਸ ਨਾਲ ਜੁੜਨਾ, ਤੁਰਨਾ ਤੇ ਹੁੰਗਾਰਾ ਭਰਨਾ ਆਪਣੇ ਆਪ ਵਿੱਚ ਫਖ਼ਰ ਵਾਲੀ ਗੱਲ ਹੈ।”

error: Content is protected !!