5ਵੀਂ ਪਾਸ ਲਈ ਖੁਸ਼ਖਬਰੀ, ਇਸ ਵਿਭਾਗ ਨੇ ਖੋਲ੍ਹੀ ਭਰਤੀ
Vacancies for 5th class passed: ਅੱਜ ਕੱਲ ਜਿੱਥੇ ਪੜ੍ਹੇ-ਲਿਖੇ ਨੌਜੁਆਨ ਲਈ ਰੁਜ਼ਗਾਰ ਬਹੁਤ ਹਨ ਉਥੇ ਹੀ ਹੁਣ ਘੱਟ ਪੜ੍ਹੇ ਲਿਖੇ ਨੌਜੁਆਨਾਂ ਲਈ ਖੁਸ਼ਖਬਰੀ ਹੈ ਕਿ ਏਕੀਕ੍ਰਿਤ ਬਾਲ ਵਿਕਾਸ ਯੋਜਨਾ ਨੇ ਆਪਣੇ 26 ਅਹੁਦਿਆਂ ਲਈ 5 ਵੀਂ ਪਾਸ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਹੈ | ਏਕੀਕ੍ਰਿਤ ਬਾਲ ਵਿਕਾਸ ਯੋਜਨਾ ਨੇ ਆਂਗਣਵਾੜੀ ਵਰਕਰ ਅਤੇ ਹੈਲਪਰ ਦੇ 26 ਅਹੁਦਿਆਂ ‘ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਨਾਲ ਇਸ ਲਈ ਅਪਲਾਈ ਕਰ ਸਕਦੇ ਹਨ। ਇਹਨਾਂ ਅਹੁਦਿਆਂ ਲਈ ਸਿੱਖਿਅਤ ਯੋਗਤਾ-5ਵੀਂ/12ਵੀਂ ਪਾਸ ਰੱਖੀ ਹੈ|
Vacancies for 5th class passed
ਅਹੁਦਿਆਂ ਦਾ ਵੇਰਵਾ ਇਸ ਤਰਾਂ ਹੈ : ਆਂਗਣਵਾੜੀ ਵਰਕਰ, ਆਂਗਣਵਾੜੀ ਹੈਲਪਰ, ਮਿਨੀ ਆਂਗਣਵਾੜੀ ਵਰਕਰ | ਅਪਲਾਈ ਕਰਨ ਲਈ ਆਖਰੀ ਤਾਰੀਕ 24 ਫਰਵਰੀ 2018 ਨਿਰਧਾਰਿਤ ਕੀਤਾ ਗਿਆ ਹੈ | ਉਮੀਦਵਾਰ ਦੀ ਚੋਣ ਮੈਰਿਟ ਅਨੁਸਾਰ ਹੋਵੇਗੀ। ਅਪਲਾਈ ਕਰਨ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ www.mponline.gov.in ਰਾਹੀਂ 24 ਫਰਵਰੀ 2018 ਤੱਕ ਅਪਲਾਈ ਕਰ ਸਕਦੇ ਹਨ।
Vacancies for 5th class passed
ਦੱਸ ਦੇਈਏ ਕਿ 12 ਵੀਂ ਪਾਸ ਲਈ ਖੁਸ਼ਖਬਰੀ ਹੈ ਕਿ ਰਾਜਸਥਾਨ ਹਾਈਕੋਰਟ ਨੇ ਆਪਣੇ 2309 ਅਹੁਦਿਆਂ ਲਈ ਅਰਜ਼ੀਆ ਦੀ ਮੰਗ ਕੀਤੀ ਹੈ । ਦੱਸ ਦੇਈਏ ਕਿ ਰਾਜਸਥਾਨ ਹਾਈਕੋਰਟ (HCRAJ) ਨੇ ਦਰਜਾ ਚਾਰ ਪੋਸਟਾਂ ਲਈ ਭਰਤੀਆਂ ਕੱਢੀਆਂ ਹਨ। ਇਸ ਭਰਤੀ ਵਿਚ 13 ਮਾਰਚ 2018 ਤਕ ਉਮੀਦਵਾਰਾਂ ਦੀਆਂ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ । ਇਹਨਾ ਆਹੁਦਿਆ ਲਈ ਭਰਤੀ ਵਿਚ ਹਿੱਸਾ ਲੈਣ ਦੇ ਚਾਹਵਾਨ ਉਮੀਦਵਾਰ ਅਧਿਕਾਰਿਕ ਵੈੱਬਸਾਈਟ ‘ਤੇ ਜਾ ਕੇ ਐਪਲੀਕੇਸ਼ਨ ਫਾਰਮ ਭਰ ਸਕਦੇ ਹਨ। ਇਸ ਭਰਤੀ ਵਿਚ 2309 ਪੋਸਟਾਂ ‘ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਦੀ ਚੋਣ ਸਿੱਧੀ ਭਰਤੀ ਦੇ ਆਧਾਰ ‘ਤੇ ਹੋਵੇਗੀ।
Vacancies for 5th class passed
ਐਪਲੀਕੇਸ਼ਨ ਦਰਜਾ ਚਾਰ ਪੋਸਟਾਂ ਲਈ ਮੰਗੇ ਗਏ ਹਨ। ਕੁੱਲ 2309 ਪਦਾਂ ਵਿਚ ਟੀ. ਐੱਸ. ਪੀ. ਏਰੀਆ ਦੇ 2178 ਅਹੁਦੇ ਅਤੇ ਟੀ. ਐੱਸ. ਪੀ. ਏਰੀਆ ਦੇ 137 ਅਹੁਦੇ ਸ਼ਾਮਲ ਹਨ। ਭਰਤੀ ਵਿਚ ਚੁਣੇ ਜਾਣ ਵਾਲੇ ਉਮੀਦਵਾਰਾਂ ਦੀ ਪੇਅ-ਸਕੇਲ 12400 ਰੁਪਏ ਹੋਵੇਗੀ। ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ ਲਈ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਕਰ ਚੁੱਕੇ ਉਮੀਦਵਾਰ ਫਾਰਮ ਭਰ ਸਕਦੇ ਹਨ। ਭਰਤੀ ਵਿਚ 18 ਤੋਂ 35 ਸਾਲ ਤਕ ਦੇ ਉਮੀਦਵਾਰ ਫਾਰਮ ਭਰ ਸਕਦੇ ਹਨ ਅਤੇ ਇਹ ਉਮਰ 1 ਜਨਵਰੀ 2018 ਦੇ ਆਧਾਰ ‘ਤੇ ਤੈਅ ਕੀਤੀ ਜਾਵੇਗੀ। ਜਾਬ ਵਾਲੀ ਥਾਂ ਰਾਜਸਥਾਨ ਹੀ ਹੋਵੇਗੀ।
ਫਾਰਮ ਭਰਨ ਵਾਲੇ ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ ਕੀਤੀ ਜਾਵੇਗੀ। ਫਾਰਮ ਭਰਨ ਲਈ ਜਨਰਲ/ਓ.ਬੀ.ਸੀ. ਵਰਗ ਦੇ ਉਮੀਦਵਾਰਾਂ ਨੂੰ 100 ਰੁਪਏ ਅਤੇ ਐੱਸ. ਸੀ.-ਐੱਸ. ਟੀ. ਵਰਗ ਦੇ ਉਮੀਦਵਾਰਾਂ ਨੂੰ 60 ਰੁਪਏ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਫੀਸ ਦਾ ਭੁਗਤਾਨ ਈ-ਮਿਤਰ, ਸੀ. ਐੱਸ. ਸੀ., ਨੈੱਟ ਬੈਂਕਿੰਗ, ਡੇਬਿਟ ਕਾਰਡ ਜਾਂ ਕ੍ਰੇਡਿਟ ਕਾਰਡ ਦੇ ਆਧਾਰ ‘ਤੇ ਕੀਤਾ ਜਾ ਸਕਦਾ ਹੈ।