5 ਫਿਲਮਾਂ ਠੁਕਰਾਉਂਣ ਤੋਂ ਬਾਅਦ ਕਿਉਂ ਅਭਿਸ਼ੇਕ ਬੱਚਨ ਦੀ ਇਹ ਤਸਵੀਰ ਹੋ ਰਹੀ ਵਾਇਰਲ!

5 ਫਿਲਮਾਂ ਠੁਕਰਾਉਂਣ ਤੋਂ ਬਾਅਦ ਕਿਉਂ ਅਭਿਸ਼ੇਕ ਬੱਚਨ ਦੀ ਇਹ ਤਸਵੀਰ ਹੋ ਰਹੀ ਵਾਇਰਲ!

ਲੰਬੇ ਬ੍ਰੇਕ ਦੇ ਬਾਅਦ ਹੁਣ ਅਭਿਸ਼ੇਕ ਬੱਚਨ ਇੱਕ ਦਮਦਾਰ ਫਿਲਮ ਨਾਲ ਵੱਡੇ ਪਰਦੇ ਉੱਤੇ ਵਾਪਸੀ ਲਈ ਤਿਆਰ ਹਨ ਅਭਿਸ਼ੇਕ ਬੱਚਨ ਇਹਨੀ ਦਿਨੀ ਫਿਲਮ ਮਨਮਰਜੀਆਂ ਦੀ ਸ਼ੂਟਿੰਗ ਕਰ ਰਹੇ ਹਨ।ਜਿੱਥੋਂ ਉਨ੍ਹਾਂ ਦਾ ਫਰਸਟ ਲੁਕ ਸਾਹਮਣੇ ਆਇਆ ਹੈ।ਫਿਲਮ ਵਿੱਚ ਅਭਿਸ਼ੇਕ ਬੱਚਨ ਪਹਿਲੀ ਵਾਰ ਕਿਸੇ ਸਿੱਖ ਦੀ ਭੂਮਿਕਾ ਵਿੱਚ ਹਨ। ਫਿਲਮ ਦੇ ਸੇਟ ਤੋਂ ਅਭਿਸ਼ੇਕ ਬੱਚਨ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਉਹ ਪਗੜੀ ਪਹਿਨੇ ਨਜ਼ਰ ਆ ਰਹੇ ਹਨ। ਅਭਿਸ਼ੇਕ ਬੱਚਨ ਇੰਨੀ ਦਿਨੀਂ ਅਨੁਰਾਗ ਕਸ਼ਅੱਪ ਦੀ ਫਿਲਮ ‘ਮਨਮਰਜ਼ੀਆਂ’ ‘ਚ ਨਜ਼ਰ ਆਉਣ ਵਾਲੇ ਹਨ।

Abhishek Bachchan Manmarziyaan

ਫਿਲਮ ‘ਚ ਅਭਿਸ਼ੇਕ ਸਰਦਾਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਬੀਤੇ ਦਿਨੀਂ ਫਿਲਮ ਤੋਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ। ਹਾਲ ਹੀ ‘ਚ ਇਕ ਵਾਰ ਫਿਰ ਤੋਂ ਅਭਿਸ਼ੇਕ ਬੱਚਨ ਦਾ ਲੁੱਕ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਅਭਿਸ਼ੇਕ ਨੇ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤਾ ਹੈ। ਤਸਵੀਰ ਦੇ ਕੈਪਸ਼ਨ ‘ਚ ਅਭਿਸ਼ੇਕ ਨੇ ਫੋਟੋਗ੍ਰਾਫਰ ਤੇਜ ਇੰਦਰ ਨੂੰ ਕ੍ਰੈਡਿਟ ਦਿੱਤਾ ਹੈ।

Abhishek Bachchan Manmarziyaan

ਆਨੰਦ ਐੱਲ ਰਾਏ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਦੱਸਣਯੋਗ ਹੈ ਕਿ ਫਿਲਮ ‘ਚ ਅਭਿਸ਼ੇਕ ਬੱਚਨ ਤੋਂ ਇਲਾਵਾ ਤਾਪਸੀ ਪਨੂੰ ਤੇ ਵਿੱਕੀ ਕੌਸ਼ਲ ਵੀ ਨਜ਼ਰ ਆਉਣ ਵਾਲੇ ਹਨ। ਪਹਿਲਾਂ ਇਹ ਫਿਲਮ ਆਯੁਸ਼ਮਾਨ ਖੁਰਾਣਾ ਤੇ ਭੂਮੀ ਪੇਡਨੇਕਰ ਨੂੰ ਲੈ ਕੇ ਬਣਾਉਣ ਵਾਲੇ ਸਨ ਪਰ ਗੱਲ ਨਾ ਬਣੀ ਤਾਂ ਦੱਖਣੀ ਸੁਪਰਸਟਾਰ ਦਲਕੀਰ ਸਲਮਾਨ ਨੂੰ ਇਹ ਫਿਲਮ ਆਫਰ ਹੋਈ ਪਰ ਉਸ ਨੇ ਇਹ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ।

Abhishek Bachchan Manmarziyaan

ਇਸ ਤੋਂ ਬਾਅਦ ਦੀ ਹੀ ਇਹ ਫਿਲਮ ਅਭਿਸ਼ੇਕ ਨੂੰ ਆਫਰ ਕੀਤੀ ਗਈ। ਇਹ ਫਿਲਮ 7 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ‘ਮਨਮਰਜ਼ੀਆਂ’ ਤੋਂ ਇਲਾਵਾ ਅਭਿਸ਼ੇਕ ‘ਹਾਊਸਫੁਲ 4’ ‘ਚ ਵੀ ਨਜ਼ਰ ਆਉਣਗੇ। ਦੱਸ ਦੇਈਏ ਕਿ ਹਾਲ ਹੀ ‘ਚ ਖਬਰ ਆਈ ਹੈ ਕਿ ਅਭਿਸ਼ੇਕ ਨੇ 5 ਸੋਲੋ ਫਿਲਮਾਂ ਨੂੰ ਰਿਜੈਕਟ ਕਰ ਦਿੱਤਾ ਹੈ। ਅਭਿਸ਼ੇਕ ਕੋਈ ਵੀ ਫਿਲਮ ਇਕੱਲੇ ਨਹੀਂ ਕਰਨਾ ਚਾਹੁੰਦਾ। ਅਭਿਸ਼ੇਕ ਨੂੰ ਲੱਗਦਾ ,ਹੈ ਕਿ ਸ਼ਾਇਦ ਦਰਸ਼ਕ ਉਸ ਨੂੰ ਸੋਲੋ ਹੀਰੋ ਦੇ ਰੂਪ ‘ਚ ਪਸੰਦ ਨਾ ਕਰਨ। ਅਭਿਸ਼ੇਕ ਨੂੰ ਆਪਣੀਆਂ ਸੋਲੋ ਫਿਲਮਾਂ ਫਲਾਪ/ਅਸਫਲ ਹੋਣ ਦਾ ਡਰ ਹੈ। ਇਸੇ ਡਰ ਕਾਰਨ ਉਹ ਮਲਟੀਸਟਾਰਰ ਫਿਲਮਾਂ ਕਰਕੇ ਇੰਡਸਟਰੀ ‘ਚ ਬਣੇ ਰਹਿਣਾ ਚਾਹੁੰਦੇ ਹਨ।

Abhishek Bachchan Manmarziyaan

ਸਰਦਾਰ ਲੁਕ ‘ਚ ਵਾਇਰਲ ਹੋਈ ਅਭਿਸ਼ੇਕ ਬੱਚਨ ਦੀ ਫੋਟੋ

ਲੰਬੇ ਬ੍ਰੇਕ ਦੇ ਬਾਅਦ ਹੁਣ ਅਭਿਸ਼ੇਕ ਬੱਚਨ ਇੱਕ ਦਮਦਾਰ ਫਿਲਮ ਨਾਲ ਵੱਡੇ ਪਰਦੇ ਉੱਤੇ ਵਾਪਸੀ ਲਈ ਤਿਆਰ ਹਨ ਅਭਿਸ਼ੇਕ ਬੱਚਨ ਇਹਨੀ ਦਿਨੀ ਫਿਲਮ ਮਨਮਰਜੀਆਂ ਦੀ ਸ਼ੂਟਿੰਗ ਕਰ ਰਹੇ ਹਨ।ਜਿੱਥੋਂ ਉਨ੍ਹਾਂ ਦਾ ਫਰਸਟ ਲੁਕ ਸਾਹਮਣੇ ਆਇਆ ਹੈ।ਫਿਲਮ ਵਿੱਚ ਅਭਿਸ਼ੇਕ ਬੱਚਨ ਪਹਿਲੀ ਵਾਰ ਕਿਸੇ ਸਿੱਖ ਦੀ ਭੂਮਿਕਾ ਵਿੱਚ ਹਨ। ਫਿਲਮ ਦੇ ਸੇਟ ਤੋਂ ਅਭਿਸ਼ੇਕ ਬੱਚਨ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਉਹ ਪਗੜੀ ਪਹਿਨੇ ਨਜ਼ਰ ਆ ਰਹੇ ਹਨ।

Abhishek Bachchan Manmarziyaan

ਨਾਲ ਹੀ ਉਨ੍ਹਾਂ ਦੇ ਐਕਸਪ੍ਰੇਸ਼ਨ ਵੀ ਗੰਭੀਰ ਵੀ ਗੰਭੀਰ ਨਜ਼ਰ ਆ ਰਹੇ ਹੈ।ਮਸ਼ਹੂਰ ਫਿਲਮਕਾਰ ਅਨੁਰਾਗ ਕਸ਼ਅੱਪ ਦੀ ਆਉਣ ਵਾਲੀ ਫਿਲਮ ‘ਮਨਮਰਜ਼ੀਆਂ’ ਦਾ ਪਹਿਲਾਂ ਲੁੱਕ ਸਾਹਮਣੇ ਆਇਆ ਹੈ। ਫਿਲਮ ਦੇ ਦੋ ਪੋਸਟਰ ਪਹਿਲਾਂ ਹੀ ਰਿਲੀਜ਼ ਕਰ ਦਿੱਤੇ ਗਏ ਹਨ, ਜਿਨ੍ਹਾਂ ‘ਚ ਅਭਿਸ਼ੇਕ ਬੱਚਨ, ਵਿਕੀ ਕੌਸ਼ਲ ਤੇ ਤਾਪਸੀ ਪਨੂੰ ਨਜ਼ਰ ਆ ਰਹੀ ਹੈ।ਅਭਿਸ਼ੇਕ ਬੱਚਨ ਇਸ ਫਿਲਮ ‘ਚ ਇਕ ਸਿੱਖ ਸ਼ਖਸ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਲਈ ਅਭਿਸ਼ੇਕ ਦੇ ਪਹਿਲੇ ਲੁੱਕ ਨਾਲ ਬਿੱਗ ਬੀ ਅਮਿਤਾਭ ਬੱਚਨ ਕਾਫੀ ਭਾਵੁਕ ਨਜ਼ਰ ਆ ਰਹੇ ਹਨ।Abhishek Bachchan Manmarziyaan

error: Content is protected !!