3500 ਫੁੱਟ ਦੀ ਉਚਾਈ ਤੇ ਹੋਇਆ ਉਹ ਜੋ ਕਦੇ ਸੋਚਿਆ ਵੀ ਨਹੀਂ ਹੋਵੇਗਾ …..
ਦੋਸਤੋ ਜੇਕਰ ਤੁਸੀਂ ਜਹਾਜ਼ ਦਾ ਸਫਰ ਕਰਦੇ ਹੋ ਤਾਂ ਤੁਹਾਨੂੰ ਤਾਂ ਪਤਾ ਹੀ ਹੋਵੇਗਾ ਕਿ ਜਹਾਜ਼ਾਂ ਦੀਆਂ ਟਿਕਟਾਂ ਕਿੰਨੀਆਂ ਮਹਿੰਗੀਆਂ ਹੁੰਦੀਆਂ ਹਨ । ਕਈ ਵਾਰ ਟਿਕਟ ਬੁੱਕ ਕਰਨ ਤੋਂ ਪਹਿਲਾਂ ਸਾਨੂੰ ਕਈ ਦਿਨਾਂ ਦੀਆਂ ਤਰੀਕਾਂ ਦੇਖਣੀਆਂ ਪੈਂਦੀਆਂ ਹਨ ਕਿ ਕਿਸ ਦਿਨ ਟਿਕਟ ਸਸਤੀ ਮਿਲਦੀ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਖੁਸ਼ਕਿਸਮਤ ਬੱਚੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਜਨਮ ਲੈਂਦੇ ਸਾਰ ਹੀ ਜ਼ਿੰਦਗੀ ਭਰ ਲਈ ਫ੍ਰੀ ਏਅਰ ਟਿਕਟ ਦਾ ਆਫਰ ਜਿੱਤ ਲਿਆ ਹੈ । ਹਾਲਾਂਕਿ ਇਹ ਖਬਰ ਥੋੜ੍ਹੀ ਪੁਰਾਣੀ ਹੈ ਪਰ ਵਾਕਿਆ ਹੀ ਬਹੁਤ ਕਮਾਲ ਹੈ ।
Source
ਮੁੰਬਈ: ਜੈੱਟ ਏਅਰਵੇਜ਼ ਦੀ ਫਲਾਈਟ ਵਿੱਚ 35,000 ਫੁੱਟ ਦੀ ਉਚਾਈ ਉੱਤੇ ਇੱਕ ਬੱਚੇ ਨੇ ਜਨਮ ਲਿਆ ਹੈ। ਇਹ ਫਲਾਈਟ ਸਾਉਦੀ ਅਰਬ ਤੋਂ ਕੇਰਲ ਆ ਰਹੀ ਸੀ। ਵਕਤ ਤੋਂ ਪਹਿਲਾਂ ਜਨਮ ਪੀੜਾ ਦੀ ਵਜ੍ਹਾ ਨਾਲ ਫਲਾਈਟ ਦੀ ਐਮਰਜੈਂਸੀ ਲੋਡਿੰਗ ਕੀਤੀ ਗਈ। ਜੈੱਟ ਏਅਰਵੇਜ਼ ਨੇ ਇਸ ਨੰਨ੍ਹੇ ਮਹਿਮਾਨ ਲਈ ਜੀਵਨ ਭਰ ਫ਼ਰੀ ਏਅਰ ਟਿਕਟ ਦਾ ਵੀ ਐਲਾਨ ਕੀਤਾ ਹੈ। ਇਸ ਲਈ ਇਸ ਨੰਨ੍ਹੇ ਮਹਿਮਾਨ ਨੂੰ ਲਾਈਫ਼ ਟਾਈਮ ਪਾਸ ਬਣਾਇਆ ਜਾਵੇਗਾ।
ਜੈੱਟ ਏਅਰਵੇਜ਼ ਨੇ ਜਾਣਕਾਰੀ ਦਿੱਤੀ ਹੈ ਕਿ ਜੱਚਾ-ਬੱਚਾ ਪੂਰੀ ਤਰ੍ਹਾਂ ਨਾਲ ਠੀਕ ਹੈ। ਜੈੱਟ ਏਅਰਵੇਜ਼ ਦੇ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ। ਪਲੇਨ ਨੂੰ ਐਮਰਜੈਂਸੀ ਵਿੱਚ ਮੁੰਬਈ ਵਿੱਚ ਲੈਂਡ ਕਰਾਇਆ ਗਿਆ। ਜਿੱਥੇ ਉਸ ਨੂੰ ਹੇਲੀ ਸਪਿਰਟ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਜੱਚਾ-ਬੱਚਾ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੈ।
ਜੈੱਟ ਏਅਰਵੇਜ਼ ਦੀ ਇਹ ਫਲਾਈਟ ਅਰਬ ਦੇ ਦੰਮਾਮ ਤੋਂ ਕੇਰਲ ਦੀ ਕੋਚੀ ਜਾ ਰਹੀ ਸੀ। ਬੱਚੇ ਦੇ ਜਨਮ ਦੇ ਵਜ੍ਹਾ ਨਾਲ ਪਲੇਨ ਨੂੰ ਮੁੰਬਈ ਵੱਲ ਡਾਇਵਰਟ ਕਰ ਦਿੱਤਾ ਗਿਆ। ਜੈੱਟ ਏਅਰਵੇਜ਼ ਦੀ ਫਲਾਈਟ ਵਿੱਚ ਇੰਨੀ ਉੱਚਾਈ ਉੱਤੇ ਭਾਰਤ ਵਿੱਚ ਕਿਸੇ ਦੀ ਇਹ ਪਹਿਲੀ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ ਫਲਾਈਟ ਵਿੱਚ ਇੰਨੀ ਉਚਾਈ ਉੱਤੇ ਕਿਸੇ ਮਹਿਲਾ ਨੇ ਬੱਚੇ ਨੂੰ ਜਨਮ ਨਹੀਂ ਦਿੱਤਾ ਸੀ।