3 ਸਾਲ ਪੁਰਾਣੀ ਦੋਸਤੀ ਸੀ ਗੀਤ ਬਰਾੜ ਦੀ ਕਾਤਲ ਮਨਜੀਤ ਸਿੰਘ ਨਾਲ, ਇੰਝ ਰਚੀ ਕਤਲ ਦੀ ਸਾਜਿਸ਼

ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ 27 ਸਾਲਾਂ ਦੀ ਮੇਕਅੱਪ ਆਰਟਿਸਟ ਗੀਤ ਬਰਾੜ ਦਾ ਬੀਤੇ ਦਿਨੀਂ ਕਤਲ ਹੋਇਆ। ਉਸ ਦੀ ਲਾਸ਼ ਰਾਜਪੁਰਾ ਸ਼ਾਹਿਰ ਦੇ ਐਨਕਲੇਵ ਕੋਲਨੀ ‘ਚੋਂ ਮਿਲੀ ਸੀ। 7ਵੀਂ ਤੱਕ ਪੜ੍ਹੇ ਮਨਜੀਤ ਸਿੰਘ ਨੇ ਗੀਤ ਬਰਾੜ ਤੋਂ ਵੱਖ-ਵੱਖ ਸਮੇਂ ‘ਤੇ ਕਰੀਬ 21 ਲੱਖ ਰੁਪਏ ਲਏ ਸਨ। ਗੀਤ ਬਰਾੜ ਹੁਣ ਵਿਦੇਸ਼ ‘ਚ ਸੈਟਲ ਹੋਣਾ ਚਾਹੁੰਦੀ ਸੀ ਤੇ ਇਸ ਕਾਰਨ ਲੰਬੇ ਸਮੇਂ ਤੋਂ ਮਨਜੀਤ ਸਿੰਘ ਤੋਂ ਆਪਣੇ 21 ਲੱਖ ਰੁਪਏ ਵਾਪਸ ਮੰਗ ਰਹੀ ਸੀ ਪਰ ਰੁਪਏ ਵਾਪਸ ਕਰਨ ਦਾ ਦਬਾਅ ਵਧਾਦਾ ਦੇਖ ਮਨਜੀਤ ਸਿੰਘ ਨੇ ਗੀਤ ਬਰਾੜ ਦੇ ਕਲਤ ਦੀ ਸਾਜ਼ਿਸ਼ ਰਚੀ।

PunjabKesari

ਪੁਲਸ ਨੇ ਦੱਸਿਆ ਕਿ ਮਨਜੀਤ ਸਿੰਘ, ਗੀਤ ਬਰਾੜ ਦੀ ਹੱਤਿਆ ਕਰਨ ਦੀ ਠਾਨ ਚੁੱਕਾ ਸੀ। ਤਹਿ ਯੋਜਨਾ ਮੁਤਾਬਕ ਉਸ ਨੇ ਗੀਤ ਬਰਾੜ ਨੂੰ ਆਪਣਾ ਬੈਂਕ ਅਕਾਊਂਟ ਕੈਥਲ-ਚੀਕਾ ਏਰੀਆ ‘ਚ ਹੋਣ ਦੀ ਗੱਲ ਆਖੀ। ਉਸ ਨੇ ਕਿਹਾ ਕਿ ਉਹ ਆਪਣੀ ਐੱਫਡੀ ਤੁੜਵਾ ਕੇ ਰੁਪਏ ਵਾਪਸ ਕਰ ਦੇਵੇਗਾ। ਇਸ ਤੋਂ ਬਾਅਦ ਉਹ ਗੀਤ ਬਰਾੜ ਨੂੰ ਬਾਈਕ ‘ਤੇ ਸਮਾਨਾ-ਪਾਤੜਾ ਤੇ ਚੀਕਾ ਵੱਲ ਲੈ ਗਿਆ। ਫਿਰ ਉਹ ਬਲਬੇੜਾ-ਪਟਿਆਲਾ ਤੋਂ ਹੁੰਦਾ ਹੋਇਆ ਵਾਪਸ ਰਾਜਪੁਰਾ ਆ ਗਿਆ। ਹਥਿਆਰਾ ਮਨਜੀਤ ਸਾਰੇ ਰਸਤੇ ਗੀਤ ਬਰਾੜ ਦੀ ਹੱਤਿਆ ਲਈ ਮੌਕਾ ਲੱਭ ਦਾ ਰਿਹਾ। ਰਾਜਪੁਰਾ ਪਰਤਦੇ ਹੋਏ ਹਨੇਰਾ ਹੋ ਚੁੱਕਾ ਸੀ ਤੇ ਉਸ ਦਾ ਫਾਇਦਾ ਚੁੱਕ ਕੇ ਬਹਾਨੇ ਨਾਲ ਗੀਤ ਬਰਾੜ ਨੂੰ ਰਾਜਪੁਰਾ ਫੋਕਸ ਪੁਆਂਇਟ ਲੈ ਗਿਆ। ਇਹ ਸੁਣਸਾਨ ਜਗ੍ਹਾ ‘ਤੇ ਉਸ ਨੇ ਆਪਣੀ 32 ਬੋਰ ਦੀ ਲਾਇਸੈਂਸੀ ਰਿਵਾਲਵਰ ਨਾਲ ਗੀਤ ਬਰਾੜ ਨੂੰ ਦੋ ਗੋਲੀਆਂ ਮਾਰ ਦਿੱਤੀਆਂ।

PunjabKesari
ਗੀਤ ਬਰਾੜ ਤੇ ਮਨਜੀਤ ਸਿੰਘ ਦੀ 3 ਸਾਲ ਤੋਂ ਸੀ ਜਾਣ ਪਛਾਣ
ਹਥਿਆਰੇ ਮਨਜੀਤ ਸਿੰਘ ਨੇ ਕਈ ਸਾਲ ਪਹਿਲਾ ਬਤੌਰ ਮਿਊਜ਼ਿਸ਼ੀਅਨ ਵੀ ਕੰਮ ਕਰ ਚੁੱਕੇ ਹਨ ਪਰ ਕੁਝ ਸਾਲ ਪਹਿਲਾ ਉਹ ਮੋਹਾਲੀ ‘ਚ ਸ਼ਿਫਟ ਹੋ ਗਿਆ ਸੀ ਤੇ ਉਦੋਂ ਤੋਂ ਉਹ ਬਤੌਰ ਵੀਡੀਓਗ੍ਰਾਫਰ ਕੰਮ ਕਰ ਰਿਹਾ ਸੀ। ਪਾਲੀਵੁੱਡ ਇੰਡਸਟਰੀ ‘ਚ ਜਿਥੇ ਮ੍ਰਿਤਾ ਨਵਗੀਤ ਕੌਰ ਉਰਫ ਗੀਤ ਬਰਾੜ ਆਰਟਿਸਟ ਦਾ ਮੇਕਅੱਪ ਕਰਦੀ ਸੀ। ਉਸ ਨੂੰ ਸੈੱਟ ‘ਤੇ ਮਨਜੀਤ ਅਕਸਰ ਮਿਲਦਾ ਸੀ। ਦੋਵੇਂ ਕਰੀਬ 3 ਸਾਲ ਪਹਿਲਾਂ ਮਿਲੇ ਸਨ। ਪੁਲਸ ਨੇ ਸ਼ੁਰੂਆਤੀ ਜਾਂਚ ਪੜਤਾਲ ‘ਚ ਦੋਹਾਂ ‘ਚ ਕਿਸੇ ਮਜ਼ਬੂਤੀ ਰਿਸ਼ਤੇ ਦੀ ਗੱਲ ਸਾਹਮਣੇ ਆਉਣ ਤੋਂ ਸਾਫ ਇਨਕਾਰ ਕੀਤਾ ਹੈ।

error: Content is protected !!