ਸਾਬਕਾ ਮਿਸ ਵਰਲਡ (ਵਿਸ਼ਵ ਸੁੰਦਰੀ ) ਡਾਇਨਾ ਹੇਡਨ ਨੇ ਪਿਛਲੇ ਸਾਲ ਆਈਵੀਐੱਫ ਤਕਨੀਕ ਜਰੀਏ ਬੱਚੇ ਨੂੰ ਜਨਮ ਦਿੱਤਾ ਸੀ | ਦੱਸ ਦੇਈਏ ਕਿ ਸਾਬਕਾ ਮਿਸ ਵਰਲਡ ਡਾਇਨਾ ਹੇਡਨ ਨੇ ਅੱਠ ਸਾਲ ਪਹਿਲਾਂ ਆਪਣੇ ਅੰਡੇ ਸੁਰੱਖਿਅਤ ਕੀਤੇ ਸੀ |ਅਜਿਹਾ ਭਾਰਤ ਵਿੱਚ ਪਹਿਲਾ ਮਾਮਲਾ ਸੀ |ਪਰ ਅਮਰੀਕਾ ਵਿੱਚ ਕੁੱਝ ਅਜਿਹਾ ਹੋਇਆ ਜਿਸਨੇ ਸਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ |
ਅਮਰੀਕਾ ਦੀ ਹੀ ਰਹਿਣ ਵਾਲੀ 26 ਸਾਲ ਦਾ ਟੀਨਾ ਗਿਬਸਨ ਨੇ 24 ਸਾਲ ਪਹਿਲਾਂ ਫਰੀਜ਼ ‘ ਚ ਰੱਖੇ ਗਏ ਭਰੂਣ ਤੋਂ ਇੱਕ ਬੱਚੀ ਨੂੰ ਜਨਮ ਦਿੱਤਾ | ਉਨ੍ਹਾਂ ਦੇ ਪਤੀ 33 ਸਾਲ ਦਾ ਬੇਂਜਾਮਿਨ ਗਿਬਸਨ ਨੂੰ ਸਿਸਟਿਕ ਫਾਇਬਰੋਸਿਸ ਨਾਮਕ ਰੋਗ ਨਾਲ ਪੀੜਿਤ ਸੀ | ਜਿਸਦੇ ਚਲਦੇ ਉਨ੍ਹਾਂ ਨੇ ਭਰੂਣ ਨੂੰ ਜਨਮ ਦੇਣ ਦਾ ਫੈਸਲਾ ਲਿਆ |ਦੱਸ ਦੇਈਏ ਕਿ, ਜਿਸ ਸਮੇ ਭਰੂਣ ਨੂੰ ਫਰੀਜ ਕੀਤਾ ਗਿਆ ਸੀ ਉਸ ਸਮੇ ਟੀਨਾ ਦੀ ਉਮਰ ਸਿਰਫ ਡੇਢ ਦੀ ਸਾਲ ਸੀ |
ਅੱਜ ਦੇ ਸਮੇਂ ਵਿਚ ਵਿਗਿਆਨ ਦੀ ਮਦਦ ਨਾਲ ਹੁਣ ਬੇਔਲਾਦ ਜੋੜੇ ਵੀ ਮਾਤਾ-ਪਿਤਾ ਹੋਣ ਦਾ ਸੁੱਖ ਪ੍ਰਾਪਤ ਕਰ ਸਕਦੇ ਹਨ। ਇਸੇ ਲੜੀ ਵਿਚ ਅਮਰੀਕਾ ਵਿਚ ਇਕ ਔਰਤ ਨੇ 25 ਸਾਲ ਪੁਰਾਣੇ ਭਰੂਣ ਨਾਲ ਬੱਚੇ ਨੂੰ ਜਨਮ ਦਿੱਤਾ ਹੈ। 14 ਅਕਤੂਬਰ 1992 ਤੋਂ ਸੁਰੱਖਿਅਤ ਇਹ ਹੁਣ ਤੱਕ ਦਾ ਸਭ ਤੋਂ ਪੁਰਾਣਾ ਫਰੋਜ਼ਨ ਮਨੁੱਖੀ ਭਰੂਣ ਸੀ। ਇਸ ਤੋਂ ਪਹਿਲਾਂ 20 ਸਾਲ ਪੁਰਾਣੇ ਭਰੁਣ ਨਾਲ ਬੱਚੇ ਨੂੰ ਜਨਮ ਦਿੱਤਾ ਗਿਆ ਸੀ।
ਪੱਛਮੀ ਟੇਨੇਸੀ ਦੀ ਟੀਨਾ ਗਿਬਸਨ ਨੇ ਫਰੋਜ਼ਨ ਭਰੂਣ ਨਾਲ 25 ਨਵੰਬਰ ਨੂੰ 3.08 ਕਿਲੋਗ੍ਰਾਮ ਵਜ਼ਨੀ ਬੱਚੇ ਨੂੰ ਜਨਮ ਦਿੱਤਾ। ਜਨਮ ਸਮੇਂ ਬੱਚੇ ਦੀ ਲੰਬਾਈ 20 ਇੰਚ ਸੀ। ਹੁਣ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਟੀਨਾ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ,”ਮੇਰੀ ਉਮਰ ਵੀ 25 ਸਾਲ ਹੀ ਹੈ। ਮੈਂ ਅਤੇ ਇਹ ਭਰੂਣ ਦੋਸਤ ਹੋ ਸਕਦੇ ਸਨ। ਮੈਨੂੰ ਬੱਸ ਇਕ ਬੱਚਾ ਚਾਹੀਦਾ ਸੀ। ਮੈਂ ਵਰਲਡ ਰਿਕਾਰਡ ਬਨਣ ਜਾਂ ਨਾ ਬਨਣ ਦੀ ਪਰਵਾਹ ਨਹੀਂ ਕਰਦੀ।”
ਟੀਨਾ ਨੇ ਦੱਸਿਆ ਕਿ ਉਸ ਦਾ ਵਿਆਹ ਸੱਤ ਸਾਲ ਪਹਿਲਾਂ ਹੋਇਆ ਸੀ। ਉਸ ਦੇ ਪਤੀ ਸਿਸਟਿਕ ਫਾਇਬਰੋਸਿਸ (Cystic fibrosis) ਨਾਲ ਪੀੜਤ ਸਨ। ਇਸ ਬੀਮਾਰੀ ਵਿਚ ਮਰਦ ਦੀ ਜਣਨ ਸਮਰੱਥਾ ਘੱਟ ਜਾਂਦੀ ਹੈ। ਇਸ ਦੌਰਾਨ ਟੀਨਾ ਦੇ ਪਿਤਾ ਨੇ ਭਰੂਣ ਗੋਦ ਲੈ ਕੇ ਉਸ ਨਾਲ ਬੱਚਾ ਪੈਦਾ ਕਰਨ ਦੀ ਸਲਾਹ ਦਿੱਤੀ। ਫਿਰ ਟੀਨਾ ਅਤੇ ਉਸ ਦੇ ਪਤੀ ਨੇ ਅਗਸਤ 2016 ਵਿਚ ਭਰੂਣ ਗੋਦ ਲੈਣ ਲਈ ਅਪੀਲ ਕੀਤੀ। ਕਈ ਜਾਂਚਾਂ ਮਗਰੋਂ ਭਰੂਣ ਨੂੰ ਟੀਨਾ ਦੀ ਬੱਚੇਦਾਨੀ ਵਿਚ ਰੱਖਿਆ ਗਿਆ। ਟੀਨਾ ਮੁਤਾਬਕ Implantation ਸਮੇਂ ਡਾਕਟਰਾਂ ਨੇ ਦੱਸਿਆ ਸੀ ਕਿ 25 ਸਾਲ ਪੁਰਾਣੇ ਭਰੂਣ ਨਾਲ ਬੱਚਾ ਪੈਦਾ ਹੋਣ ‘ਤੇ ਵਰਲਡ ਰਿਕਾਰਡ ਬਣ ਸਕਦਾ ਹੈ।