24 ਸਾਲਾ ਨੌਜਵਾਨ ਦੀ ਮੌਤ, ਧਾਹਾਂ ਮਾਰਦੀ ਮਾਂ ਬੋਲੀ, ‘ਚਿੱਟੇ ਨੇ ਨਿਗਲਿਆ ਮੇਰਾ ਪੁੱਤ’ (ਤਸਵੀਰਾਂ)

24 ਸਾਲਾ ਨੌਜਵਾਨ ਦੀ ਮੌਤ, ਧਾਹਾਂ ਮਾਰਦੀ ਮਾਂ ਬੋਲੀ, ‘ਚਿੱਟੇ ਨੇ ਨਿਗਲਿਆ ਮੇਰਾ ਪੁੱਤ’ (ਤਸਵੀਰਾਂ)

ਸਥਾਨਕ ਕਸਬਾ ਭਿੱਖੀਵਿੰਡ ਵਿਖੇ ਬਾਬਾ ਹਜੂਰੀ ਸ਼ਾਹ ਦੀ ਜਗ੍ਹਾ ਨੇੜੇ ਇਕ ਕਾਰ ਸਵਾਰ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ ਹੋਣ ਦੀ ਖਬਰ ਮਿਲੀ ਹੈ।

ਮਿਲੀ ਜਾਣਕਾਰੀ ਅਨੁਸਾਰ ਹਨੀ (24) ਪੁੱਤਰ ਬੋਹੜ ਸਿੰਘ ਨਿਵਾਸੀ ਭਿੱਖੀਵਿੰਡ ਨਾਮੀ ਨੌਜਵਾਨ ਜੋ ਕਿ ਆਪਣੀ ਸਵਿੱਫਟ ਕਾਰ ਨੰਬਰ ਪੀ. ਬੀ.46. ਐੱਸ 4042 ‘ਚ ਬੇਹੋਸ਼ੀ ਦੀ ਹਾਲਤ ‘ਚ ਉਕਤ ਜਗ੍ਹਾ ਨੇੜੇ ਪਿਆ ਸੀ। ਜਿਸ ਨੂੰ ਕੁਝ ਨੋਜਵਾਨਾਂ ਵੱਲੋਂ ਭਿੱਖੀਵਿੰਡ ਦੇ ਧਵਨ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

PunjabKesari
ਇਸ ਸਾਬੰਧੀ ਜਦੋਂ ਮ੍ਰਿਤਕ ਨੌਜਵਾਨ ਦੇ ਘਰ ਪਤਾ ਲੱਗਾ ਤਾਂ ਉਸ ਦੇ ਮਾਤਾ-ਪਿਤਾ ਤੁਰੰਤ ਹਸਪਤਾਲ ਦੇ ਬਾਹਰ ਪੁੱਜੇ। ਜਿੱਥੇ ਮ੍ਰਿਤਕ ਨੌਜਵਾਨ ਦੀ ਮਾਤਾ ਵੱਲੋਂ ਆਪਣੇ ਨੌਜਵਾਨ ਪੁੱਤਰ ਦੀ ਲਾਸ਼ ‘ਤੇ ਵਿਰਲਾਪ ਕਰਦਿਆਂ ਉਸ ਦੀ ਮੌਤ ਲਈ ਭਿੱਖੀਵਿੰਡ ਵਿਖੇ ਵਿੱਕ ਰਹੇ ਸ਼ਰੇਆਮ ਨਸ਼ੇ ਨੂੰ ਦੱਸਿਆ। ਮ੍ਰਿਤਕ ਦੀ ਮਾਤਾ ਨੇ ਕੀਰਨੇ ਪਾਉਂਦੇ ਹੋਏ ਕਿਹਾ ਕਿ ਮੈਂ ਆਪਣੇ ਪੁੱਤਰ ਨੂੰ ਚਿੱਟੇ ਦੇ ਮਾਰੂ ਨਸ਼ੇ ਤੋਂ ਬਚਾਉਣ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਤੋਂ ਦੁਖੀ ਹੋ ਕਿ ਕਾਂਗਰਸ ਨੂੰ ਵੋਟਾਂ ਪਾਈਆ ਸਨ। ਉਸ ਨੇ ਆਪਣੀ ਆਵਾਜ਼ ਬੁਲੰਦ ਕਰਨ ਲਈ ਮੀਡੀਆ ਤੋਂ ਸਹਿਯੋਗ ਦੀ ਮੰਗ ਕਰਦੇ ਕਿਹਾ ਕਿ ਮੇਰੇ ਪੁੱਤਰ ਨੂੰ ਤਾਂ ਚਿੱਟੇ ਦਾ ਦੈਂਤ ਨਿਗਲ ਗਿਆ ਹੈ। ਲੋਕੋਂ ਆਉ ਇਕੱਠੇ ਹੋ ਕੇ ਹੰਭਲਾ ਮਾਰੀਏ ਕਿਸੇ ਸਰਕਾਰ ਨੇ ਕੋਈ ਉਪਰਾਲਾ ਨਹੀਂ ਕਰਨਾ ਆਪਣੇ ਪੁੱਤਰਾਂ ਨੂੰ ਬਚਾਉਣ ਲਈ ਤਹਾਨੂੰ ਚਿੱਟੇ ਦੇ ਖਿਲਾਫ ਖੁਦ ਲੜਾਈ ਲੜਣੀ ਪਵੇਗੀ।

PunjabKesari

ਮਾਂ ਦੇ ਵਿਰਲਾਪ ਨੂੰ ਸੁਣ ਕੇ ਨੇੜੇ ਖੜ੍ਹੇ ਸਾਰੇ ਲੋਕਾਂ ਦੀਆਂ ਅੱਖਾਂ ‘ਚ ਅੱਥਰੂ ਆਪ ਮੁਹਾਰੇ ਵਹਿ ਤੁਰੇ। ਮੌਕੇ ‘ਤੇ ਪੱਜੇ ਥਾਣਾ ਭਿੱਖੀਵਿੰਡ ਦੇ ਐੱਸ. ਐੱਚ. ਓ. ਕਸ਼ਮੀਰ ਸਿੰਘ ਨੇ ਜਦੋਂ ਦੁਖਿਆਰੀ ਮਾਂ ਨੂੰ ਸਵਾਲ ਕੀਤਾ ਕਿ ਨਸ਼ਾ ਕਿਥੇ ਅਤੇ ਕੋਣ ਵੇਚਦਾ ਹੈ ਤਾਂ ਜ਼ਖਮੀ ਸ਼ੇਰਨੀ ਵਾਂਗ ਦੁਖੀ ਮਾਂ ਨੇ ਭਬਕ ਮਾਰ ਕੇ ਥਾਣਾ ਮੁਖੀ ਨੂੰ ਦੱਸਿਆ ਕਿ ਤੁਸੀਂ ਨਹੀ ਜਾਣਦੇ ਕਿ ਭਿੱਖੀਵਿੰਡ ‘ਚ ਚਿੱਟੇ ਦਾ ਨਸ਼ਾ ਕੌਣ ਵੇਚਦਾ ਹੈ? ਬੱਸ ਉਹ ਲੋਕ ਆਪਣੇ ਘਰ ਭਰਨ ‘ਤੇ ਲੱਗੇ ਹੋਏ ਹਨ ਪਤਾ ਉਸ ਦਿਨ ਲੱਗੇਗਾ, ਜਿਸ ਦਿਨ ਇਨ੍ਹਾਂ ਲੋਕਾਂ ਦੇ ਆਪਣੇ ਘਰ ਕੀਰਨੇ ਪੈਣਗੇ। ਭਰੋਸੇਯੋਗ ਸੂਤਰਾ ਤੋਂ ਪਤਾ ਲਗਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦਾ ਟੀਕਾ ਲਗਾਉਣ ਕਾਰਨ ਹੋਈ ਹੈ।

error: Content is protected !!