23 ਸਾਲ ਦੀ ਉਮਰ ‘ਚ ਮੁੰਡੇ ਨੇ ਬਣਾਈ ਅਜਿਹੀ ਰਿਸ਼ਤੇਦਾਰੀ ਕਿ ਸਾਰੇ ਪਏ ਦੁਚਿੱਤੀ ‘ਚ

23 ਸਾਲ ਦੀ ਉਮਰ ‘ਚ ਕਈ ਮੁੰਡੇ ਤਾਂ ਵਿਆਹ ਬਾਰੇ ਵੀ ਨਹੀਂ ਸੋਚਦੇ ਅਤੇ ਇਸ ਉਮਰ ‘ਚ ਜਦੋਂ ਇੱਕ ਮੁੰਡੇ ਨੇ ਆਪਣਾ ਨਾਨਾ ਬਣ ਜਾਣ ਦੀ ਖਬਰ ਸੁਣਾਈ ਤਾਂ ਸਾਰਿਆਂ ਨੇ ਦੰਦਾਂ ਹੇਠ ਉਂਗਲੀ ਦਬਾ ਲਈ ਅਤੇ ਇਹ ਵੈਸੇ ਸੁਭਾਵਿਕ ਵੀ ਸੀ।

ਦਰਅਸਲ, ਆਸਟਰੇਲੀਆ ਵਾਸੀ ਟੌਮੀ ਨੇ ਆਪਣੀ ਭੈਣ ਨੂੰ ਪਿਛਲੇ 10 ਸਾਲਾਂ ਤੋਂ ਦੇਖਿਆ ਨਹੀਂ ਸੀ ਅਤੇ ਉਸਦੀ ਭੈਣ ਨਸ਼ੇੜੀ ਸੀ। ਉਹ ਆਪਣੇ ਪ੍ਰੇਮੀ ਨਾਲ ਰਹਿੰਦੀ ਸੀ ਜਿਸਨੂੰ ਕਿ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ।
23 ਸਾਲ ਦੀ ਉਮਰ 'ਚ ਮੁੰਡੇ ਨੇ ਬਣਾਈ ਅਜਿਹੀ ਰਿਸ਼ਤੇਦਾਰੀ ਕਿ ਸਾਰੇ ਪਏ ਦੁਚਿੱਤੀ 'ਚ!ਫਿਰ ਕੁਝ ਸਮਾਂ ਪਹਿਲਾਂ ਹੀ ਟੌਮੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਸ ਦੀ ਇੱਕ 17 ਸਾਲਾ ਭੈਣ ਹੈ। ਪਤਾ ਲੱਗਦਿਆਂ ਹੀ ਉਸਨੇ ਆਪਣੀ ਭੈਣ ਨਾਲ ਸੰਪਰਕ ਕੀਤਾ। ਉਸਦੀ ਹਾਲਤ ਦੇਖ ਉਹ ਉਸਨੂੰ ਆਪਣੇ ਘਰ ਲੈ ਕੇ ਆ ਗਿਆ ਅਤੇ ਫਿਰ ਉਸਨੂੰ ਪਤਾ ਲੱਗਾ ਕਿ ਉਸਦੀ ਭੈਣ ਗਰਭਵਤੀ ਹੈ।

ਟੌਮੀ ਆਪਣੀ ਭੈਣ ਦੇ ਬੱਚੇ ਨੂੰ ਕਿਸੇ ਯਤੀਮਖਾਨੇ ‘ਚ ਛੱਡਣਾ ਨਹੀਂ ਚਾਹੁੰਦਾ ਸੀ ਅਤੇ ਉਸ ਕੋਲ ਕੋਈ ਹੋਰ ਚਾਰਾ ਨਾ ਹੋਣ ਕਾਰਨ ਉਸਨੇ ਪਹਿਲਾਂ ਤਾਂ ਆਪਣੀ ਭੈਣ ਨੂੰ ਗੋਦ ਲਿਆ ਤਾਂ ਕਿ ਉਹ ਉਸਦੀ ਚੰਗੀ ਤਰ੍ਹਾਂ ਦੇਖਭਾਲ ਕਰ ਸਕੇ। ਉਸਨੂੰ
23 ਸਾਲ ਦੀ ਉਮਰ 'ਚ ਮੁੰਡੇ ਨੇ ਬਣਾਈ ਅਜਿਹੀ ਰਿਸ਼ਤੇਦਾਰੀ ਕਿ ਸਾਰੇ ਪਏ ਦੁਚਿੱਤੀ 'ਚ!ਹੁਣ ਅਜਿਹੇ ਵਿਚ ਟੌਮੀ ਕੋਲ ਸਿਰਫ ਦੋ ਹੀ ਰਸਤੇ ਸਨ ਕਿ ਜਾਂ ਤਾਂ ਉਹ ਉਸ ਬੱਚੇ ਨੂੰ ਯਤੀਮਖਾਨੇ ਵਿੱਚ ਛੱਡ ਕੇ ਆਉਂਦਾ ਜਾਂ ਫਿਰ ਆਪ ਉਸ ਦੀ ਦੇਖਭਾਲ ਕਰਦਾ। ਇਸ ਲਈ ਟੌਮੀ ਨੇ ਪਹਿਲਾਂ ਆਪਣੀ ਭੈਣ ਨੂੰ ਗੋਦ ਲਿਆ ਅਤੇ ਇੰਝ ਉਸ ਦਾ ਪਿਤਾ ਬਣ ਗਿਆ। ਇਸ ਦੇ ਕੁੱਝ ਹਫਤਿਆਂ ਮਗਰੋਂ ਉਸ ਦੀ ਭੈਣ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਅਤੇ ਟੌਮੀ ਇਸ ਤਰ੍ਹਾਂ ਨਾਨਾ ਬਣਿਆ ।

ਹੁਣ ਟੌਮੀ  ਦਾ ਦੋਹਤਾ ਹੁਣ ਤਕਰੀਬਨ ਦੋ ਸਾਲ ਦਾ ਹੋ ਚੁੱਕਾ ਹੈ।

error: Content is protected !!