ਜੇ ਤੁਸੀਂ ਵੀ ਚਲਾਉਣੇ ਹੋ Whatsapp ਤਾਂ ਹੁਣੇ ਪੜ੍ਹ ਲਉ ਇਹ ਖ਼ਬਰ !ਜੇਕਰ ਤੁਸੀਂ ਵਟਸਐਪ ‘ਤੇ ਆਪਣੇ ਦੋਸਤ,ਗਰਲਫ੍ਰੈਂਡ, ਪਰਿਵਾਰ,ਜਾਂ ਆਪਣੇ ਬੌਸ ਨੂੰ ਗਲਤੀ ਨਾਲ ਕੋਈ ਵੀ ਮੈਸੇਜ਼ ਭੇਜ ਦਿੱਤਾ ਹੈ ਤਾਂ ਉਸ ਦੇ ਲਈ ਤੁਹਾਨੂੰ ਮੁਆਫੀ ਮੰਗਣ ਦੀ ਲੋੜ ਨਹੀਂ ਹੈ, ਬਲਕਿ ਤੁਸੀਂ ਉਸ ਮੈਸੇਜ਼ ਨੂੰ ਡਿਲੀਟ ਕਰ ਸਕਦੇ ਹੋ।ਦੁਨੀਅਾਂ ਦੀ ਸਭ ਤੋ ਮਸ਼ਹੂਰ ਮੈਸੇਜਿੰਗ ਐਪ ਵਟਸਐਪ ਪਿਛਲੇ ਕਾਫ਼ੀ ਸਮੇਂ ਤੋਂ ਵਟਸਐਪ ਇਕ ਨਵੇਂ ਫੀਚਰ ‘Delete for Everyone’ ‘ਤੇ ਕੰਮ ਕਰ ਰਹੀ ਸੀ।
ਪਰ ਉਥੇ ਹੀ ਹੁਣ ਇਸ ਫੀਚਰ ਨੂੰ ਆਧਿਕਾਰਤ ਤੌਰ ‘ਤੇ ਲਾਂਚ ਕਰ ਦਿੱਤਾ ਗਿਆ ਹੈ।ਕੰਪਨੀ ਨੇ ਮੈਸੇਜ ਰਿਵਾਕ ਅਤੇ ਡਿਲੀਟ ਮੈਸੇਜ ਦੇ ਬੀਟਾ ਨੂੰ ਸਾਰੇ ਪਲੇਟਫਾਰਮ ਲਈ ਪੇਸ਼ ਕੀਤਾ ਹੈ ਅਤੇ ਆਈ. ਓ.ਐੱਸ ਯੂਜ਼ਰਸ ਲਈ ਇਸ ਦਾ ਰੋਲ ਆਉਟ ਸ਼ੁਰੂ ਹੋ ਗਿਆ ਹੈ।ਅੱਜ ਤੋਂ ਵਟਸਐਪ ਹੌਲੀ-ਹੌਲੀ ਆਈ. ਓ. ਐੱਸ, ਐਂਡਰਾਇਡ ਅਤੇ ਵਿੰਡੋਜ਼ ਫੋਨ ਯੂਜ਼ਰਸ ਲਈ Delete for Everyone ਫੀਚਰ ਨੂੰ ਰੋਲਆਉਟ ਕੀਤਾ ਜਾ ਰਿਹਾ ਹੈ।ਇਹ ਫੀਚਰ ਤੁਹਾਨੂੰ ਨਿਜੀ ਚੈਟ ਜਾਂ ਗਰੁਪ ਚੈਟ ‘ਚ ਮੈਸੇਜ ਹਟਾਉਣ ਦੀ ਮੰਜ਼ੂਰੀ ਦਿੰਦਾ ਹੈ।ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਦੋਨੋਂ ਪਾਸੇ ਸੈਂਡਰ ਅਤੇ ਰਿਸੀਵਰ ਦੇ ਕੋਲ ਲੇਟੈਸਟ ਵਟਸਐਪ ਵਰਜਨ ਹੋਣਾ ਚਾਹੀਦਾ ਹੈ।ਇਹ ਫੀਚਰ ਐਂਡਰਾਇਡ ‘ਤੇ IOS ਦੇ ਨਾਲ-ਨਾਲ ਵਿੰਡੋਜ਼ ਯੂਜ਼ਰ ਲਈ ਸ਼ੁਰੂ ਕੀਤਾ ਜਾ ਰਿਹਾ ਹੈ।ਇਸਦੇ ਨਾਲ ਤੁਸੀਂ ਇਕੱਲੇ ਲਿਖਤੀ ਮੈਸੇਜ ਹੀ ਨਹੀਂ ਬਲਕਿ ਕੋਈ ਵੀ ਫ਼ੋਟੋਜਾਂ ਵੀਡੀਓ ਮੈਸੇਜ ਡਿਲੀਟ ਕਰ ਸਕਦੇ ਹੋ ਪਰ ਮੈਸੇਜ ਭੇਜਣ ਤੋਂ 7 ਮਿੰਟ ਤੋਂ ਬਾਅਦ ਮੈਸੇਜ ਨੂੰ ਡਿਲੀਟ ਨਹੀਂ ਕੀਤਾ ਜਾ ਸਕਦਾ।