ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਰਾਜ ਵਿਚ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਅਗਲੇ ਸਾਲ ਜੂਨ ਜਾਂ ਜੁਲਾਈ ਮਹੀਨੇ ਡਿਊ ਟਾਈਮ ‘ਤੇ ਹੀ ਕਰਾਈਆਂ ਜਾਣਗੀਆਂ ਸਮੇਂ ਤੋਂ ਪਹਿਲਾਂ ਨਹੀਂ | ਉਹ ਕਈ ਅਖਬਾਰਾਂ ਵਿਚ ਛਪੀਆਂ ਇਨ੍ਹਾਂ ਖ਼ਬਰਾਂ ‘ਤੇ ਟਿੱਪਣੀ ਕਰ ਰਹੇ ਸਨ, ਕਿ ਰਾਜ ਸਰਕਾਰ ਨੂੰ ਲੋਕਲ ਬਾਡੀਜ਼ ਦੀਆਂ ਹੁਣੇ ਜਿਹੇ ਸੰਪਨ ਹੋਈਆਂ ਚੋਣਾਂ ਵਿਚ ਹੂੰਝਾਫੇਰ ਜਿੱਤ ਹੋਈ ਹੈ
ਇਸ ਲਈ 13000 ਗਰਾਮ ਪੰਚਾਇਤਾਂ, 148 ਪੰਚਾਇਤ ਸੰਮਤੀਆਂ ਤੇ 22 ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਮਿੱਥੇ ਸਮੇਂ ਤੋਂ ਪਹਿਲਾਂ ਕਰਾਈਆਂ ਜਾ ਸਕਦੀਆਂ ਹਨ | ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਮੇਰੀ ਭਰਪੂਰ ਕੋਸ਼ਿਸ਼ ਹੈ ਕਿ ਪਿੰਡਾਂ ਦੇ ਵਿਕਾਸ ਲਈ ਫੰਡ ਉਪਲਬਧ ਹੋਣ ‘ਤੇ ਕੋਈ ਕਸਰ ਬਾਕੀ ਨਾ ਛੱਡੀ ਜਾਏ |
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰਿਆਣਾ ਪੈਟਰਨ ‘ਤੇ ਪੰਚਾਇਤੀ ਰਾਜ ਕਾਨੂੰਨ ਵਿਚ ਇਸ ਤਰ੍ਹਾਂ ਦੀ ਕੋਈ ਸੋਧ ਕਰਨ ਦੀ ਤਜਵੀਜ਼ ਨਹੀਂ ਕਿ ਪੰਚਾਂ, ਸਰਪੰਚਾਂ, ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਲੜਨ ਬਾਰੇ ਉਮੀਦਵਾਰਾਂ ਲਈ ਘੱਟੋ ਘੱਟ ਸਿੱਖਿਆ ਪਾਸ ਹੋਣਾ ਲਾਜ਼ਮੀ ਕੀਤਾ ਜਾਏ ਜਾਂ ਉਮੀਦਵਾਰ ਨੂੰ ਇਹ ਹਲਫੀਆ ਬਿਆਨ ਦੇਣਾ ਪਵੇ ਕਿ ਉਸ ਦੇ ਜ਼ਿੰਮੇ ਸਰਕਾਰ ਵਲੋਂ ਲਏ ਕਰਜ਼ੇ ਦਾ ਕੋਈ ਬਕਾਇਆ ਨਹੀਂ ਜਾਂ ਉਸ ਦੇ ਪਿੰਡ ਵਾਲੇ ਮਕਾਨ ਵਿਚ ਲੈਟਰੀਨ ਦਾ ਪ੍ਰੋਵੀਜ਼ਨ ਹੈ?ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਵਾਲਾ ਹੀ ਚੋਣ ਲੜ ਸਕੇਗਾ? ਯਾਦ ਰਹੇ ਕਿ ਹਰਿਆਣਾ ਦੇ ਸੋਧੇ ਹੋਏ ਕਾਨੂੰਨ ਵਿਚ ਇਹ ਵਿਵਸਥਾ ਹੈ ਕਿ ਮਹਿਲਾ ਉਮੀਦਵਾਰ ਪੰਜਵੀਂ, ਸੰਮਤੀ ਲਈ 8ਵੀਂ ਅਤੇ ਜਨਰਲ ਕੈਟਾਗਰੀ ਦੀ ਚੋਣ ਲੜਨ ਵਾਲੇ ਲਈ 10ਵੀਂ ਪਾਸ ਹੋਣਾ ਲਾਜ਼ਮੀ ਹੈ
loading…
Sikh Website Dedicated Website For Sikh In World
