18 ਲੱਖ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਮਿਲੇਗੀ ਅਮਰੀਕੀ ਨਾਗਰਿਕਤਾ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇੰਮੀਗ੍ਰੇਸ਼ਨ ਯੋਜਨਾ ਨਾਲ 18 ਲੱਖ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸਿਟੀਜ਼ਨਸ਼ਿਪ ਮਿਲ ਜਾਵੇਗੀ ਜਿਨ੍ਹਾਂ ‘ਚੋਂ ਜ਼ਿਆਦਾਤਰ ਨਾਬਾਲਿਗ ਉਮਰ ਦੇ ਅਮਰੀਕਾ ਪੁੱਜੇ ਪ੍ਰਵਾਸੀ ਹਨ। ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੱਕੇਹੋਣ ਮਗਰੋਂ ਜੇ ਕੋਈ ਪ੍ਰਵਾਸੀ ਗੰਭੀਰ ਅਪਰਾਧ ਕਰਦਾ ਹੈ ਜਾਂ ਕੌਮੀ ਸੁਰੱਖਿਆ ਲਈ ਖਤਰਾ ਬਣਦਾ ਹੈ ਤਾਂ ਉਸ ਦੀ ਸਿਟੀਜ਼ਨਸ਼ਿਪ ਰੱਦ ਕਰ ਦਿੱਤੀ ਜਾਵੇਗੀ। ਤਾਜ਼ਾ ਯੋਜਨਾ ‘ਚ ਪ੍ਰਵਾਸੀਆਂ ਦੇ ਮਾਪਿਆਂ ਨੂੰ ਪੱਕਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਧਿਕਾਰੀਆਂ ਮੁਤਾਬਕ ਯੋਜਨਾ ਨੂੰ ਰਸਮੀ ਤੌਰ ‘ਤੇ ਪੇਸ਼ ਕੀਤਾ ਜਾਣ ਤੋਂ ਪਹਿਲਾਂ ਉਹ ਇਸ ਬਾਰੇ ‘ਚ ਕਿਸੇ ਨਾਲ ਗੱਲਬਾਤ ਕਰਨ ਲਈ ਅਧਿਕਾਰਤ ਨਹੀਂ ਹਨ। ਡੈਮੋਕ੍ਰੇਟਿਕ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਡੋਨਾਲਡ ਟਰੰਪ ਵੱਲੋਂ ਇੰਮੀਗ੍ਰੇਸ਼ਨ ਯੋਜਨਾ ਪੇਸ਼ ਕੀਤੇ ਜਾਣ ਦੀ ਖਬਰ ਤੋਂ ਉਹ ਬਹੁਤ ਖੁਸ਼ ਹਨ। ਇਹਤਜਵੀਜ਼ ਡੋਨਾਲਡ ਟਰੰਪ ਵੱਲੋਂ ਪੈਰ ਪਿੱਛੇ ਖਿੱਚਣ ਦੇ ਸੰਕੇਤ ਹਨ, ਜਿਨ੍ਹਾਂ ਨੇ ਬਰਾਕ ਓਬਾਮਾ ਦੇ ਕਾਰਜਕਾਲ ਵੇਲੇ ਸ਼ੁਰੂ ਕੀਤੀ ਗਈ ਇੰਮੀਗ੍ਰੇਸ਼ਨ ਯੋਜਨਾ ਨੂੰ ਰੱਦ ਕਰਨਾ ਦਾ ਐਲਾਨ ਕੀਤਾ ਸੀ।
2017 ਦੇ ਆਖਿਰ ‘ਚ ਪ੍ਰਵਾਸੀਆਂ ਨੂੰ ਵਰਕ ਪਰਮਿਟ ਜਾਰੀ ਕਰਨ ਬਾਰੇ ਆਈ ਇਕ ਰਿਪੋਰਟ ‘ਚ ਕਿਹਾ ਗਿਆ ਸੀ ਕਿ ਕਿਹੜੇ ਪ੍ਰਵਾਸੀਆਂ ਨੂੰ ਵਰਕ ਪਰਮਿਟ ਜਾਰੀ ਕਰਨਾ ਹੈ ਅਤੇ ਕਿਹੜਿਆਂ ਨੂੰ ਨਹੀਂ। ਇਸ ਦਾ ਦਾਰੋਮਦਾਰ ਫੈਡਰਲ ਅਧਿਕਾਰੀਆਂ ਦੀ ਮਰਜ਼ੀ ‘ਤੇ ਨਿਰਭਰ ਕਰਦਾ ਹੈ। ਅੰਕੜਿਆਂ ਮੁਤਾਬਕ ਸਰਕਾਰ ਨੇ 2017 ਦੇ ਪਹਿਲੇ 10 ਮਹੀਨੇ ਦੌਰਾਨ 1.60 ਲੱਖ ਪ੍ਰਤੀ ਮਹੀਨਾ ਦੇਣ ਵਾਲੇ ਦਸਤਾਵੇਜ਼ ਜਾਰੀ ਕੀਤੇ। ਪੂਰੇ ਸਾਲ ਦਾ ਅੰਕੜਾ ਜੋੜਿਆ ਜਾਵੇ ਤਾਂ ਵਰਕ ਪਰਮਿਟ ਹਾਸਲ ਕਰਨ ਵਾਲੇ ਪ੍ਰਵਾਸੀਆਂ ਦੀ ਗਿਣਤੀ 20 ਲੱਖ ਤੋਂ ਵਧ ਜਾਂਦੀ ਹੈ।