15 ਸਾਲਾਂ ਬੱਚੀ ਨੂੰ ਇਨਸਾਨ ਤੋਂ ਬਾਅਦ ਕੁੱਤਿਆਂ ਨੇ ਨੋਚਿਆ !!ਕਮਜ਼ੋਰ ਦਿਲ ਵਾਲੇ ਨਾ ਦੇਖਣ ਵੀਡੀਓ

15 ਕੁ ਸਾਲ ਦੀ ਜਿਲ੍ਹਾ ਪਠਾਨਕੋਟ ਦੀ ਲੜਕੀ ਤਕਰੀਬਨ 16 -17 ਦਿਨ ਤੋਂ ਆਪਣੇ ਘਰ ਕੰਮ ਕਰਦੀ ਕਿਧਰੇ ਗੁੰਮ ਹੋ ਗਈ । ਕਾਫੀ ਭਾਲ ਤੋਂ ਬਾਦ ਕਿਧਰੇ ਪਤਾ ਨਾ ਲੱਗਾ ਥਾਣੇ ਰਿਪੋਟ ਵੀ ਦਿਤੀ ਗਈ । ਪਰ ਕੋਈ ਸੁਣਵਾਈ ਨਾ ਹੋਈ ।

ਤਕਰੀਬਨ 13 ਦਿਨ ਬਾਦ ਪਿੰਡ ਦੀਆਂ ਔਰਤਾਂ ਕਮਾਦ ਦੇ ਖੇਤਾਂ ਵਿਚ ਕੰਮ ਕਰਨ ਲਈ ਗਈਆਂ । ਬਦਬੂ ਨਾਲ ਬੇ ਹਾਲ ਵਾਤਾਵਰਨ ਵਿਚ ਕੰਮ ਨਾ ਕਰ ਸਕੀਆਂ ਤੇ ਦੇਖਣ ਵਿਚ ਰੁਜ ਗਈਆਂ ਕਿ ਬਦਬੂ ਕਿਥੋਂ ਆ ਰਹੀ ਹੈ । ਜਦੋ ਉਹ ਕਮਾਦ ਦੇ ਇਕ ਬੰਨੇ ਵੱਲ੍ਹ ਗਈਆਂ ਤਾਂ ਉਹਨਾਂ ਨੂੰ ਕਿਸੇ ਲੜਕੀ ਦੇ ਕਪੜੇ ਮਿਲੇ । ਹੋਰ ਅੱਗੇ ਹੋ ਕੇ ਕਮਾਦ ਵਿਚ ਦੇਖਿਆ ਤਾਂ ਕੁੱਤੇ ਕਿਸੇ ਚੀਜ਼ ਨੂੰ ਖਾ ਰਹੇ ਸੀ ।

ਜਦ ਉਹਨਾਂ ਦੀ ਨਜ਼ਰ ਕਿਸੀ ਇਨਸਾਨੀ ਪੈਰਾਂ ਤੇ ਪਈ ਤਾਂ ਉਹ ਡਰ ਗਈਆਂ ਤੇ ਪਿੰਡ ਵਿੱਚ ਰੌਲਾ ਪਾਇਆ । ਇਹ ਲਾਸ਼ ਸਿਆ ਦੇਵੀ ਦੀ ਸੀ । ਜਿਸ ਦੇ ਜਿਸਮ ਨੂੰ ਕਈ ਵਾਰ ਨੋਚਿਆ ਗਿਆ ਸੀ ਤੇ ਕਈ ਦਰਿੰਦਿਆਂ ਨੇ ਇਹ ਘਿਣਾਉਣਾ ਕੰਮ ਕੀਤਾ । ਆਪਣੀ ਹਵਸ ਪੂਰੀ ਕਰਨ ਤੋਂ ਬਾਅਦ ਇਸ ਲੜਕੀ ਦੇ ਗਲ ਵਿਚ ਰੱਸੀ ਪਾ ਕੇ ਗਲਾ ਕੁੱਟ ਕੇ ਮਾਰ ਦਿੱਤਾ ।

ਜਿਕਰਯੋਗ ਗੱਲ ਇਹ ਹੈ ਕੀਂ ਇਸ ਦੀ ਲਾਸ਼ ਉਸਦੇ ਘਰ ਤੋਂ ਸਿਰਫ 200 ਮੀਟਰ ਦੀ ਦੂਰੀ ਤੋਂ ਕਮਾਦ ਵਿੱਚੋ ਮਿਲੀ । ਪਰ ਪੁਲੀਸ ਪ੍ਰਸ਼ਾਸ਼ਨ ਦੇ ਕੰਨ ਤੇ ਜੁ ਵੀ ਨਹੀਂ ਸਰਕ ਰਹੀ । ਉਸ ਦਾ ਬਾਪ ਨੂੰ ਇਨਸਾਫ ਲਈ ਦਰ -ਦਰ ਭਟਕ ਰਿਹਾ ਹੈ । ਹੁਣ ਇਸ ਲੜਕੀ ਦੀ ਲਾਸ਼ ਬਹੁਤ ਬੁਰੀ ਹਾਲ ਵਿਚ ਅੰਮ੍ਰਿਤਸਰ ਦੇ ਮੁਰਦਾ ਘਰ ਵਿੱਚ ਰਖੀ ਗਈ ਹੈਂ ।

error: Content is protected !!