12 ਵੀਂ ਪਾਸ ਲਈ ਖੁਸ਼ਖਬਰੀ, ਹਾਈਕੋਰਟ ‘ਚ ਹੋਵੇਗੀ ਸਿੱਧੀ ਭਰਤੀ

12 ਵੀਂ ਪਾਸ ਲਈ ਖੁਸ਼ਖਬਰੀ, ਹਾਈਕੋਰਟ ‘ਚ ਹੋਵੇਗੀ ਸਿੱਧੀ ਭਰਤੀ

12 ਵੀਂ ਪਾਸ ਲਈ ਖੁਸ਼ਖਬਰੀ ਹੈ ਕਿ ਰਾਜਸਥਾਨ ਹਾਈਕੋਰਟ ਨੇ ਆਪਣੇ 2309 ਅਹੁਦਿਆਂ ਲਈ ਅਰਜ਼ੀਆ ਦੀ ਮੰਗ ਕੀਤੀ ਹੈ । ਦੱਸ ਦੇਈਏ ਕਿ ਰਾਜਸਥਾਨ ਹਾਈਕੋਰਟ (HCRAJ) ਨੇ ਦਰਜਾ ਚਾਰ ਪੋਸਟਾਂ ਲਈ ਭਰਤੀਆਂ ਕੱਢੀਆਂ ਹਨ। ਇਸ ਭਰਤੀ ਵਿਚ 13 ਮਾਰਚ 2018 ਤਕ ਉਮੀਦਵਾਰਾਂ ਦੀਆਂ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ । ਇਹਨਾ ਆਹੁਦਿਆ ਲਈ ਭਰਤੀ ਵਿਚ ਹਿੱਸਾ ਲੈਣ ਦੇ ਚਾਹਵਾਨ ਉਮੀਦਵਾਰ ਅਧਿਕਾਰਿਕ ਵੈੱਬਸਾਈਟ ‘ਤੇ ਜਾ ਕੇ ਐਪਲੀਕੇਸ਼ਨ ਫਾਰਮ ਭਰ ਸਕਦੇ ਹਨ। ਇਸ ਭਰਤੀ ਵਿਚ 2309 ਪੋਸਟਾਂ ‘ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਦੀ ਚੋਣ ਸਿੱਧੀ ਭਰਤੀ ਦੇ ਆਧਾਰ ‘ਤੇ ਹੋਵੇਗੀ।Rajasthan High Court Recruitment 2018

Rajasthan High Court Recruitment 2018

ਐਪਲੀਕੇਸ਼ਨ ਦਰਜਾ ਚਾਰ ਪੋਸਟਾਂ ਲਈ ਮੰਗੇ ਗਏ ਹਨ। ਕੁੱਲ 2309 ਪਦਾਂ ਵਿਚ ਟੀ. ਐੱਸ. ਪੀ. ਏਰੀਆ ਦੇ 2178 ਅਹੁਦੇ ਅਤੇ ਟੀ. ਐੱਸ. ਪੀ. ਏਰੀਆ ਦੇ 137 ਅਹੁਦੇ ਸ਼ਾਮਲ ਹਨ। ਭਰਤੀ ਵਿਚ ਚੁਣੇ ਜਾਣ ਵਾਲੇ ਉਮੀਦਵਾਰਾਂ ਦੀ ਪੇਅ-ਸਕੇਲ 12400 ਰੁਪਏ ਹੋਵੇਗੀ। ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ ਲਈ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਕਰ ਚੁੱਕੇ ਉਮੀਦਵਾਰ ਫਾਰਮ ਭਰ ਸਕਦੇ ਹਨ। ਭਰਤੀ ਵਿਚ 18 ਤੋਂ 35 ਸਾਲ ਤਕ ਦੇ ਉਮੀਦਵਾਰ ਫਾਰਮ ਭਰ ਸਕਦੇ ਹਨ ਅਤੇ ਇਹ ਉਮਰ 1 ਜਨਵਰੀ 2018 ਦੇ ਆਧਾਰ ‘ਤੇ ਤੈਅ ਕੀਤੀ ਜਾਵੇਗੀ। ਜਾਬ ਵਾਲੀ ਥਾਂ ਰਾਜਸਥਾਨ ਹੀ ਹੋਵੇਗੀ ।Rajasthan High Court Recruitment 2018

Rajasthan High Court Recruitment 2018

ਫਾਰਮ ਭਰਨ ਵਾਲੇ ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ ਕੀਤੀ ਜਾਵੇਗੀ। ਫਾਰਮ ਭਰਨ ਲਈ ਜਨਰਲ/ਓ.ਬੀ.ਸੀ. ਵਰਗ ਦੇ ਉਮੀਦਵਾਰਾਂ ਨੂੰ 100 ਰੁਪਏ ਅਤੇ ਐੱਸ. ਸੀ.-ਐੱਸ. ਟੀ. ਵਰਗ ਦੇ ਉਮੀਦਵਾਰਾਂ ਨੂੰ 60 ਰੁਪਏ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਫੀਸ ਦਾ ਭੁਗਤਾਨ ਈ-ਮਿਤਰ, ਸੀ. ਐੱਸ. ਸੀ., ਨੈੱਟ ਬੈਂਕਿੰਗ, ਡੇਬਿਟ ਕਾਰਡ ਜਾਂ ਕ੍ਰੇਡਿਟ ਕਾਰਡ ਦੇ ਆਧਾਰ ‘ਤੇ ਕੀਤਾ ਜਾ ਸਕਦਾ ਹੈ।Rajasthan High Court Recruitment 2018

Rajasthan High Court Recruitment 2018

ਇੰਝ ਕਰੋ ਅਪਲਾਈ : ਚਾਹਵਾਨ ਉਮੀਦਵਾਰ ਅਧਿਕਾਰਿਕ ਵੈੱਬਸਾਈਟ hcraj.nic.in ‘ਤੇ ਜਾ ਕੇ ਫਾਰਮ ਭਰ ਸਕਦੇ ਹਨ। ਫਾਰਮ ਭਰਨ ਦੀ ਅੰਤਿਮ ਤਰੀਕ 13 ਮਾਰਚ, 2018 ਨਿਰਧਾਰਿਤ ਕੀਤੀ ਗਈ ਹੈ ।Rajasthan High Court Recruitment 2018ਇਹ ਵੀ ਪੜੋ: ਸਰਕਾਰੀ ਨਕੌਰੀ ਲੈਣ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ, ਕਿ ਸੀ.ਆਈ.ਐੱਸ.ਐੱਫ ਨੇ ਆਪਣੇ ਕਈ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ |ਦੱਸ ਦੇਈਏ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ.ਆਈ.ਐੱਸ.ਐੱਫ) ਨੇ ਕਾਂਸਟੇਬਲ/ਡਰਾਈਵਰ ਦੇ 447 ਅਹੁਦਿਆਂ ‘ਤੇ ਨੋਟੀਫਿਕੇਸ਼ਨ ਜਾਰੀ ਕਰ ਕੇ ਐਪਲੀਕੇਸ਼ਨ ਮੰਗੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਨੁਸਾਰ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ।Rajasthan High Court Recruitment 2018ਅਹੁਦਿਆਂ ਲਈ ਸਿੱਖਿਆ ਯੋਗਤਾ-
10ਵੀਂ + ਹੈਵੀ ਮੋਟਰ/ਟਰਾਂਸਪੋਰਟਰ/ਲਾਈਟ ਮੋਟਰ/ਮੋਟਰ ਸਾਈਕਲ/ਵਿਥ ਗੀਅਰ ਵ੍ਹੀਕਲ ਵੈਲਿਡ ਡਰਾਈਵਿੰਗ ਲਾਇਸੈਂਸ + 3 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਅਹੁਦਿਆਂ ਦਾ ਵੇਰਵਾ ਇਸ ਤਰਾਂ ਹੈ : ਕਾਂਸਟੇਬਲ/ਡਰਾਈਵਰ , ਕਾਂਸਟੇਬਲ/ਡਰਾਈਵਰ-ਕਮ-ਪੰਪ-ਆਪਰੇਟਰ | ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਕ 19 ਮਾਰਚ 2018 ਨਿਰਧਾਰਿਤ ਕੀਤੀ ਗਈ ਹੈ | ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ 21-27 ਸਾਲ ਦਰਮਿਆਨ ਹੋਣੀ ਚਾਹੀਦੀ ਹੈ |Rajasthan High Court Recruitment 2018ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਓ.ਐੱਮ.ਆਰ./ਕੰਪਿਊਟਰ ਬੇਸਡ ਰਿਟੇਨ ਟੈਸਟ, ਫਿਜ਼ੀਕਲ ਐਫੀਸੀਏਂਸ਼ੀ ਟੈਸਟ/ਫਿਜ਼ੀਕਲ ਸਟੈਂਡਰਡ ਟੈਸਟ, ਡਾਕਿਊਮੈਂਟੇਸ਼ਨ, ਟਰੇਡ ਟੈਸਟ ਅਤੇ ਮੈਡੀਕਲ ਐਗਜ਼ਾਮੀਨੇਸ਼ਨ ‘ਚ ਪ੍ਰਦਰਸ਼ਨ ਅਨੁਸਾਰ ਕੀਤਾ ਜਾਵੇਗਾ। ਅਪਲਾਈ ਕਰਨ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ ਰਾਹੀਂ 19 ਮਾਰਚ 2018 ਤੱਕ ਅਪਲਾਈ ਕਰ ਸਕਦੇ ਹਨ।Rajasthan High Court Recruitment 2018

error: Content is protected !!