10 ਲੱਖ ਦੀ ਇਸ ਵੈਨ ‘ਚ ਜ਼ਿੰਦਗੀ ਗੁਜਾਰ ਰਿਹਾ ਇਹ ਜੋੜਾ,ਦੇਖੋ ਅੰਦਰ ਦੀਆਂ ਤਸਵੀਰਾਂ :ਅਮਰੀਕਾ ਦਾ ਇਹ ਇਕ ਅਜਿਹਾ ਜੋੜਾ ਬੇਹੱਦ ਅਨੋਖੇ ਤਰੀਕੇ ਨਾਲ ਜ਼ਿੰਦਗੀ ਗੁਜਾਰ ਰਿਹਾ ਹੈ।ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਮਾਇਕ ਸ਼ਿਲਸਰ ਅਤੇ ਉਸ ਦੀ ਪਤਨੀ ਜੈਸਿਕਾ ਨੇ ਆਪਣੀ ਜ਼ਿੰਦਗੀ ਇਕ ਵੈਨ ‘ਚ ਗੁਜਾਰਣ ਦਾ ਫੈਸਲਾ ਕੀਤਾ।
ਇਹ ਜੋੜਾ ਹੁਣ ਇਸ ਵੈਨ ‘ਚ ਹੀ ਖਾਣਾ ਬਣਾਉਂਦਾ ਹੈ,ਇਸ ‘ਚ ਸੋਂਦਾ ਹੈ।ਇਕ ਤਰ੍ਹਾਂ ਨਾਲ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਨੂੰ ਹੁਣ ਇਸ ਵੈਨ ‘ਚ ਪੂਰੀ ਤਰ੍ਹਾਂ ਸਮੇਤ ਲਿਆ।ਇਸ ਜੋੜੇ ਨੇ ਹੁਣ ਵੈਨ ‘ਚ ਹੀ ਰਹਿ ਕੇ ਪੂਰਾ ਅਮਰੀਕਾ ਘੁੰਮਣ ਦਾ ਫੈਸਲਾ ਕੀਤਾ ਹੈ।ਹਾਲ ਹੀ ‘ਚ ਇਹ ਫਲੋਰੀਡਾ ਪਹੁੰਚੇ ਜਿੱਥੇ ਇਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਕੁਝ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ।
ਪੇਸ਼ੇ ਤੋਂ ਆਰਕੀਟੈਕਟ ਮਾਇਕ ਨੇ ਆਪਣੀ ਪਤਨੀ ਦੇ ਨਾਲ ਮਿਲ ਕੇ ਇਸ ਵੈਨ ਨੂੰ ਇਕ ਘਰ ਵਾਂਗ ਡਿਜ਼ਾਈਨ ਕੀਤਾ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਕ ਮਰਸੀਡੀਜ਼ ਸਪ੍ਰਿੰਟਰ ਵੈਨ 15,000 ਡਾਲਰ ‘ਚ ਖਰੀਦੀ।ਇਸ ਤੋਂ ਬਾਅਦ ਇਕ ਮੈਪ ਇਸ ‘ਚ ਇਕ ਕਿਚਨ, ਬੈੱਡਰੂਮ, ਡਾਇਨਿੰਗ ਅਤੇ ਸਟੋਰੂਮ ਬਣਾ ਦਿੱਤਾ।
ਇਹ ਪੂਰਾ ਕੰਮ ਕਰਨ ‘ਚ ਇਨ੍ਹਾਂ ਨੂੰ 40 ਘੰਟਿਆਂ ਦਾ ਸਮਾਂ ਲੱਗਾ।ਮਾਇਕ ਦੀ ਪਤਨੀ ਪੇਸ਼ੇ ਤੋਂ ਵਿਗਿਆਨਕ ਹਨ।ਉਨ੍ਹਾਂ ਨੇ ਦੱਸਿਆ ਕਿ ਮੈਡੀਕਲ ਰਿਸਰਚ ਦੀ ਫੀਲਡ ‘ਚ ਫ੍ਰਸਟੇਟ ਹੋਣ ਤੋਂ ਬਾਅਦ ਉਨ੍ਹਾਂ ਮਾਇਕ ਨੂੰ ਵੈਨ ਨਾਲ ਦੁਨੀਆ ਘੁੰਮਣ ਦਾ ਆਈਡੀਆ ਦਿੱਤਾ ਸੀ।
ਮਾਇਕ ਅਤੇ ਜੈਸਿਕਾ ਨੇ ਇਸ ਵੈਨ ‘ਚ ਅਪ੍ਰੈਲ ਤੋਂ ਸਫਰ ਸ਼ੁਰੂ ਕੀਤਾ ਅਤੇ ਹੁਣ ਤੱਕ 28 ਹਜ਼ਾਰ ਕਿ.ਮੀ. ਦਾ ਸਫਰ ਤੈਅ ਕਰ ਚੁੱਕੇ ਹਨ।ਇਸ ਦੌਰਾਨ ਉਨ੍ਹਾਂ ਨੇ ਯੂ. ਐੱਸ. ਦੇ 38 ਸਟੇਟਸ ਅਤੇ ਕੈਨੇਡਾ ਦਾ ਸਫਰ ਕੀਤਾ।
Sikh Website Dedicated Website For Sikh In World