10 ਸਾਲਾਂ ਦਾ ਵੀਜ਼ਾ ਦੇਵੇਗਾ ਇਹ ਦੇਸ਼ ,ਪਰਿਵਾਰ ਨੂੰ ਵੀ ਲਿਜਾ ਸਕੋਗੇ ਨਾਲ !!
ਚੀਨ ਉੱਚ ਪ੍ਰਤਿਭਾਸ਼ਾਲੀ ਲੋਕਾਂ ਨੂੰ ਵਿਦੇਸ਼ਾਂ ਤੋਂ ਉਤਸ਼ਾਹਿਤ ਕਰਨ ਲਈ ਲੰਬੀ ਮਿਆਦ ਦਾ ਵੀਜ਼ਾ ਦੇ ਰਿਹਾ ਹੈ। ਚੀਨੀ ਮੀਡੀਆ ਮੁਤਾਬਕ ਇਸ ਮਲਟੀਪਲ-ਐਂਟ੍ਰੀ ਵੀਜ਼ੇ ਦੀ ਮਿਆਦ 5 ਤੋਂ 10 ਸਾਲਾਂ ਲਈ ਹੋਵੇਗੀ। ਇਸ ਦੇ ਲਈ ਜ਼ਿਆਦਾ ਮੰਗ ਵਾਲੇ ਖੇਤਰਾਂ ਤੋਂ ਤਕਨੀਕੀ ਮਾਹਿਰਾਂ, ਉੱਦਮੀ ਅਤੇ ਵਿਗਿਆਨਕ ਅਪਲਾਈ ਕਰਨ ਲਈ ਯੋਗ ਹਨ।ਚੀਨ ਨੇ ਆਪਣੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਟੀਚਾ ਤੈਅ ਕੀਤਾ ਹੈ ਅਤੇ ਇਨ੍ਹਾਂ ਨੂੰ ਪਾਉਣ ਲਈ ਉਹ ਵਿਦੇਸ਼ਾਂ ਤੋਂ ਮਾਹਿਰਾਂ ਨੂੰ ਨਿਯੁਕਤ ਕਰਨਾ ਚਾਹੁੰਦਾ ਹੈ। ਚੀਨ ਦਾ ਕਹਿਣਾ ਹੈ ਕਿ ਜਦੋਂ ਇਸ ਸਕੀਮ ਨੂੰ ਪਹਿਲੀ ਵਾਰ ਅਪਣਾਇਆ ਜਾਵੇਗਾ ਤਾਂ ਘੱਟ ਤੋਂ ਘੱਟ 50 ਹਜ਼ਾਰ ਵਿਦੇਸ਼ੀਆਂ ਨੂੰ ਫਾਇਦਾ ਹੋਵੇਗਾ।ਵੀਜ਼ੇ ਦੇ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਜਿਸ ਦੀ ਫੀਸ ਨਹੀਂ ਲੱਗੇਗੀ ਅਤੇ ਵੀਜ਼ਾ ‘ਚ ਘੱਟ ਟਾਈਮ ‘ਚ ਅਪਰੂਵ ਹੋ ਜਾਵੇਗਾ।ਵੀਜ਼ਾ ਹਾਸਲ ਕਰਨ ਵਾਲਿਆਂ ਨੂੰ ਇਕ ਵਾਰ ‘ਚ 180 ਦਿਨਾਂ ਤੱਕ ਦੇਸ਼ਾਂ ‘ਚ ਰਹਿਣ ਦੀ ਇਜਾਜ਼ਤ ਹੋਵੇਗੀ ਅਤੇ ਉਹ ਆਪਣੇ ਨਾਲ ਆਪਣੇ ਪਾਰਟਨਰ ਅਤੇ ਬੱਚਿਆਂ ਨੂੰ ਵੀ ਲਿਆ ਸਕਣਗੇ।ਸਾਲ 2016 ‘ਚ ਚੀਨ ਨੇ ਪ੍ਰਵਾਸੀਆਂ ਲਈ ਰੈਂਕਿੰਗ ਸਿਸਟਮ ਸ਼ੁਰੂ ਕੀਤਾ ਸੀ। ਇਸ ਦਾ ਮਕਸਦ ਚੀਨ ਦੀ ਜ਼ਰੂਰਤ ਮੁਤਾਬਕ ਵਧ ਮਾਹਿਰਤਾ ਵਾਲੇ ਲੋਕਾਂ ਨੂੰ ਚੁਣਨਾ ਅਤੇ ਘੱਟ ਮਾਹਿਰਤਾ ਵਾਲੇ ਲੋਕਾਂ ਦੀ ਛਾਂਟੀ ਕਰਨਾ ਸੀ।ਉਸ ਸਮੇਂ ‘ਤੇ ਜਾਰੀ ਕੀਤੇ ਗਏ ਇਕ ਦਸਤਾਵੇਜ਼ ਮੁਤਾਬਕ ਉੱਚ ਵਿਦੇਸ਼ੀ ਮਾਹਿਰਤਾ ‘ਚ ਨੋਬਲ ਪੁਰਸਕਾਰ ਜੇਤੂ, ਸਫਲ ਓਲੰਪਿਕ ਐਥਲੀਟ ਅਤੇ ‘ਮਿਊਜ਼ਿਕ ਫਾਈਨ ਆਰਟ ਅਤੇ ਆਰਟ ਦੇ ਵਿਸ਼ਵ ਪ੍ਰਸਿੱਧ ਕਾਲਜਾਂ ਦੇ ਡਾਇਰੈਕਟਰ ਸ਼ਾਮਲ ਹਨ।ਸੀਨੀਅਰ ਵਿਗਿਆਨਕ, ਵੱਡੇ ਵਿੱਤ ਸੰਸਥਾਨਾਂ ਦੇ ਪ੍ਰਮੁੱਖ ਅਤੇ ਵਿਦੇਸ਼ੀ ਉੱਚ ਪੱਧਰੀ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਵੀ ਇਸ ‘ਚ ਸ਼ਾਮਲ ਹਨ।