10ਵੀਂ ਪਾਸ ਲਈ ਨਿਕਲੀ ਇਹਨਾਂ ਅਹੁਦਿਆਂ ‘ਤੇ ਭਰਤੀ, ਇੰਝ ਕਰੋ ਅਪਲਾਈ
ਨੌਕਰੀ ਕਰਨ ਦੇ ਚਾਹਵਾਨਾਂ ਲਈ ਸੁਨਿਹਰਾ ਮੌਕਾ ਹੈ, ਕਿਉਂਕਿ ਕੇਂਦਰੀ ਜਲ ਕਮਿਸ਼ਨ ਵੱਲੋਂ ਸਕਿਲਡ ਵਰਕ ਅਸਿਸਟੈਂਟ ਦੇ 22 ਅਹੁਦਿਆਂ ‘ਤੇ ਭਰਤੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਲਈ ਡਿਪਾਰਟਮੈਂਟ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਆਪਣੀ ਇੱਛਾ ਅਤੇ ਯੋਗਤਾ ਅਨੁਸਾਰ ਦਿੱਤੇ ਗਏ ਸਮੇਂ ‘ਚ ਅਪਲਾਈ ਕਰ ਸਕਦੇ ਹਨ।

ਜ਼ਰੂਰੀ ਗੱਲਾਂ:
ਇਹਨਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਸਿੱਖਿਅਕ ਯੋਗਤਾ, 10ਵੀਂ/ਆਈ.ਟੀ.ਆਈ. ਹੋਣੀ ਚਾਹੀਦੀ ਹੈ।
ਉਮੀਦਵਾਰ 15 ਮਾਰਚ 2018, ਤੱਕ ਅਪਲਾਈ ਕਰ ਸਕਦੇ ਹਨ।

ਸ਼ਾਰਟਲਿਸਟਿੰਗ ਅਤੇ ਸਕਿਲ ਟੈਸਟ/ਫਿਜ਼ੀਕਲ ਟੈਸਟ ਦੇ ਅਨੁਸਾਰ ਉਮੀਦਵਾਰ ਦੀ ਚੋਣ ਕੀਤੀ ਜਾਵੇਗੀ।
ਅਪਲਾਈ ਕਿਵੇਂ ਕਰੀਏ:
ਜੇਕਰ ਤੁਸੀਂ ਇਹਨਾਂ ਉਪਰੋਕਤ ਅਹੁਦਿਆਂ ‘ਤੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਵਿਭਾਗ ਦੀ ਵੈੱਬਸਾਈਟ www.cwc.gov.in ‘ਤੇ ਜਾ ਕੇ ਅਪਲਾਈ ਕਰ ਸਕਦੇ ਹੋ।
Sikh Website Dedicated Website For Sikh In World
