
ਪ੍ਰਧਾਨਮੰਤਰੀ ਨਰਿੰਦਰ ਮੋਦੀ ਹਮੇਸ਼ਾ ਆਪਣੇ ਫੈਸਲੇ ਤੋਂ ਜਨਤਾ ਨੂੰ ਹੈਰਾਨ ਕਰਨ ‘ਚ ਮਾਹਰ ਹੈ। ਅਜਿਹੇ ‘ਚ ਸਰਕਾਰ ਨੇ ਦੇਸ਼ ‘ਚ 1 ਜਨਵਰੀ 2018 ਤੋਂ ਕੁਝ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਤੁਹਾਨੂੰ ਫਾਇਦਾ ਹੋਣ ਵਾਲਾ ਹੈ।
ਇਹ ਹਨ ਨਵੇਂ ਤੋਹਫੇ ਅਤੇ ਫਾਇਦੇ
1. 1 ਜਨਵਰੀ 2018 ਤੋਂ ਤੁਹਾਨੂੰ ਘਰ ਬੈਠੇ ਹੀ ਆਪਣੇ ਮੋਬਾਇਲ ਸਿਮ ਨੂੰ ਆਧਾਰ ਨਾਲ ਲਿੰਕ ਕਰਵਾਉਣ ਦੀ ਸੁਵਿਧਾ ਮਿਲਣ ਵਾਲੀ ਹੈ। ਵੈਸੇ ਤਾਂ ਇਹ ਸੁਵਿਧਾ 1 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਸੀ ਪਰ ਟੈਲੀਕਾਮ ਕੰਪਨੀਆਂ ਦੀ ਤਿਆਰੀ ਪੂਰੀ ਨਾ ਹੋਣ ਦੇ ਚੱਲਦੇ ਇਸ ਨੂੰ ਇਕ ਮਹੀਨੇ ਅਗੇ ਵਧਾ ਦਿੱਤਾ ਗਿਆ ਹੈ।
ਹੁਣ ਤੁਸੀਂ 1 ਜਨਵਰੀ ਤੋਂ ਓ.ਟੀ.ਪੀ. ਦੇ ਜ਼ਰੀਏ ਸਿਮ ਨੂੰ ਘਰ ਬੈਠੇ ਆਧਾਰ ਨਾਲ ਲਿੰਕ ਕਰ ਸਕੋਗੇ।
2. 1 ਜਨਵਰੀ 2018 ਤੋਂ ਡੇਬਿਟ ਕਾਰਡ ਤੋਂ ਭੁਗਤਾਨ ਸਸਤਾ ਹੋਣ ਵਾਲਾ ਹੈ ਕਿਉਂਕਿ ਨਵੇਂ ਸਾਲ ‘ਤੇ RBI ਦੁਆਰਾ ਜਾਰੀ ਨਵੇਂ MDR ਚਾਰਜ ਲਾਗੂ ਹੋਣਗੇ। ਐੱਮ.ਡੀ.ਆਰ. ਯਾਨੀ ਮਰਚੈਨਟ ਡਿਸਕਾਊਂਟ ਰੇਟ ਉਹ ਚਾਰਜ ਜੋ ਡੇਬਿਟ ਕਾਰਡ ਤੋਂ ਭੁਗਤਾਨ ਕਰਨ ‘ਤੇ ਦੁਕਾਨਦਾਰ ‘ਤੇ ਲੱਗਦਾ ਹੈ।

ਆਰ.ਬੀ.ਆਈ. ਦੇ ਨਵੇਂ ਨਿਯਮ ਮੁਤਾਬਕ ਹੁਣ 20 ਲੱਖ ਰੁਪਏ ਤਕ ਸਾਲਾਨਾ ਟਰਨਓਵਰ ਵਾਲਿਆਂ ਲਈ ਐੱਮ.ਡੀ.ਆਰ. 0.40 ਫੀਸਦੀ ਤਕ ਤੈਅ ਕੀਤਾ ਗਿਆ ਹੈ, ਉੱਥੇ ਇਸ ਤੋਂ ਜ਼ਿਆਦਾ ਟਰਨਓਵਰ ਵਾਲਿਆਂ ਲਈ 0.9 ਫੀਸਦੀ ਹੈ।

3. ਸਰਕਾਰ 1 ਜਨਵਰੀ 2018 ਤੋਂ 14 ਕੈਰੇਟ, 18 ਕੈਰੇਟ ਅਤੇ 22 ਕੈਰੇਟ ਜਿਊਲਜ਼ਰ ਦੀ ਹਾਲਮਾਕਿੰਗ ਜ਼ਰੂਰੀ ਕਰ ਸਕਦੀ ਹੈ। ਇਸ ਨਾਲ ਗਾਹਕਾਂ ਨੂੰ ਗੋਲਡ ਜਿਊਲਜ਼ਰੀ ਦੀ ਸ਼ੁੱਧਤਾ ਨੂੰ ਲੈ ਕੇ ਆਸਾਨੀ ਹੋਵੇਗੀ। ਇਹ 22 ਸ਼ਹਿਰਾਂ ‘ਚ ਪਹਿਲੇ ਹਾਲਮਾਕਿੰਗ ਜ਼ਰੂਰੀ ਕੀਤੀ ਜਾਵੇਗੀ। ਇੰਨਾਂ ਸ਼ਹਿਰਾਂ ‘ਚ ਮੁੰਬਈ, ਨਵੀਂ ਦਿੱਲੀ, ਨਾਗਪੁਰ, ਪਟਨਾ ਵਰਗੇ ਸ਼ਹਿਰ ਸ਼ਾਮਲ ਹਨ। ਬਾਅਦ ‘ਚ ਇਸ ਨੂੰ 700 ਸ਼ਹਿਰ ਅਤੇ ਆਖਿਰ ‘ਚ ਦੇਸ਼ ਦੇ ਬਾਕੀ ਸ਼ਹਿਰਾਂ ‘ਚ ਇਸ ਨੂੰ ਲਾਗੂ ਕੀਤਾ ਜਾਵੇਗਾ।
Sikh Website Dedicated Website For Sikh In World