ਸਿਡਨੀ— ਬਹੁਤ ਸਾਰੇ ਲੋਕ ਹੈੱਡਫੋਨ ਲਗਾ ਕੇ ਗਾਣੇ ਸੁਣਨਾ ਪਸੰਦ ਕਰਦੇ ਹਨ ਪਰ ਆਸਟਰੇਲੀਆ ‘ਚ ਇਕ ਔਰਤ ਨੂੰ ਇਹ ਕੰਮ ਕਰਨਾ ਭਾਰੀ ਪਿਆ। ਇਹ ਔਰਤ ਫਲਾਈਟ ‘ਚ ਹੈੱਡਫੋਨ ਲਗਾ ਕੇ ਗਾਣੇ ਸੁਣ ਰਹੀ ਸੀ ਤੇ ਦੋ ਘੰਟਿਆਂ ਮਗਰੋਂ ਅਚਾਨਕ ਯਾਤਰੀਆਂ ਨੂੰ ਧਮਾਕੇ ਦੀ ਆਵਾਜ਼ ਸੁਣੀ। ਇਸ ਔਰਤ ਨੇ ਕਿਹਾ ਕਿ ਉਸ ਨੂੰ ਆਪਣੇ ਚਿਹਰੇ ‘ਤੇ ਗਰਮੀ ਮਹਿਸੂਸ ਹੋ ਰਹੀ ਸੀ ਤੇ ਉਸ ਨੇ ਜਿਵੇਂ ਹੀ ਹੈੱਡਫੋਨ ਉਤਾਰੇ ਉਸ ਦੇ ਚਿਹਰੇ ‘ਤੇ ਇਸ ਦੀਆਂ ਚਿੰਗਾਰੀਆਂ ਪਈਆਂ
ਫਲਾਈਟ ਕਰਮਚਾਰੀਆਂ ਨੇ ਇਨ੍ਹਾਂ ਹੈੱਡਫੋਨਸ ਨੂੰ ਪਾਣੀ ‘ਚ ਸੁੱਟਿਆ ਕਿਉਂਕਿ ਵਧੇਰੇ ਗਰਮ ਹੋਣ ਜਾਣ ਕਾਰਨ ਇਨ੍ਹਾਂ ‘ਚ ਧਮਾਕਾ ਹੋਇਆ। ਔਰਤ ਦੇ ਕੰਨ ਤੋਂ ਇਲਾਵਾ, ਉਸ ਦੇ ਬੁੱਲ੍ਹ ਅਤੇ ਕੁੱਝ ਵਾਲ ਵੀ ਸੜ ਗਏ ਸਨ।
ਉਸ ਦੇ ਹੱਥਾਂ ‘ਤੇ ਵੀ ਛਾਲੇ ਪੈ ਗਏ। ਲੋਕਾਂ ਨੂੰ ਜਾਗਰੂਕ ਕਰਨ ਲਈ ਔਰਤ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪਾਈਆਂ ਤਾਂ ਕਿ ਲੋਕ ਉਸ ਤੋਂ ਸਬਕ ਲੈ ਸਕਣ।