ਹੇਮੁਕੰਡ ਸਾਹਿਬ ਦੇ ਬਹਾਨੇ ਕੁਲਦੀਪ ਨੂੰ ਭੇਜਿਆ ਸਾਊਦੀ ਅਰਬ…

ਹੇਮੁਕੰਡ ਸਾਹਿਬ ਦੇ ਬਹਾਨੇ ਕੁਲਦੀਪ ਨੂੰ ਭੇਜਿਆ ਸਾਊਦੀ ਅਰਬ…

ਲੁਧਿਆਣਾ: ਸਾਊਦੀ ਅਰਬ ‘ਚ ਫਸੀ ਲੁਧਿਆਣਾ ਦੀ ਕੁਲਦੀਪ ਕੌਰ ਆਪਣੇ ਗੁਰੂ ਅਰਜੁਨ ਦੇਵ ਨਗਰ ਸਥਿਤ ਘਰ ਪਰਤ ਆਈ ਹੈ। ਕੁਲਦੀਪ ਕੌਰ ਮੁਤਾਬਕ ਉਸ ਨੂੰ ਸਥਾਨਕ ਔਰਤ ਨੇ ਹੇਮਕੁੰਡ ਸਾਹਿਬ ਲਿਜਾਣ ਦੇ ਬਹਾਨੇ ਜ਼ਬਰਦਸਤੀ ਸਾਊਦੀ ਅਰਬ ਭੇਜ ਦਿੱਤਾ।

ਕੁਲਦੀਪ ਕੌਰ ਨੇ ਦੱਸਿਆ ਕਿ ਉਸ ਦੇ ਇਲਾਕੇ ਵਿੱਚ ਹੀ ਰਹਿਣ ਵਾਲੀ ਬਲਜੀਤ ਕੌਰ ਨਾਂ ਦੀ ਔਰਤ ਨੇ ਉਸ ਨੂੰ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਪਾਸਪੋਰਟ ਬਣਵਾਉਣ ਲਈ ਕਿਹਾ। ਉਸ ਨੇ ਉਸ ਦੇ ਆਖੇ ਲੱਗ ਘਰਦਿਆਂ ਤੋਂ ਚੋਰੀ ਪਾਸਪੋਰਟ ਬਣਵਾ ਲਿਆ।

Kuldeep-Kaur-Hemkunt-Sahib-Saudi-Arab (2)

ਕੁਲਦੀਪ ਕੌਰ ਨੇ ਦੱਸਿਆ ਕਿ ਇਸ ਤੋਂ ਬਾਅਦ ਬਲਜੀਤ ਕੌਰ ਉਸ ਨੂੰ ਹੇਮਕੁੰਡ ਸਾਹਿਬ ਦਰਸ਼ਨਾਂ ਲਈ ਲੁਧਿਆਣਾ ਤੋਂ ਲੈ ਚੱਲੀ ਤੇ ਉਹ ਦਿੱਲੀ ਇੱਕ ਹੋਟਲ ‘ਚ ਜਾ ਰੁਕੇ। ਉੱਥੇ ਦੋ ਹੋਰ ਔਰਤਾਂ ਪਹਿਲਾਂ ਤੋਂ ਹੀ ਮੌਜੂਦ ਸਨ। ਕੁਲਦੀਪ ਕੌਰ ਨੇ ਦੱਸਿਆ ਕਿ ਉੱਥੇ ਉਸ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਜ਼ਬਰਦਸਤੀ ਸਾਊਦੀ ਅਰਬ ਭੇਜ ਦਿੱਤਾ।

ਉਸ ਨੇ ਦੱਸਿਆ ਕਿ ਸਾਊਦੀ ਅਰਬ ਪਹੁੰਚ ਕੇ ਉਸ ਕੋਲੋਂ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ ਸੀ ਤੇ ਕੁੱਟਮਾਰ ਵੀ ਕੀਤੀ ਜਾਂਦੀ ਸੀ। ਕੁਲਦੀਪ ਕੌਰ ਨੇ ਦੱਸਿਆ ਕਿ ਉੱਥੇ ਜਾ ਕੇ ਉਹ ਆਪਣੇ ਪਰਿਵਾਰ ਦੇ ਸੰਪਰਕ ਵਿੱਚ ਸੀ ਤੇ ਉਨ੍ਹਾਂ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਤੇ ਵਿਧਾਇਕ ਸੰਜੇ ਤਲਵਾਰ ਨੂੰ ਮਦਦ ਲਈ ਗੁਹਾਰ ਲਾਈ।

ਕੁਲਦੀਪ ਨੂੰ ਭਾਰਤ ਸਰਕਾਰ ਨੇ ਸਾਊਦੀ ਅਰਬ ਸਫਾਰਤਖ਼ਾਨੇ ਨਾਲ ਸੰਪਰਕ ਸਾਧ ਕੇ ਉੱਥੋਂ ਕਢਵਾਇਆ ਗਿਆ। ਸਹੀ ਸਲਾਮਤ ਆਪਣੇ ਘਰ ਪਹੁੰਚੀ ਕੁਲਦੀਪ ਕੌਰ ਨੇ ਐਮ.ਪੀ. ਬਿੱਟੂ ਤੇ ਐਮ.ਐਲ.ਏ. ਤਲਵਾਰ ਦੇ ਨਾਲ-ਨਾਲ ਮੀਡੀਆ ਦਾ ਵੀ ਧੰਨਵਾਦ ਕੀਤਾ।

error: Content is protected !!