ਜੇਕਰ ਤੁਹਾਡੇ ਕੋਲ ਮੂਵੀ ਟਿਕਟ ਬੁੱਕ ਕਰਾਉਣ, ਬਿੱਲ ਦਾ ਭੁਗਤਾਨ ਕਰਨ ਜਾਂ ਫਿਰ ਆਨਲਾਈਨ ਕੋਈ ਚੀਜ਼ ਖਰੀਦਣ ਲਈ ਇਸ ਵਕਤ ਪੈਸੇ ਨਹੀਂ ਹਨ ਪਰ ਅਗਲੇ ਮਹੀਨੇ ਤਕ ਪੈਸੇ ਮੋੜ ਸਕਦੇ ਹੋ ਤਾਂ ਹੁਣ ਪੇਟੀਐੱਮ ‘ਤੇ ਇਹ ਸੇਵਾ ਸ਼ੁਰੂ ਹੋ ਗਈ ਹੈ। ਪੇਟੀਐੱਮ ਨੇ ਆਈ. ਸੀ. ਆਈ. ਸੀ. ਆਈ. ਬੈਂਕ ਨਾਲ ਕਰਾਰ ਕਰਕੇ ‘ਪੇਟੀਐਮ ਪੋਸਟਪੇਡ’ ਸੇਵਾ ਲਾਂਚ ਕਰ ਦਿੱਤੀ ਹੈ। ਇਹ ਬਦਲ ਤੁਹਾਨੂੰ ਪੇਟੀਐੱਮ ‘ਚ ਆਪਣੀ ਪ੍ਰੋਫਾਇਲ ‘ਤੇ ਕਲਿੱਕ ਕਰਨ ‘ਤੇ ਮਿਲੇਗਾ, ਜਿਸ ‘ਚ ‘ਪੇਟੀਐੱਮ ਪੋਸਟਪੇਡ’ ਲਿਖਿਆ ਹੋਵੇਗਾ।

ਹਾਲਾਂਕਿ ਸ਼ੁਰੂਆਤ ‘ਚ ਇਸ ਸਰਵਿਸ ਤਹਿਤ ਆਈ. ਸੀ. ਆਈ. ਸੀ. ਆਈ. ਬੈਂਕ ਵੱਲੋਂ ਆਪਣੇ ਪੇਟੀਐੱਮ ਐਪ ਦੇ ਗਾਹਕਾਂ ਨੂੰ ਲੋਨ ਦਿੱਤਾ ਜਾਵੇਗਾ ਪਰ ਜਲਦ ਹੀ ਪੇਟੀਐੱਮ ਵਰਤਣ ਵਾਲੇ ਹੋਰ ਗਾਹਕਾਂ ਨੂੰ ਵੀ ਇਹ ਸੁਵਿਧਾ ਮਿਲੇਗੀ।
ਕਿੰਨਾ ਮਿਲ ਸਕਦੈ ਲੋਨ, ਕਿਵੇਂ ਕਰੇਗਾ ਕੰਮ
ਜੇਕਰ ਤੁਸੀਂ ਆਈ. ਸੀ. ਆਈ. ਸੀ. ਆਈ. ਬੈਂਕ ਦੇ ਗਾਹਕ ਹੋ ਅਤੇ 20 ਹਜ਼ਾਰ ਰੁਪਏ ਤਕ ਦੀ ਖਰੀਦਦਾਰੀ ਪੇਟੀਐੱਮ ਜ਼ਰੀਏ ਲੋਨ ਲੈ ਕੇ ਕਰਨੀ ਹੈ ਤਾਂ ਤੁਹਾਨੂੰ 45 ਦਿਨਾਂ ਤਕ ਕੋਈ ਵਿਆਜ ਨਹੀਂ ਦੇਣਾ ਹੋਵੇਗਾ। ਲੋਨ ਦੀ ਰਕਮ ਡਿਜੀਟਲ ਤਰੀਕੇ ਨਾਲ ਹੀ ਮਿਲੇਗੀ, ਯਾਨੀ ਕੈਸ਼ ਨਹੀਂ ਕਰਵਾ ਸਕਦੇ। ਇਹ ਲੋਨ ਤੁਹਾਨੂੰ 3000 ਰੁਪਏ ਤੋਂ 10,000 ਰੁਪਏ ਤਕ ਮਿਲੇਗਾ, ਜਦੋਂ ਕਿ 20,000 ਰੁਪਏ ਤਕ ਦਾ ਲੋਨ ਤੁਹਾਡੇ ਵੱਲੋਂ ਪਹਿਲਾਂ ਲਏ ਗਏ ਲੋਨ ਨੂੰ ਮੋੜਨ ਦੀ ਹਿਸਟਰੀ ‘ਤੇ ਨਿਰਭਰ ਕਰੇਗਾ।
ਕੀ ਕਰਨਾ ਹੋਵੇਗਾ- ਪ੍ਰੋਫਾਇਲ ਸੈਕਸ਼ਨ ‘ਚ ਜਾ ਕੇ ਪੇਟੀਐੱਮ ਪੋਸਟਪੇਡ ‘ਤੇ ਕਲਿੱਕ ਕਰਨਾ ਹੋਵੇਗਾ। ਉਸ ਤੋਂ ਬਾਅਦ ਪੇਟੀਐੱਮ ਪੋਸਟਪੇਡ ਖਾਤਾ ਬਣਾਉਣ ਲਈ ਆਪਣੀ ਜਾਣਕਾਰੀ ਭਰੋ ਜਿਵੇਂ ਕਿ ਆਧਾਰ ਅਤੇ ਪੈਨ ਨੰਬਰ। 2 ਮਿੰਟ ‘ਚ ਤੁਹਾਡਾ ਖਾਤਾ ਬਣ ਜਾਵੇਗਾ, ਜਿਸ ਤੋਂ ਬਾਅਦ ਤੁਸੀਂ ਇਸ ਸੁਵਿਧਾ ਨੂੰ ਵਰਤ ਸਕੋਗੇ। ਇਕ ਵਾਰ ਤੁਹਾਡੀ ਕ੍ਰੈਡਿਟ ਲਿਮਟ ਨਿਰਧਾਰਤ ਹੋਣ ‘ਤੇ ਤੁਹਾਡਾ ਬਿੱਲ ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਜਰਨੇਟ ਹੋ ਜਾਵੇਗਾ।
ਉੱਥੇ ਹੀ ਬੈਂਕ ਮੁਤਾਬਕ 45 ਦਿਨਾਂ ਬਾਅਦ ਜੇਕਰ ਤੁਸੀਂ ਪੈਸਾ ਵਾਪਸ ਨਹੀਂ ਮੋੜਦੇ ਹੋ ਤਾਂ 50 ਰੁਪਏ ਲੇਟ ਫੀਸ ਅਤੇ 3 ਫੀਸਦੀ ਵਿਆਜ ਦੇ ਨਾਲ ਰਕਮ ਵਾਪਸ ਕਰਨੀ ਹੋਵੇਗੀ।ਪੇਟੀਐੱਮ ਅਤੇ ਆਈ. ਸੀ. ਆਈ. ਸੀ. ਆਈ ਬੈਂਕ ਵੱਲੋਂ ਲਾਂਚ ਕੀਤੇ ਗਏ ਪੇਟੀਐੱਮ ਪੋਸਟਪੇਡ ਲਈ ਕਿਸੇ ਵੀ ਦਸਤਾਵੇਜ਼ ਜਾਂ ਬਰਾਂਚ ‘ਚ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਇਕ ਪ੍ਰਾਈਵੇਟ ਕ੍ਰੈਡਿਟ ਕਾਰਡ ਦੀ ਤਰ੍ਹਾਂ ਹੈ।

ਇਸ ਸਰਵਿਸ ਤਹਿਤ ਆਈ. ਸੀ. ਆਈ. ਸੀ. ਆਈ. ਬੈਂਕ ਦੇ ਗਾਹਕਾਂ ਨੂੰ 3000 ਰੁਪਏ ਤੋਂ 20,000 ਰੁਪਏ ਤਕ ਦਾ ਛੋਟਾ ਲੋਨ ਮਿਲ ਸਕਦਾ ਹੈ। ਹਾਲਾਂਕਿ, ਇਹ ਲਿਮਟ ਗਾਹਕ ਦੇ ਕ੍ਰੈਡਿਟ ਸਕੋਰ ‘ਤੇ ਨਿਰਭਰ ਕਰੇਗੀ, ਯਾਨੀ ਜਿੰਨਾ ਵਧੀਆ ਕ੍ਰੈਡਿਟ ਸਕੋਰ ਹੋਵੇਗਾ ਓਨਾ ਜ਼ਿਆਦਾ ਲੋਨ ਮਿਲੇਗਾ।
Sikh Website Dedicated Website For Sikh In World