ਰਿਜ਼ਰਵ ਬੈਂਕ ਆਫ ਇੰਡੀਆ ਨੇ ਪਿਛਲੇ ਸਾਲ ਸ਼ੁਰੂ ਕੀਤੇ 2000 ਰੁਪਏ ਦੇ ਨੋਟਾਂ ਨੂੰ ਲੈ ਕੇ ਇੱੱਕ ਵੱਡਾ ਫੈਸਲਾ ਲਿਆ ਹੈ। ਇਸ ਨਾਲ ਤੁਹਾਡੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਇਹੀ ਨਹੀਂ, ਖਬਰਾਂ ਅਨੁਸਾਰ, ਆਰਬੀਆਈ ਨੇ ਦੇਸ਼ ਭਰ ਦੇ ਬੈਂਕਾਂ ਨੂੰ ਇਸ ਬਾਰੇ ‘ਚ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ।
ਦਰਅਸਲ, ਦੇਸ਼ ਭਰ ‘ਚ ਅਗਲੇ ਤਿੰਨ ਮਹੀਨੇ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੇ ਵੱਲੋਂ ਕੇਵਲ 200 ਅਤੇ ਇਸ ਤੋਂ ਘੱਟ ਭਾਵ ਛੋਟੇ ਨੋਟ ਹੀ ਉਪਲਬਧ ਕਰਵਾ ਪਾਉਣਗੇ। ਆਰਬੀਆਈ ਨੇ ਇਹ ਫੈਸਲਾ ਨੋਟਾਂ ਦੀ ਸ਼ਾਰਟੇਜ ਅਤੇ ਏਟੀਐਮ ‘ਚ 200 ਜਾਂ ਉਹਨਾਂ ਤੋਂ ਘੱਟ ਨੋਟ ਨਾ ਚੱਲਣ ਕਾਰਨ ਲਿਆ ਹੈ।
ਇਸਦੇ ਨਾਲ ਹੀ ਸਾਰੇ ਬੈਂਕਾਂ ਨੂੰ ਨਿਰਦੇਸ਼ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ ਆਰਬੀਆਈ ਨੇ 15 ਨਵੰਬਰ ਨੂੰ ਹੋਈ ਬੈਠਕ ‘ਤੇ ਤੈਅ ਕੀਤਾ ਹੈ ਕਿ ਕਿਉਂਕਿ ਬਾਜ਼ਾਰ ‘ਚ ਦੋ ਹਜ਼ਾਰ ਦੇ ਨੋਟਾਂ ਦੀ ਤੇਜ਼ੀ ਨਾਲ ਕਮੀ ਹੋ ਰਹੀ ਹੈ। ਏਟੀਐਮ ਦੇ ਸਾਫਟਵੇਅਰ ‘ਚ ਵੀ ਅਜੇ ੨੦੦ ਜਾਂ ਇਸ ਤੋਂ ਛੋਟੇ ਨੋਟਾਂ ਨੂੰ ਚਲਾਉਣ ਦਾ ਅਪਡੇਟ ਨਹੀਂ ਹੈ।
ਅਜਿਹੇ ‘ਚ 2000 ਦੇ ਨੋਟਾਂ ਦੀ ਪੂਰਤੀ ਨਹੀਂ ਹੋ ਪਾ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਛੋਟੇ ਨੋਟ ਪ੍ਰਚਲਣ ‘ਚ ਆਉਣ ਨਾਲ ਭ੍ਰਿਸ਼ਟਾਚਾਰ ਅਤੇ ਕਾਲੇ ਧਨ ‘ਤੇ ਵੀ ਨਕੇਲ ਕੱਸੀ ਜਾਵੇਗੀ।