ਹੁਣੇ ਹੁਣੇ ਵਾਪਰਿਆ ਕਹਿਰ – ਦਰਦਨਾਕ ਸੜਕ ਹਾਦਸੇ ਚ ਡਰਾਈਵਰ ਸਮੇਤ 9 ਸਕੂਲੀ ਬੱਚਿਆਂ ਦੀ ਮੌਤ
ਹੁਣੇ ਹੁਣੇ ਵਾਪਰਿਆ ਕਹਿਰ – ਦਰਦਨਾਕ ਸੜਕ ਹਾਦਸੇ ਚ ਡਰਾਈਵਰ ਸਮੇਤ 9 ਸਕੂਲੀ ਬੱਚਿਆਂ ਦੀ ਮੌਤ
ਨੂਰਪੁਰ ‘ਚ ਦਰਦਨਾਕ ਸੜਕ ਹਾਦਸਾ, ਡਰਾਈਵਰ ਸਮੇਤ 9 ਸਕੂਲੀ ਬੱਚਿਆਂ ਦੀ ਮੌਤ
ਇੱਥੇ ਇਕ ਵਾਰ ਫਿਰ ਤੋਂ ਵੱਡਾ ਸੜਕ ਹਾਦਸਾ ਹੋਇਆ ਹੈ। ਇਕ ਸਕੂਲ ਬੱਸ ਖੱਡ ‘ਚ ਡਿੱਗ ਗਈ। ਹਾਦਸੇ ‘ਚ ਡਰਾਈਵਰ ਸਮੇਤ ਹੁਣ ਤੱਕ 9 ਸਕੂਲੀ ਬੱਚਿਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕਈਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਘਟਨਾ ਕਾਂਗੜਾ ਜ਼ਿਲੇ ‘ਚ ਹੋਈ ਹੈ।
ਸ਼ੁਰੂਆਤੀ ਜਾਣਕਾਰੀ ਅਨੁਸਾਰ ਨਿੱਜੀ ਸਕੂਲ ਦੀ ਇਹ ਬੱਸ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਕਿ ਨੂਰਪੁਰ-ਮਲਕਵਾਲ ਕੋਲ ਪਲਟਣ ਤੋਂ ਬਾਅਦ ਲਗਭਗ 150 ਫੁੱਟ ਡੂੰਘੀ ਖੱਡ ‘ਚ ਜਾ ਡਿੱਗੀ। ਹਾਦਸੇ ‘ਚ ਫਿਲਹਾਲ 9 ਬੱਚਿਆਂ ਦੀ ਮੌਤ ਹੋ ਗਈ ਅਤੇ ਉੱਥੇ ਹੀ ਕਈ ਬੱਚੇ ਜ਼ਖਮੀ ਹੋ ਗਏ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਇਹ ਨਿੱਜੀ ਸਕੂਲ ਦੀ ਬੱਸ ਹੈ। ਮਲਕਵਾਲ ਤੋਂ ਠੇਹੜ ਦਰਮਿਆਨ ਇਹ ਹਾਦਸਾ ਹੋਇਆ। ਜ਼ਖਮੀਆਂ ਬੱਚਿਆਂ ਨੂੰ ਸਿਵਲ ਹਸਪਤਾਲ ਨੂਰਪੁਰ ‘ਚ ਭਰਤੀ ਕਰਵਾਇਆ ਗਿਆ ਹੈ।