ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਇੰਡੀਆ ਚ ਹੋਈਆਂ ਅਤਵਾਦੀ ਹਮਲਾ ਹੋਈਆਂ ਮੌਤਾਂ
ਜੰਮੂ-ਕਸ਼ਮੀਰ ‘ਚ ਰਾਜਧਾਨੀ ਸ਼੍ਰੀਨਗਰ ‘ਚ ਮਹਾਰਾਜਾ ਹਰੀ ਸਿੰਘ ਹਸਪਤਾਲ ‘ਤੇ ਅੱਤਵਾਦੀਆਂ ਨੇ ਹਮਲਾ ਕਰ ਕਿ ਇਕ ਪਾਕਿਸਤਾਨੀ ਅੱਤਵਾਦੀ ਨੂੰ ਛੁੜਾ ਲਿਆ ਹੈ। ਅੱਤਵਾਦੀ ਦਾ ਉਥੇ ਇਲਾਜ ਚਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ‘ਚ ਅੱਤਵਾਦੀ ਮੌਜੂਦਾ ਸੁਰੱਖਿਆ ਕਰਮੀਆਂ ‘ਤੋਂ ਹਥਿਆਰ ਲੈ ਕਿ ਵੀ ਭੱਜ ਗਏ। ਇਸ ਹਮਲੇ ‘ਚ ਇਕ ਪੁਲਿਸ ਜਵਾਨ ਮੌਕੇ ‘ਤੇ ਹੀ ਸ਼ਹੀਦ ਹੋ ਗਏ।ਜਦ ਕਿ ਇਕ ਜਖਮੀ ਪੁਲਿਸ ਅਧਿਕਾਰੀ ਨੇ ਇਲਾਜ ਦੇ ਦੌਰਾਨ ਹੀ ਆਪਣਾ ਦੱਮ ਤੋੜ ਦਿੱਤਾ।
ਪੁਲਿਸ ਨੇ ਦੱਸਿਆ ਕਿ ਸ਼੍ਰੀਨਗਰ ਹਸਪਤਾਲ ਦੇ ਕੋਲ ਗੋਲੀਬਾਰੀ ‘ਚ ਇਕ ਪੁਲਿਸ ਅਧਿਕਾਰੀ ਸ਼ਹੀਦ ਹੋ ਗਿਆ। ਪਾਕਿਸਤਾਨੀ ਅੱਤਵਾਦੀ ਇਲਾਜ ਲਈ ਲੈ ਕਿ ਜਾਇਆ ਜਾ ਰਿਹਾ ਸੀ ਜਿਸ ‘ਚ ਉਹ ਹਮਲੇ ਦੌਰਾਨ ਬੱਚ ਨਿਕਲਿਆ। ਅੱਤਵਾਦੀ ਦਾ ਨਾਮ ਨਾਵੇਦ ਜਟ ਦੱਸਿਆ ਜਾ ਰਿਹਾ ਹੈ। ਨਾਵੇਦ ਲਸ਼ਕਰ ਦਾ ਅੱਤਵਾਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਨਾਵੇਦ ਲਸ਼ਕਰ ਚੀਫ ਅੱਬੂ ਕਸੀਮ ਦਾ ਕਰੀਬੀ ਸੀ। ਪੁਲਿਸ ‘ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਨਾਵੇਦ ਕਈ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਿਲ ਰਿਹਾ ਹੈ। ਹੁਣ ਤੱਕ ਇਸ ਦੀਆ ਹਰਕਤਾਂ ‘ਤੋਂ 7 ਪੁਲਿਸ ਅਧਿਕਾਰੀਆਂ ਦੀ ਮੌਤ ਹੋਈ ਹੈ।
ਦੱਸ ਦੇਈਏ ਕਿ ਫੌਜ ਦੇ ਅਫਸਰ ਬੀਐਸ ਰਾਜੂ ਨੇ 3 ਨਵੰਬਰ ਨੂੰ ਜਾਣਕਾਰੀ ਦਿੱਤੀ ਸੀ ਕਿ ਇਸ 115 ਅੱਤਵਾਦੀਆਂ ਵਿੱਚੋਂ 99 ਲੋਕਲ ਅੱਤਵਾਦੀ ਹਨ ਅਤੇ 15 ਵਿਦੇਸ਼ੀ ਅੱਤਵਾਦੀ ਹਨ।ਉਨ੍ਹਾਂਨੇ ਇਹ ਵੀ ਦੱਸਿਆ ਕਿ ਫੌਜ ਨੇ ਪਿਛਲੇ 6 ਮਹੀਨੇ ਵਿੱਚ ਲਗਭਗ 80 ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।ਤੁਹਾਨੂੰ ਦੱਸਦਈਏ ਕਿ ਭਾਰਤੀ ਫੌਜ ਨੇ ਕੁੱਝ ਸਮਾਂ ਪਹਿਲਾਂ ਹੀ ਘਾਟੀ ਵਿੱਚ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਆਪਰੇਸ਼ਨ ਆਲਆਂਊਟ ਲਾਂਚ ਕੀਤਾ ਸੀ।
ਅੱਤਵਾਦੀ ਲਗਾਤਾਰ ਫੌਜ ਦੇ ਕੈਂਪਾਂ ਜਾਂ ਫਿਰ ਆਮ ਲੋਕਾਂ ਉੱਤੇ ਹਮਲਾ ਕਰਦੇ ਹਨ।ਹੁਣ ਫੌਜ ਨੇ ਵੀ ਆਪਣੇ ਆਪਰੇਸ਼ਨ ਆਲਆਊਟ ਵਿੱਚ ਕੁੱਝ ਟੀਚੇ ਤੈਅ ਕੀਤੇ ਹਨ।ਫ਼ੌਜ ਦੇ ਨਿਸ਼ਾਨੇ ਉੱਤੇ ਹੁਣ ਜਾਕਿਰ ਮੂਸਾ ( ਅਲਕਾਇਦਾ ) , ਰਿਆਜ ਨਾਇਕੂ ( ਹਿਜਬੁਲ ਮੁਜਾਹਿੱਦੀਨ ) , ਸੱਦਾਮ ਪਾਡਰ ( ਹਿਜਬੁਲ ਮੁਜਾਹਿੱਦੀਨ ) , ਜੀਨਤ ਉਲ ਇਸਲਾਮ ( ਲਸ਼ਕਰ ) ਅਤੇ ਖਾਲਿਦ ( ਜੈਸ਼ – ਏ – ਮੁਹੰਮਦ ) ਹਨ।